ਖਿਡਾਰੀਆ ਨਾਲ ਹੋਈ ਧੱਕੇਸਾਹੀ ਦੇ ਵਿਰੋਧ ਚ’ ਕੱਢੀ ਰੋਸ ਰੈਲੀ 

ss1

ਖਿਡਾਰੀਆ ਨਾਲ ਹੋਈ ਧੱਕੇਸਾਹੀ ਦੇ ਵਿਰੋਧ ਚ’ ਕੱਢੀ ਰੋਸ ਰੈਲੀ 

moonakਮੂਣਕ 06 ਨਵੰਬਰ (ਸੁਰਜੀਤ ਭੁਟਾਲ) ਛੇਵੇਂ ਵਿਸਵ ਕਬੱਡੀ ਕੱਪ ਦੀ ਚੋਣ ਸਮੇ ਟਰਾਇਲ ਤੋ ਬਾਅਦ ਪਾਸ ਖਿਡਾਰੀਆ ਨਾਲ ਹੋਈ ਧੱਕੇਸਾਹੀ ਦੇ ਵਿਰੋਧ ਚ’ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਬੂੰਦੀ ਮੂਨਕ ਅਤੇ ਕੁਲਦੀਪ ਸਿੰਘ ਸੰਗਤਪੁਰਾ ਨੇ ਛੇਵੇਂ ਇੰਟਰਨੈਸ਼ਨਲ ਕਬੱਡੀ ਵਰਡ ਕੱਪ ਵਿੱਚ ਨਾ ਚੁਣੇ ਜਾਣ ਦੇ ਰੋਸ ਵੱਜੋ ਆਪਣੇ ਸਮੱਰਥਕਾ ਤੇ ਇਲਾਕੇ ਦੇ ਖਿਡਾਰੀਆ ਸਮੇਤ ਸਥਾਨਕ ਆਈ.ਟੀ.ਆਈ ਤੇ ਇੱਕਠੇ ਹੋ ਕੇ ਰੋਸ ਰੈਲੀ ਕੱਢਦੇ ਹੋਏ ਪੂਰੇ ਸ਼ਹਿਰ ਵਿੱਚੋ ਹੁੰਦੀ ਹੋਈ ਸਥਾਨਕ ਸ਼ਹੀਦ ਉਦਮ ਸਿੰਘ ਸਟੇਡੀਅਮ ਵਿੱਖੇ ਪੁੱਜੀ ਇਸ ਰੋਸ ਰੈਲੀ ਦੌਰਾਨ ਖਿਡਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੱਮ ਕੇ ਨਾਅਰੇਬਾਜੀ ਕੀਤੀ। ਜਦੋ ਰੋਸ ਕਰਦੇ ਖਿਡਾਰੀ ਸ਼ਹੀਦ ਉੱਦਮ ਸਿੰਘ ਸਟੇਡੀਅਮ ਵਿੱਚ ਦਾਖਿਲ ਹੋਣ ਲੱਗੇ ਤਾਂ ਸਟੇਡੀਅਮ ਦੀ ਸੁਰੱਖਿਆ ਲਈ ਤੈਨਾਤ ਪੰਜਾਬ ਪੁਿਲਸ ਦੇ ਕਰਮਚਾਰੀਆ ਨੇ ਉਹਨਾ ਨੂੰ ਸਟੇਡੀਅਮ ਦੇ ਅੰਦਰ ਨਹੀ ਜਾਣ ਦਿੱਤਾ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਬਲਵਿੰਦਰ ਸਿੰਘ ਬੂੰਦੀ ਅਤੇ ਕੁੱਲਦੀਪ ਸਿੰਘ ਸੰਗਤਪੁਰਾ ਨੇ ਕਿਹਾ ਕਿ ਵਰਲਡ ਕਬੱਡੀ ਕੱਪ ਦੀ ਚੋਣ ਲਈ ਸਰਕਾਰ ਵੱਲੋ ਖਿਡਾਰੀਆਂ ਦਾ ਟਰਾਇਲ ਕੈਂਪ ਲਗਾਇਆ ਗਿਆ ਸੀ ਅਤੇ ਡੋਪ ਟੈਸਟ ਵੀ ਕਰਵਾਇਆ ਗਿਆ ਸੀ ਜਿਸ ਵਿੱਚ 16 ਖਿਡਾਰੀਆਂ ਨੇ ਭਾਗ ਲਿਆ ਸੀ ਅਤੇ ਖਿਡਾਰੀਆ ਨੂੰ ਕਿਹਾ ਗਿਆ ਸੀ ਕਿ ਜਿਹੜੇ ਖਿਡਾਰੀ ਕੈਂਪ ਲਗਾ ਕੇ ਟਰਾਈਲ ਕਲੀਅਰ ਕਰਨਗੇ ਉਹ ਹੀ ਭਾਰਤੀ ਕਬੱਡੀ ਟੀਮ ਵਿੱਚ ਸ਼ਾਮਿਲ ਹੋਣਗੇ। ਉਹਨਾ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਦੇ ਕਿਹਾ ਕਿ ਜਿਹੜੇ ਖਿਡਾਰੀਆਂ ਨੇ ਕੈਂਪ ਵਿੱਚ ਹਿੱਸਾ ਵੀ ਨਹੀ ਲਿਆ ਅਤੇ ਟਰਾਈਲ ਵੀ ਕਲੀਅਰ ਨਹੀ ਕੀਤੇ ਉਹਨਾ ਖਿਡਾਰੀਆਂ ਨੂੰ ਭਾਰਤੀ ਕਬੱਡੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹਨਾ ਕਿਹਾ ਕਿ ਜਿਹੜੇ ਸਾਡੇ ਵਰਗੇ ਖਿਡਾਰੀ ਜਿਹਨਾ ਨੇ ਕੈਂਪ ਵੀ ਲਗਾਇਆ ਅਤੇ ਟਰਾਇਲ ਵੀ ਪਾਸ ਕੀਤਾ ਹੈ ਉਹ ਭਾਰਤੀ ਟੀਮ ਵਿੱਚ ਸ਼ਾਮਿਲ ਨਹੀ ਕੀਤੇ ਗਏ ਜੋ ਕਿ ਸਾਡੇ ਵਰਗੇ ਖਿਡਾਰੀਆਂ ਨਾਲ ਸਰਾਸਰ ਧੱਕੇਸ਼ਾਹੀ ਹੈ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ।ਕਬੱਡੀ ਕੱਪ ਵਿੱਚ ਪੰਜਾਬ ਸਰਕਾਰ ਵੱਲੋ ਸਿਰਫ ਸਿਫਾਰਸੀ ਖਿਡਾਰੀ ਹੀ ਟੀਮ ਵਿੱਚ ਸਾਮਿਲ ਕੀਤੇ ਹਨ ਉਹਨਾ ਹੋਰ ਕਿਹਾ ਕਿ ਜੇਕਰ ਅਹਿਜਾ ਹੀ ਹੁੰਦਾ ਰਿਹਾ ਤਾਂ ਭਵਿੱਖ ਵਿੱਚ ਆਉਣ ਵਾਲੇ ਖਿਡਾਰੀਆਂ ਦੇ ਦਿਲਾਂ ਵਿੱਚ ਕੀ ਜਾਵੇਗੀ ਕਿ ਇੱਥੇ ਤਾਂ ਸਿਫਾਰਸ਼ੀ ਹੀ ਲਏ ਜਾਂਦੇ ਹਨ ਤਾਂ ਖੇਡਣ ਦਾ ਕੀ ਫਾਇਦਾ ਹੈ ਤੇ ਖਿਡਾਰੀਆ ਦਾ ਇਹੋ ਜਿਹੀ ਗੱਲ ਨਾਲ ਮਨੋਬਲ ਨੀਵਾ ਹੁੰਦਾ ਹੈ ਉਹਨਾ ਕਿਹਾ ਕਿ ਅਸੀ ਇਹ ਰੋਸ ਰੈਲੀ ਪੰਜਾਬ ਦੇ ਲੋਕਾ ਨੂੰ ਜਾਗਰੂਕ ਕਰਨ ਅਤੇ ਪੰਜਾਬ ਸਰਕਾਰ ਤੋ ਖਿਡਾਰੀਆ ਦਾ ਹੱਕ ਲੈਣ ਵਾਸਤੇ ਕੱਢੀ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਮਿਹਨਤੀ ਖਿਡਾਰੀ ਨਾਲ ਧੱਕਾ ਨਾ ਹੋਵੇ ਅਤੇ ਸਾਡਾ ਬਨਦਾ ਹੱਕ ਤੇ ਇਨਸਾਫ ਦਿੱਤਾ ਜਾਵੇ। ਉਹਨਾ ਕਿਹਾ ਕਿ ਜੇਕਰ ਸਾਨੂੰ ਸਾਡਾ ਬਨਦਾ ਹੱਕ ਨਹੀ ਦਿੱਤਾ ਗਿਆ ਤਾਂ ਸਮੂਹ ਇੰਟਰਨੈਸ਼ਨਲ ਖਿਡਾਰੀਆਂ ਵੱਲੋਂ ਪੰਜਾਬ ਦੀ ਅਕਾਲੀ ਸਰਕਾਰ ਅਤੇ ਵਿਸਵ ਕਬੱਡੀ ਕੱਪ ਦਾ ਬਾਈਕਾਟ ਕਰਾਂਗੇ ਵੱਡੇ ਪੱਧਰ ਤੇ ਮੁਜਾਹਰੇ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਸੰਦੀਪ ਮੂਨਕ , ਸੰਦੀਪ ਸਲੇਮਗੜ, ਕਰਣ ਰਾਮਪੁਰਾ, ਕ੍ਰਿਸ਼ਨ ਸਲੇਮਗੜ, ਨੀਟੂ ਲੇਹਲ ਖੁਰਦ, ਰਾਮਫਲ ਸੰਗਤਪੁਰਾ, ਹੁਸ਼ਿਆਰ ਸਿੰਘ ਬੋਪੁਰ, ਰਾਜੂ ਸਲੇਮਗੜ ਤੋ ਇਲਾਵਾ ਖਿਡਾਰੀ ਮੋਜੂਦ ਸਨ।

Share Button

Leave a Reply

Your email address will not be published. Required fields are marked *