Sat. Jan 25th, 2020

ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼

ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼

ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ

ਨਵੀਂ ਦਿੱਲੀ 9 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਖਾਲਿਸਤਾਨ ਕੰਮਾਡੋਂ ਫੌਰਸ ਦੇ ਚੋਟੀ ਦੇ ਖਾੜਕੂ ਗੁਰਸੇਵਕ ਸਿੰਘ ਬੱਬਲਾ ਨੂੰ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਜੱਜ ਸੁਧੀਰ ਸਰੋਹੀ ਦੀ ਅਦਾਲਤ ਅੰਦਰ ਐਫਆਈਆਰ ਨੰ 39/17 ਅਧੀਨ ਸਮੇਂ ਸਿਰ ਪੇਸ਼ ਕੀਤਾ ਗਿਆ ।
ਅਜ ਅਦਾਲਤ ਅੰਦਰ ਜੱਜ ਦੂਸਰੇ ਕੇਸ ਅੰਦਰ ਮਸ਼ਰੂਫ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ । ਗੁਰਸੇਵਕ ਸਿੰਘ ਬੱਬਲਾ ਨੂੰ ਜੈਪੁਰ ਕੇਸ ਵਿਚੋਂ ਬਰੀ ਹੋਣ ਤੋਂ ਬਾਅਦ ਮੁੜ ਦਿੱਲੀ ਦੀ ਤਿਹਾੜ ਵਿਚ ਤਬਦੀਲ ਕਰ ਦਿੱਤਾ ਗਿਆ ਹੈ । ਚਲ ਰਹੇ ਮਾਮਲੇ ਵਿਚ ਦਿੱਲੀ ਸਪੈਸ਼ਲ ਸੈਲ ਵਲੋਂ ਬੱਬਲੇ ਨੂੰ ਦੇਸੀ ਕੱਟੇ ਨਾਲ ਦਿੱਲੀ ਦੇ ਬਸ ਅੱਡੇ ਤੋਂ ਗਿਰਫਤਾਰੀ ਦਿਖਾਈ ਗਈ ਸੀ ਜਦਕਿ ਬੱਬਲਾ ਅਦਾਲਤ ਅੰਦਰ ਅਪਣੀ ਤਰੀਕ ਭੁਗਤਣ ਜਾ ਰਿਹਾ ਸੀ । ਜ਼ਿਕਰਯੋਗ ਹੈ ਕਿ ਬੱਬਲੇ ਉਪਰ ਵੱਖ ਵੱਖ ਰਾਜਾਂ ਵਲੋ ਤਕਰੀਬਨ 74–75 ਕੇਸ ਪਾਏ ਗਏ ਸਨ ਜਿਨਹਾਂ ਕਰਕੇ ਉਸ ਦੀ ਉਮਰ ਦੇ 55 ਸਾਲ ਵਿਚੋਂ 35 ਸਾਲ ਜੇਲ੍ਹ ਅੰਦਰ ਹੀ ਬੀਤ ਗਏ ਹਨ ਤੇ ਪੁਲਿਸ ਵਾਲੇ ਹਾਲੇ ਵੀ ਪਿੱਛਾ ਨਹੀ ਛੱਡ ਰਹੇ ਹਨ ਤੇ ਸਾਡੀ ਕੌਮ ਵਲੋਂ ਇਕ ਅੱਧ ਨੂੰ ਛੱਡ ਕੇ ਬਾਕੀ ਬੰਦੀ ਸਿੰਘਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ ਜੋ ਕਿ ਨਵੀਂ ਪਨੀਰੀ ਲਈ ਪ੍ਰੇਰਣਾਦਾਇਕ ਨਹੀ ਹੈ ।
ਅਦਾਲਤ ਅੰਦਰ ਅਜ ਬੱਬਲਾ ਵਲੋਂ ਉਨ੍ਹਾਂ ਦੀ ਵਕੀਲ ਅੰਜਲੀ ਦੇ ਬਿਮਾਰ ਹੋਣ ਕਰਕੇ ਉਨ੍ਹਾਂ ਦੇ ਸਹਾਇਕ ਸੁਮੀਤ ਪੇਸ਼ ਹੋਏ ਸਨ ਅਤੇ ਬੱਬਲਾ ਨੂੰ ਮਿਲਣ ਲਈ ਉਨ੍ਹਾਂ ਦੀ ਪਤਨੀ ਜਸਮੇਲ ਕੌਰ ਅਤੇ ਮਨਪ੍ਰੀਤ ਸਿੰਘ ਖਾਲਸਾ ਹਾਜਿਰ ਹੋਏ ਸਨ । ਚਲ ਰਹੇ ਮਾਮਲੇ ਦੀ ਸੁਣਵਾਈ 20 ਦਸੰਬਰ ਨੂੰ ਹੋਵੇਗੀ ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: