Fri. Aug 16th, 2019

ਖੁੱਡੀ ਸਕੂਲ ਚ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਕਰਵਾਏ

ਖੁੱਡੀ ਸਕੂਲ ਚ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਕਰਵਾਏ

ਬਰਨਾਲਾ,ਬੰਧਨ ਤੋੜ ਸਿੰਘ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿੱਚ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ (ਸੈ. ਸਿ.)ਬਰਨਾਲਾ ਜੀ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਦਰਸ਼ਨ ਸਿੰਘ ਚੀਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਹਿਤ ਹਰ ਸਾਲ ਦੀ ਤਰਾਂ ਜ਼ਿਲਾ ਪੱਧਰੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਗੀਤਕਾਰ ਹਰਦੇਵ ਸਿੰਘ ਖੁੱਡੀ ਕਲਾਂ ਨੇ ਕੀਤੀ ਜਦਕਿ ਸ਼ਮਾਂ ਰੋਸ਼ਨ ਕਰਨ ਦੀ ਰਸਮ ਸੰਤ ਬਾਬਾ ਮੱਘਰ ਦਾਸ ਖੁੱਡੀ ਕਲਾਂ ਜੀ ਨੇ ਨਿਭਾਈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ਼ ਬਲਵੰਤ ਸਿੰਘ ਭੱਟੀ ਤੇ ਸਮੁੱਚੇ ਮੈਂਬਰਾਂ ਨੇ ਇਸ ਸਮਾਗਮ ਦੁ ਭਰਪੂਰ ਪ੍ਰਸੰਸਾ ਕੀਤੀ। ਗੀਤਕਾਰ ਦੇਵ ਖੁੱਡੀ ਕਲਾਂ ਨੇ ਆਪਣੇ ਵਿਦਿਆਰਥੀ ਜੀਵਨ ਦੀ ਯਾਦਾਂ ਸਾਂਝੀਆਂ ਕੀਤੀਆਂ।ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਸਾਰੇ ਜ਼ਿਲੇ ਵਿੱਚ ਇਹ ਇਕੋ ਇਕ ਸਕੂਲ ਜੋ ਇਸ ਤਰਾਂ ਦੇ ਪ੍ਰੋਗਰਾਮ ਕਰਾ ਰਿਹਾ ਹੈ।ਇਹ ਇਕ ਚੰਗਾ ਉਪਰਾਲਾ ਹੈ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਵੱਧ ਚੜਕੇ ਹਿਸਾ ਲਿਆ। ਇਸ ਮੁਕਾਬਲੇ ਵਿਚ ਜੂਨੀਅਰ ਵਰਗ ਦੇ ਮੁਕਾਬਲੇ ਵਿਚ ਜਸਪ੍ਰੀਤ ਕੌਰ(ਸ.ਸ.ਸ.ਸ. ਕਰਮਗੜ੍ਹ) ਨੇ ਪਹਿਲਾ, ਸਿਮਰਨ ਕੌਰ ਤੇ ਗਗਨਦੀਪ ਕੌਰ( ਸ.ਸ.ਸ.ਸ. ਕੰਨਿਆ ਬਰਨਾਲਾ) ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਸੁਖਵੀਰ ਸਿੰਘ (ਸ.ਸ.ਸ.ਸ.ਖੁੱਡੀ ਕਲਾਂ) ਨੇ ਪਹਿਲਾ, ਕ੍ਰਿਸ਼ਨ ਕੁਮਾਰ(ਸ.ਸ.ਸ.ਸ. ਕਰਮਗੜ੍ਹ) ਨੇ ਦੂਜਾ ਤੇ ਕੋਮਲਪ੍ਰੀਤ ਕੌਰ(ਸ.ਸ.ਸ.ਸ. ਖੁੱਡੀ ਕਲਾਂ) ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ 1100, 800,500 ਰੁਪਏ ਦੇ ਨਾਲ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਹ ਇਨਾਮ ਬਿੰਦਰ ਸਿੰਘ ਖੁੱਡੀ ਕਲਾਂ ਨੇ ਆਪਣੀ ਮਾਤਾ ਕਰਨੈਲ ਕੌਰ ਦੀ ਯਾਦ ਵਿੱਚ ਦਿਤੇ ਗਏ। ਅੰਤ ਵਿਚ ਪ੍ਰਿੰਸੀਪਲ ਦਰਸ਼ਨ ਸਿੰਘ ਚੀਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰਸਿੱਧ ਕਵੀ ਕੰਵਲਜੀਤ ਭੁੱਲਰ ਅਤੇ ਭੁਪਿੰਦਰ ਕੌਰ ਪ੍ਰੀਤ ਨੇ ਜੱਜਾਂ ਦੀ ਭੂਮਿਕਾ ਨਿਭਾਈ।ਮੰਚ ਸੰਚਾਲਨ ਮੈਡਮ ਸ਼ਰਨਜੀਤ ਕੌਰ ਪੱਤੀ ਨੇ ਬਾਖੂਬੀ ਕੀਤਾ। ਇਸ ਮੌਕੇ ਸਮੁੱਚਾ ਸਟਾਫ ਹਾਜ਼ਿਰ ਸੀ

Leave a Reply

Your email address will not be published. Required fields are marked *

%d bloggers like this: