“ਖੂਨਦਾਨੀਆਂ ਦੀ ਨਗਰੀ” ਵਜੋਂ ਜਾਣਿਆ ਜਾਂਦਾ ਹੈ ਸ਼ਹਿਰ ਰਾਮਪੁਰਾ ਫੂਲ

ss1

“ਖੂਨਦਾਨੀਆਂ ਦੀ ਨਗਰੀ” ਵਜੋਂ ਜਾਣਿਆ ਜਾਂਦਾ ਹੈ ਸ਼ਹਿਰ ਰਾਮਪੁਰਾ ਫੂਲ

ਖੂਨਦਾਨ ਕਰਨ ਵਿੱਚ ਖੂਨਦਾਨੀਆਂ ਨੂੰ ਇੱਕ ਵੱਖਰੇ ਕਿਸਮ ਦਾ ਨਸ਼ਾ ਹੀ ਹੁੰਦਾ ਹੈ । ਖੂਨਦਾਨ ਕਰਕੇ ਕਿਸੇ ਦੀ ਬਹੁਮੁੱਲੀ ਜਾਨ ਨੂੰ ਬਚਾਉਣਾ ਉਹ ਆਪਣਾ ਧਰਮ ਸਮਝਦੇ ਹਨ “ਖੁਨ ਤਾਂ ਊੰਝ ਵੀ ਮੱਚ ਜਾਵੇਗਾ ਦਾਨ ਕਰੋ ਤਾਂ ਕੋਈ ਬਚ ਜਾਵੇਗਾ” ਖੂਨਦਾਨ ਕਰਨ ਸਮੇਂ ਖੂਨਦਾਨੀ ਆਪਣੇ ਆਪ ਨੂੰ ਖੁਸ਼,ਆਨੰਦ ਅਤੇ ਗੌਰਵਮਈ ਮਹਿਸੂਸ ਕਰਦੇ ਹਨ । ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਆਪਣੀ-ਆਪਣੀ ਸਮੱਰਥਾ ਮੁਤਾਬਿਕ “ਖੂਨਦਾਨ ਮਹਾਦਾਨ “ ਲਹਿਰ ਵਿੱਚ ਹਿੱਸਾ ਪਾਉਣ ਲਈ ਯਤਨਸ਼ੀਲ ਹਨ। ਖੂਨਦਾਨ ਜਿਹੇ ਮਹਾਨ ਪਰਉਪਕਾਰ ਕਰਨ ਵਾਲਿਆਂ ਦਾ ਇਹੀ ਕਥਨ ਹੈ ਕਿ ਪ੍ਰਮਾਤਮਾ ਵੱਲੋਂ ਬਖਸ਼ੀ ਗਈ ਇਨਸਾਨੀ ਜਿੰਦਗੀ ਵਿੱਚ ਸਿਰਫ ਆਪਣਾ ਹੀ ਅਧਿਕਾਰ ਨਹੀ ਹੈ ਸਗੋਂ ਅਸੀ ਜਿੰਨਾ ਖੂਨ ਕਿਸੇ ਜਰੂਰਤ ਮੰਦ ਵਿਅਕਤੀ ਨੂੰ ਦਾਨ ਕਰਦੇ ਹਾਂ। ਉਨ੍ਹਾਂ ਹੀ ਖੂਨ ਸਾਡੇ ਸਰੀਰ ਵਿੱਚ ਪੈਦਾ ਹੋ ਜਾਂਦਾ ਹੈ । ਪ੍ਰਮਾਤਮਾ ਵੱਲੋ ਬਖਸ਼ਿਆ ਖੂਨ ਸਾਡੇ ਲਈ ਕੀਮਤੀ ਤੋਹਫਾ ਹੈ ਕਿਸੇ ਜਰੂਰਤ ਮੰਦ ਲਈ ਦਾਨ ਕੀਤੇ ਗਏ ਖੂਨਦਾਨ ਤੋਂ ਵਧ ਕੇ ਹੋਰ ਕੀ ਉਪਹਾਰ ਹੋ ਸਕਦਾ ਹੈ ।ਜਿਆਦਾਤਰ ਖੂਨਦਾਨੀਆਂ ਨੇ ਆਪਣੀ ਪੂਰੀ ਜਿੰਦਗੀ ਖੂਨਦਾਨ ਲਹਿਰ ਨੂੰ ਸਮਰਪਿਤ ਕਰ ਦਿੱਤੀ ਹੈ ।
ਖੂਨਦਾਨੀਆਂ ਦੀ ਨਗਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਸ਼ਹਿਰ ਰਾਮਪੁਰਾ ਫੂਲ ਜਿਸ ਨੂੰ ਏਸ਼ੀਆ ਭਰ ਚੋ ਖੂਨਦਾਨ ਜਿਹੇ ਮਹਾਨ ਕਾਰਜ ਸਦਕਾ ਪਹਿਲਾ ਸਥਾਨ ਪ੍ਰਾਪਤ ਹੈ । ਪੰਜਾਬ ਵਿੱਚ ਸਭ ਤੋਂ ਪਹਿਲਾਂ ਇੱਕ ਅਕਤੂਬਰ 1978 ਨੂੰ ਸਵ: ਹਜਾਰੀ ਲਾਲ ਬਾਂਸਲ ,ਪ੍ਰੀਤਮ ਸਿੰਘ ਆਰਟਿਸਟ, ਕੇ.ਕੇ ਸਿੰਗਲ ਅਤੇ ਪ੍ਰਕਾਸ਼ ਚੱਕਰਵਤੀ ਦੇ “ਬਲੱਡ ਡੋਨਰ ਕੌਸ਼ਲ” ਦੀ ਸਥਾਪਨਾ ਕੀਤੀ ।ਜਿਨ੍ਹਾਂ ਨੂੰ ਸਵੈ ਇਛੁੱਕ ਖੂਨਦਾਨ ਕੈਂਪ ਲਗਾ ਕੇ 28787 ਯੂਨਿਟ ਖੂਨਦਾਨ ਕਰਕੇ ਵੱਖ ਵੱਖ ਬਲੱਡ ਬੈਂਕਾ ਚ ਭੇਜਿਆ ਤੇ ਅਨੇਕਾਂ ਜਿੰਦਗੀਆਂ ਨੂੰ ਮੌਤ ਦੇ ਮੂੰਹ ਚੋ ਕੱਢਿਆ ।“ਖੂਨਦਾਨੀਆਂ ਦੇ ਤੀਰਥ” ਲਈ ਵੀ ਸੁਪ੍ਰਸਿੱਧ ਹੋਇਆ ਹੈ ਰਾਮਪੁਰਾ ਫੂਲ ।ਇਸ ਤੋ ਇਲਾਵਾ ਸ਼ਹਿਰ ਦੀ 18 ਪ੍ਰਤੀਸ਼ਤ ਆਬਾਦੀ ਨੂੰ ਖੂਨਦਾਨੀ ਬਣਾਉਣ ਦਾ ਸਿਹਰਾ ਵੀ ਇਹਨਾਂ ਦੇ ਸਿਰ ਸਜਦਾ ਹੈ ।ਸ਼ਹਿਰ ਰਾਮਪੁਰਾ ਫੂਲ ਨੂੰ ਦੋ ਨੈਸ਼ਨਲ ਐਵਾਰਡ , 4 ਸਟੇਟ ਐਵਾਰਡ ਮਿਲ ਚੁੱਕੇ ਹਨ।ਜਿਨ੍ਹਾਂ ਵਿੱਚ ਸਵ: ਹਜਾਰੀ ਲਾਲ ਬਾਂਸਲ ਨੂੰ ਦੋ ਨੈਸ਼ਨਲ ਐਵਾਰਡ,ਅਨਿਲ ਸਰਾਫ,ਪਵਨ ਮਹਿਤਾ,ਸੁਰਿੰਦਰ ਗਰਗ ਅਤੇ ਵਿਨੋਦ ਬਾਂਸਲ ਨੂੰ ਸਟੇਟ ਐਵਾਰਡਾਂ ਨਾਲ ਨਿਵਾਜ ਕੇ ਉਹਨਾਂ ਸ਼ਹਿਰ ਦਾ ਮਾਣ ਵਧਾਇਆ ਹੈ ।ਰਾਮਪੁਰਾ ਫੂਲ ਸ਼ਹਿਰ ਦੇ ਖੂਨਦਾਨੀਆਂ ਦੀ ਗਿਣਤੀ ਵਿੱਚ 119 ਵਾਰ ਖੂਨਦਾਨ ਕਰਨ ਵਾਲੇ ਵਿਨੋਦ ਬਾਂਸਲ ਦੀ ਹਾਲੇ ਦਿੱਲੀ ਇੱਛਾ ਪੂਰੀ ਨਹੀ ਹੋਈ ਉਹ ਹੋਰ ਖੂਨਦਾਨ ਕਰਕੇ ਸੇਵਾ ਕਰਨੀ ਚਾਹੁੰਦੇ ਹਨ।110 ਵਾਰ ਖੁਨਦਾਨ ਕਰਨ ਵਾਲੇ ਸੁਰਿੰਦਰ ਗਰਗ ਆਪਣੇ ਆਪ ਨੂੰ ਹੋਰਨਾਂ ਨਾਲੋਂ ਪਛੜਿਆਂ ਮਹਿਸੂਸ ਕਰ ਰਿਹਾ ਹੈ।ਪਵਨ ਮਹਿਤਾ 110 ਵਾਰ ਖੂਨਦਾਨ ਕਰ ਚੁਕੱੇ ਹਨ ਤੇ ਸਾਲ ਵਿੱਚ 4-5 ਵਾਰੀ ਖੂਨਦਾਨ ਕਰਨਾ ਆਪਣਾ ਫਰਜ ਸਮਝਦੇ ਹਨ।103 ਵਾਰ ਖੂਨਦਾਨ ਕਰਨ ਵਾਲੇ ਰਾਜ ਕੁਮਾਰ ਜੋਸ਼ੀ ਆਪਣੇ ਆਖਰੀ ਦਮ ਤੱਕ ਖੂਨਦਾਨ ਕਰਨ ਦਾ ਦ੍ਰਿੜ ਇਰਾਦਾ ਰੱਖਦੇ ਹਨ । 52 ਵਾਰ ਖੂਨਦਾਨ ਕਰਨ ਵਾਲੇ ਪ੍ਰੀਤਮ ਸਿੰਘ ਆਰਟਿਸਟ ਦਾ ਪੂਰਾ ਪਰਿਵਾਰ ਖੂਨਦਾਨ ਲਹਿਰ ਨੂੰ ਸਮਰਪਿਤ ਹੈ ਅਤੇ ਉਹਨਾਂ ਦਾ ਬੇਟਾ ਮਨੋਹਰ ਲਾਲ ਵੀ ਅਨੇਕਾਂ ਵਾਰ ਖੂਨਦਾਨ ਕਰ ਚੁੱਕਿਆ ਹੈ ।ਇਹਨਾਂ ਖੂਨਦਾਨੀਆਂ ਤੋ ਇਲਾਵਾ ਸੁੰਦਰ ਲਾਲ ,ਤਿਲਕ ਸੰਨੀ,ਕਮਲੇਸ਼ ਕੁਮਾਰ,ਗੁਰਜੀਤ ਪੇਂਟਰ,ਮਨੋਹਰ ਸਿੰਘ ਘਟੋੜਾ,ਪਰਵੀਨ ਕੁਮਾਰ,ਵਿਨੋਦ ਭੰਡਾਰੀ,ਅੰਗਹੀਣ ਹਰਦੀਪ ਸਿੰਘ,ਰਜਿਮਦਰ ਅਤੇ ਗੁਰਦਿਆਲ ਬੁੱਝ ਰਹੀਆਂ ਜੀਵਨ ਜੋਤਾਂ ਨੂੰ ਖੂਨਦਾਨ ਕਰਕੇ ਜਗਮਗੋਨ ਲਈ ਤਤਪਰ ਰਹਿੰਦੇ ਹਨ।
“ ਬੂੰਦ ਬੂੰਦ ਮੇਰੇ ਖੁਨ ਦੀ ਜਾਵੇ ਕੰਮ ਕਿਸੇ ਦੇ ਆ ਐਸਾ ਖੂਨਦਾਨੀ ਬਣਨ ਦਾ ਮੇਰੇ ਦਿਲ ਵਿੱਚ ਚਾਅ ਹੈ “ ਜਿੱਥੇ ਖੂਨਦਾਨੀਆ ਦੀ ਆਪਣੀ ਵਿਸ਼ੇਸ਼ ਮਹੱਤਤਾ ਹੁੰਦੀ ਹੈ ।ਉੱਥੇ ਪ੍ਰਰੇਕਾ ਦੀ ਵੀ ਨਿਵੇਕਲੀ ਥਾਂ ਹੋਇਆ ਕਰਦੀ ਹੈ।ਰਾਮਪੁਰਾ ਫੂਲ ਦੇ ਪ੍ਰੀਤਮ ਸਿੰਘ ਆਰਟਿਸਟ,ਧਰਮ ਸਿੰਘ ਭੁੱਲਰ,ਸਰੋਜ ਸ਼ਾਹੀ ਬਠਿੰਡਾ ਤੋ ਵਿਜੈ ਭੱਟ,ਪ੍ਰੋ: ਰਾਜ ਗੁਪਤਾ ਆਦਿ ਖੂਨਦਾਨੀਆਂ ਲਈ ਚਾਨਣ ਮੁਨਾਰਾ ਹਨ ।
ਸਵ : ਵੀ.ਕੇ ਕਪਿਲ ,ਸਵ: ਹਜਾਰੀ ਲਾਲ ਬਾਂਸਲ,ਸੱਤਪਾਲ ਬਾਂਸਲ,ਪ੍ਰਕਾਸ਼ ਚੱਕਰਵਤੀ,ਬੁੱਧ ਰਾਮ ਜਿੰਦਲ,ਭੀਮ ਸੈਨ ਸੇਵਕ ,ਬਾਬੂ ਸਿੰਘ ਕਲੇਰ ਅਤੇ ਡਾ. ਪ੍ਰੇਮ ਨਾਥ ਦੀਆਂ ਖੂਨਦਾਨ ਪ੍ਰਤੀ ਸੇਵਾਵਾਂ ਨੂੰ ਭੁੱਲਿਆ ਨਹੀ ਜਾ ਸਕਦਾ।ਨਾਕੋ ਦੀ ਇੱਕ ਰਿਪੋਰਟ ਮੁਤਾਬਿਕ ਹਰ ਸਾਲ ਇੱਕ ਕਰੋੜ ਯੂਨਿਟ ਖੁਨ ਦੀ ਲੋੜ ਪੂਰੀ ਕਰਨ ਲਈ ਇੱਕ ਪ੍ਰਤੀਸ਼ਤ ਆਬਾਦੀ ਨੂੰ ਖੂਨਦਾਨੀ ਬਣਾ ਦਿੱਤਾ ਜਾਵੇ ਤਾਂ ਖੁਨ ਦੀ ਘਾਟ ਨਾਲ ਮਰਨ ਵਾਲੇ ਮਰੀਜਾਂ ਨੂੰ ਬਚਾਇਆ ਜਾ ਸਕੇਗਾ ।ਬਲੱਡ ਡੋਨਰ ਕੌਸ਼ਲ ਦੀ ਸਾਰਿਆਂ ਨੂੰ ਅਪੀਲ ਹੈ ਕਿ ਜੋ ਸੇਹਤਮੰਦ ਹਨ ਆਪ ਆਪਣੇ ਪਰਿਵਾਰਾਂ ,ਰਿਸ਼ਤੇਦਾਰਾਂ,ਦੋਸਤਾਂ,ਮਿੱਤਰਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰੀਏ ਅਤੇ ਖੂਨਦਾਨੀਆਂ ਦੀ ਗਿਣਤੀ ਵਿੱਚ ਵਾਧਾ ਕਰ ਸਕੀਏ ।

ਕੁਲਜੀਤ ਸਿੰਘ ਢੀਂਗਰਾ
ਰਾਮਪੁਰਾ ਫੂਲ
ਮੋ: 90417-91351

Share Button

Leave a Reply

Your email address will not be published. Required fields are marked *