ਖਿਲਾਰਾ

ss1

ਖਿਲਾਰਾ

   ਪਾਇਆ ਹੋਇਆ ਖਿਲਾਰਾ,ਕੱਠਾ ਕਰਨਾ ਪੈਂਦਾ ਏ,
ਗਲੀ ਯਾਰ ਦੀ ਜਾਣ ਲਈ ਸੂਲੀ ਚੜਣਾ ਪੈਂਦਾ ਏl
ਅੋਖੇ  ਸੋਖੇ ਸਾਥ  ਨਿਭਾਉਣਾ, ਯਾਰਾਂ  ਮਿਤਰਾਂ ਦਾ,
ਸਜਣਾ  ਪਿਛੇ  ਰੱਬ  ਨਾਲ  ਵੀ  ਲੜਨਾ  ਪੈਂਦਾ ਏ l
ਰੋਗ  ਅਵੱਲਾ   ਦਿਲ  ਨੂੰ,  ਜਦ   ਵੀ ਲੱਗ ਜਾਵੇ,
ਇਸ਼ਕ ਇਸ਼ਕ ਫਿਰ ਯਾਰ ਦੇ ਪਿਛੇ ਕਰਨਾ ਪੈਂਦਾ ਏl
ਯਾਰ   ਪਿਆਰਾ  ਜਦੋ ,  ਕਿਸੇ   ਦਾ  ਰੁੱਸ   ਜਾਵੇ,
ਗਮ ਦੀ ਅੱਗ ‘ਚ ਤਨ ਨੂੰ ਆਖਿਰ ਸੜਣਾ ਪੈਂਦਾ ਏl
ਅਾਪਣਿਆਂ ਤੋਂ ਅਾਪਣਿਆਂ ਨੂੰ ,ਅਪਣਾ ਲੈਣ ਲਈ,
ਆਖਿਰ  ਵਿਚ  ‘ਕੁਮਾਰ’  ਹਾਰ ਕੇ ਲੜਣਾ ਪੈਂਦਾ ਏl

ਕੁਮਾਰ ਅੰਗਰਾਲ
 ਬਟਾਲਾ

Share Button

Leave a Reply

Your email address will not be published. Required fields are marked *