ਖੁਜਰਾਓ ਘਰਾਣੇ ਦੀ ਰਾਜਕੁਮਾਰੀ ਪਦਮਾ ਸਿੰਘ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ

ss1

ਖੁਜਰਾਓ ਘਰਾਣੇ ਦੀ ਰਾਜਕੁਮਾਰੀ ਪਦਮਾ ਸਿੰਘ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ
ਜਥੇਦਾਰ ਭਾਟੀਆ ਕੀਤਾ ਵਿਸ਼ੇਸ਼ ਸਨਮਾਣ

1-46
ਪੱਟੀ 31 ਮਈ (ਅਵਤਾਰ ਸਿੰਘ ਢਿੱਲੋਂ): ਖੁਜਰਾਓ ਰਾਜ ਘਰਾਣੇ ਦੀ ਰਾਜਕੁਮਾਰੀ ਅਤੇ ਖੇਰਾਗੜ੍ਹ ਰਿਆਸਤ ਛਤੀਸਗੜ੍ਹ ਦੇ ਰਾਜਾ ਦੇਵਰੱਤ ਸਿੰਘ ਦੀ ਪਤਨੀ ਨੇ ਸਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥ ਟੇਕਿਆ।ਬੀਤੇ ਦਿਨੀਂ ਪਰਿਵਾਰਕ ਮੈਂਬਰਾਂ ਸਮੇਤ ਪੰਜਾਬ ‘ਚ ਪਹੁੰਚੇ ਪਦਮਾ ਸਿੰਘ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਮੌਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਰੂਹ ਨੂੰ ਇਕ ਰੁਹਾਨੀਅਤ ਦਾ ਅਹਿਸਾਸ ਹੋਇਆ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਚ ਚੱਲਦੇ ਲ਼ੰਗਰ ਛਕ ਕੇ ਤਨ ਦੀ ਤ੍ਰਿਪਤੀ ਅਤੇ ਦਰਬਾਰ ਸਹਿਬ ਵਿਚ ਚਲਦੇ ਗੁਰਬਾਣੀ ਕੀਰਤਨ ਸਰਵਣ ਕਰਕੇ ਮਨ ਦੀ ਤ੍ਰਿਪਤੀ ਮਿਲੀ ਹੈ।ਇੰਫਾਰਮੇਸ਼ਨ ਦਫਤਰ ਸ੍ਰੀ ਦਰਬਾਰ ਸਾਹਿਬ ਵੱਲੋਂ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਅਤੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਪਦਮਾ ਸਿੰਘ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਇੰਸਪੈਕਟਰ ਉਮਾਂ ਠਾਕੁਰ, ਐਡਵੋਕੇਟ ਸ਼ਮਾਂ ਤਿਵਾਰੀ, ਪ੍ਰਧਾਨ ਬਿਕਰਮਜੀਤ ਸਿੰਘ, ਹਰਪਾਲ ਸਿੰਘ ਪੱਟੀ, ਜਗਜੀਤ ਸਿੰਘ, ਜਸਵਿੰੰਦਰ ਕੌਰ ਭਾਟੀਆ, ਜਸਵੀਰ ਕੌਰ ਪੱਟੀ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *