Sun. Aug 18th, 2019

ਖਾਲਸੇ ਦੀ ਜਨਮ ਭੂਮੀ ਅਤੇ ਸ਼ਕਤੀ ਪੀਠ ਮਾਤਾ ਸ੍ਰੀ ਨੈਨਾ ਦੇਵੀ ਨੂੰ ਜੋੜਨ ਵਾਲੇ ਰੋਪ-ਵੇ ਪ੍ਰਾਜੈਕਟ ਦੀ ਪ੍ਰਵਾਨਗੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ

ਖਾਲਸੇ ਦੀ ਜਨਮ ਭੂਮੀ ਅਤੇ ਸ਼ਕਤੀ ਪੀਠ ਮਾਤਾ ਸ੍ਰੀ ਨੈਨਾ ਦੇਵੀ ਨੂੰ ਜੋੜਨ ਵਾਲੇ ਰੋਪ-ਵੇ ਪ੍ਰਾਜੈਕਟ ਦੀ ਪ੍ਰਵਾਨਗੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ
ਕੈਪਟਨ ਅਮਰਿੰਦਰ ਸਿੰਘ ਦੀ ਸੁਹਿਰਦ ਯਤਨਾਂ ਨਾਲ ਪੰਜਾਬ-ਹਿਮਾਚਲ ਪ੍ਰਦੇਸ਼ ਸਰਕਾਰਾਂ ਵਿੱਚਕਾਰ ਹੋਇਆ ਆਪਸੀ ਸਮਝੌਤਾ – ਰਾਣਾ ਕੇ.ਪੀ. ਸਿੰਘ
ਸ੍ਰੀ ਅਨੰਦਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਤੇ ਸੈਰ-ਸਪਾਟਾ ਸਨਅਤ, ਵਪਾਰ ਤੇ ਕਾਰੋਬਾਰ ਪ੍ਰਫੁਲੱਤ ਹੋਣ ਦੀਆਂ ਸੰਭਾਵਨਾਵਾਂ ਵਧੀਆ

ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ-(ਦਵਿੰਦਰ ਪਾਲ ਸਿੰਘ ਅੰਕੁਸ਼ ): ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਅਤੇ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਨਾ ਦੇਵੀ ਵਿਚਕਾਰ ਬਣਨ ਵਾਲੇ ਰੋਪ-ਵੇ ਪ੍ਰਾਜੈਕਟ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਹਿਰਦ ਯਤਨਾਂ ਸਦਕਾ ਅੱਜ ਬੂਰ ਪੈ ਗਿਆ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੋਵੇ ਰਾਜਾਂ ਦੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਵਲੋਂ ਆਪਸੀ ਸਮਝੌਤੇ ਉੱਤੇ ਹਸਤਾਖਰ ਕਰਨ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਖੇਤਰ ਦੇ ਚਹੁੰ-ਮੁਖੀ ਵਿਕਾਰ ਦੇ ਰਸਤੇ ਖੁੱਲ ਗਏ ਹਨ। ਸੈਰ-ਸਪਾਟਾ ਹੱਬ ਵਜੋਂ ਵਿਕਸਤ ਹੋ ਰਹੇ ਇਸ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੀਤੇ ਐਲਾਨ ਹੁਣ ਅਮਲੀਜਾਮੇ ਵਿੱਚ ਆ ਰਹੇ ਹਨ।ਧਾਰਮਿਕ ਤੌਰ `ਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਵਿਸ਼ੇਸ਼ ਮਹੱਤਤਾ ਰੱਖਣ ਵਾਲੇ ਇਨ੍ਹਾਂ ਸਥਾਨਾਂ ਨੂੰ ਜੋੜਨ ਲਈ ਬਣਾਇਆ ਜਾਣ ਵਾਲਾ ਰੋਪ-ਵੇ ਇਸ ਇਲਾਕੇ ਦੇ ਲੋਕਾਂ ਦੀ ਦਹਾਕਿਆ ਪੁਰਾਣੀ ਮੰਗ ਸੀ। ਅੱਜ ਸਮੁੱਚੇ ਇਲਾਕੇ ਵਿੱਚ ਇਸ ਸਮਝੌਤੇ ਦੀਆਂ ਰਿਪੋਰਟਾਂ ਦੀ ਸੂਚਨਾ ਮਿਲਨ ਨਾਲ ਹਰ ਵਰਗ ਦੇ ਲੋਕਾਂ ਵਿੱਚ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਦੌੜ ਗਈ। ਪਹਿਲਾਂ ਵੀ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਵਿੱਚ ਮੁੱਖ ਮੰਤਰੀ ਵਲੋਂ ਕਰੋੜਾਂ ਰੁਪਏ ਦੇ ਪ੍ਰਾਜੈਕਟ ਪਾਸ ਕਰ ਦਿੱਤੇ ਗਏ ਹਨ ਅਤੇ ਇਹ ਪ੍ਰਾਜੈਕਟ ਖੁਸ਼ਹਾਲੀ ਤੇ ਤਰੱਕੀ ਵਿੱਚ ਇਕ ਮੀਲ ਪੱਥਰ ਸਾਬਿਤ ਹੋਵੇਗਾ।
ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ-ਮਾਤਾ ਸ੍ਰੀ ਨੈਨਾ ਦੇਣੀ ਰੋਪ-ਵੇ ਪ੍ਰੋਜੈਕਟ ਦੇ ਮੈਮੋਰੰਡਮ ਆਫ਼ ਅੰਡਰਸਟੇਟਿੰਗ (ਦੋਵੱਲੇ ਸਮਝੌਤੇ) ਉੱਤੇ ਸਹੀ ਪਾਉਣ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਦੋ ਵੱਡੇ ਧਾਰਮਿਕ ਸਥਾਨਾਂ ਨੂੰ ਆਪਸ ਵਿੱਚ ਜੋੜਨ ਦਾ ਜੋ ਉਪਰਾਲਾ ਕੀਤਾ ਗਿਆ ਹੈ, ਇਸ ਨਾਲ ਦੋਵੇ ਸੂਬਿਆਂ ਦੇ ਲੋਕਾਂ ਦੀ ਚਿਰਾ ਤੋਂ ਲਟਕ ਰਹੀ ਮੰਗ ਪੂਰੀ ਹੋ ਗਈ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਰਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਇਸ ਇਲਾਕੇ ਦੀ ਸੈਰ-ਸਪਾਟਾ ਸਨਅਤ ਵੀ ਪ੍ਰਫੁਲੱਤ ਹੋਵੇਗੀ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਨਾ ਦੇਵੀ ਅਤੇ ਖਾਲਸੇ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਇਹ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇ ਮੁੱਖ ਮੰਤਰੀਆਂ ਨੇ ਜੋ ਇਹ ਸਾਂਝਾ ਉਪਰਾਲਾ ਕੀਤਾ ਹੈ, ਉਸ ਦੇ ਲਈ ਉਹ ਨਿੱਜੀ ਤੌਰ ’ਤੇ ਉਨ੍ਹਾਂ ਦੇ ਧੰਨਵਾਦੀ ਹਨ, ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਪ੍ਰਤੀਨਿਧਤਾ ਅਤੇ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹ ਚਿਰਾਂ ਦੀ ਮੰਗ ਸੀ ਕਿ ਨੰਗਲ ਡੈਮ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਦਾ ਸਮੁੱਚਾ ਨੀਂਮ ਪਹਾੜੀ ਖੇਤਰ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਸੈਰ ਸਪਾਟੇ ਵਜੋਂ ਪ੍ਰਫੁਲੱਤ ਹੋ ਰਿਹਾ ਹੈ, ਉਸ ਦੇ ਵਿੱਚ ਹੋਰ ਵਾਧਾ ਕਰਨ ਲਈ ਹੋਰ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਇਸ ਖਿੱਤੇ ਵਿੱਚ ਵਪਾਰ ਅਤੇ ਕਾਰੋਬਾਰ ਪ੍ਰਫੁਲੱਤ ਹੋਵੇਗਾ ਉੱਥੇ ਦਹਾਕਿਆਂ ਤੋਂ ਲੋਕਾਂ ਦੀ ਲਟਕ ਰਹੀ ਮੰਗ ਵੀ ਪੂਰੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਇਸ ਆਪਸੀ ਸਮਝੌਤੇ ਦੀ ਪ੍ਰਵਾਨਗੀ ਹੋਣ ਅਤੇ ਉਸ ਦੀ ਸਮੁੱਚੀ ਰੂਪ-ਰੇਖਾ ਤਿਆਰ ਹੋਣ ਦੀ ਸੂਚਨਾ ਆਈ ਤਾਂ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਹ ਖੇਤਰ ਜੋ ਪਿਛਲੇ ਕੁਝ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਲਗਾਤਾਰ ਕਰੋੜਾਂ ਰੁਪਏ ਦੇ ਪ੍ਰਾਜੈਕਟ ਐਲਾਨੇ ਜਾਣ ਨਾਲ ਪਹਿਲਾ ਹੀ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ, ਉਸ ਵਿੱਚ ਇਹ ਐਲਾਨ ਇਕ ਮੀਲ ਪੱਥਰ ਸਾਬਿਤ ਹੋਵੇਗਾ।

Leave a Reply

Your email address will not be published. Required fields are marked *

%d bloggers like this: