ਖਿਲਾੜੀ

ਖਿਲਾੜੀ

ਐੱਮ ਸੀ ਦੀਆਂ ਚੋਣਾਂ ਦੀ ਰੈਲੀ ਦੌਰਾਨ ਸੂਰਜ ਭਾਨ ਵਾਰ-2 ਵਾਰਡ ਦੇ ਲੋਕਾਂ ਨੂੰ ਕਹਿ ਰਿਹਾ ਸੀ ਕਿ ਮੈਂ ਰਾਜਨੀਤੀ ਵਿੱਚ ਅਨਾੜੀ ਹਾਂ।ਇਸ ਖੇਤਰ ਵਿੱਚ ਆਉਂਣ ਦਾ ਮੇਰਾ ਮੰਤਵ ਸਿਰਫ਼ ਤੁਹਾਡੇ ਨਾਲ ਭਾਈਚਾਰਕ ਸਾਂਝ ਕਾਇਮ ਕਰਨਾ ਹੀ ਹੈ।ਚੋਣ ਜਿੱਤਣ ਉਪਰੰਤ ਮੇਰਾ ਪਹਿਲਾ ਕੰਮ ਤੁਹਾਡੇ ਘਰ ਆ ਕੇ ਸਭਨਾਂ ਦਾ ਧੰਨਵਾਦ ਕਰਨਾ ਹੋਵੇਗਾ।ਪਾਰਟੀ ਵੱਲੋਂ ਸੂਰਜ ਭਾਨ ਨੂੰ ਆਪਣੇ ਵਿਰੋਧੀ ਤੋਂ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰ ਲੈਣ ਸਦਕਾ ਉਸਨੂੰ ਡਿਪਟੀ ਮੇਅਰ ਦੇ ਅਹੁੱਦੇ ਤੇ ਲਗਾ ਦਿੱਤਾ ਗਿਆ ਸੀ।ਪਰ ਲੋਕਾਂ ਨੂੰ ਉਸਦੇ ਧੰਨਵਾਦੀ ਦੌਰੇ ਦੀ ਹਾਲੇਂ ਵੀ ਉਡੀਕ ਸੀ।ਸੱਥ ਵਿੱਚ ਬੈਠੇ ਇੱਕ ਬਜੁਰਗ ਨੇ ਇਸ ਤੇ ਆਪਣੀ ਪ੍ਰਤਿਕਿਰਿਆ ਦਿੰਦੇ ਹੋਏ ਕਿਹਾ ਕਿ ਹੁਣ ਸੂਰਜ ਭਾਨ ਰਾਜਨੀਤੀ ਵਿੱਚ ਅਨਾੜੀ ਨਹੀਂ ਬਲਕਿ ਇਸਦਾ ਇੱਕ ਖਿਲਾੜੀ ਬਣ ਗਿਆ ਹੈ।ਬਜੁਰਗ ਦੇ ਬਾਕੀ ਸਾਥੀਆਂ ਨੇ ਵੀ ਆਪਣੇ ਸਿਰ ਹਿਲਾਉਂਦੇ ਹੋਏ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਸੀ।

ਚਮਨਦੀਪ ਸ਼ਰਮਾ
298, ਮਹਾਰਾਜਾ ਯਾਦਵਿੰਦਰਾ ਇਨਕਲੇਵ
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ 95010 33005

Share Button

Leave a Reply

Your email address will not be published. Required fields are marked *

%d bloggers like this: