Wed. Jun 19th, 2019

ਖਾਲਸਾ ਸਾਜਨਾ ਦਿਵਸ ਮੌਕੇ ਗੁਰੂ ਨਗਰੀ ਵਿਖੇ ਕਰਵਾਈ ਗਈ ਮੈਰਾਥਾਨ ਨੇ ਸਿਰਜਿਆ ਇਤਿਹਾਸ

ਖਾਲਸਾ ਸਾਜਨਾ ਦਿਵਸ ਮੌਕੇ ਗੁਰੂ ਨਗਰੀ ਵਿਖੇ ਕਰਵਾਈ ਗਈ ਮੈਰਾਥਾਨ ਨੇ ਸਿਰਜਿਆ ਇਤਿਹਾਸ
21 ਕਿਲੋਮੀਟਰ ਮੈਰਾਥਾਨ ਵਿਚ ਮੇਰਠ ਤੋ ਆਏ ਅਮਿਤ ਕੁਮਾਰ ਰਹੇ ਜੇਤੂ, ਇਲੈਕਟ੍ਰਿਕ ਸਕੂਟਰ ਨਾਲ ਕੀਤਾ ਸਨਮਾਨਿਤ
ਪ੍ਰਸ਼ਾਸ਼ਨਿਕ ਅਧਿਕਾਰੀ , ਡਾਕਟਰ, ਪੱਤਰਕਾਰ, ਵਕੀਲ, ਸਕੂਲਾਂ ਕਾਲਜਾਂ ਦੇ ਪ੍ਰਿੰਸਪਲ, ਪੋ੍ਰਫੈਸਰ ਤੇ ਵਿਦਿਆਰਥੀਆਂ ਸਮੇਤ ਨੋਜਵਾਨ ਲੜਕੇ-ਲੜਕੀਆਂ ਅਤੇ ਬਜ਼ੁਰਗ ਵੀ ਹੋਏ ਮੈਰਾਥਾਨ ‘ਚ ਸ਼ਾਮਿਲ

ਸ੍ਰੀ ਅਨੰਦਪੁਰ ਸਾਹਿਬ, 15 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼): ਖਾਲਸੇ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਿਤ ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵਲੋਂ ਪਿਛਲੇ ਤਿੰਨ ਦਿਨਾ ਤੋਂ ਚੱਲ ਰਹੀਆਂ ਖਾਲਸਾਈ ਖੇਡਾਂ ਦੇ ਆਖਰੀ ਦਿਨ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਵਿਖੇ ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਦੀ ਛਤਰ ਛਾਇਆ ਹੇਠ ਦਿੱਲੀ ਦੀ ਸੁਪਰ ਸਿੱਖ ਫਾਊਂਡੇਸ਼ਨ ਵਲੋਂ ਮੈਰਾਥਾਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਈ ਸੂਬਿਆਂ ਤੋ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਇਤਿਹਾਸ ਸਿਰਜ ਦਿੱਤਾ। ਮੈਰਾਥਾਨ ਦੀ ਸ਼ੁਰੂਆਤ ਮੌਕੇ ਚੇਅਰੈਨ ਸੋਢੀ ਵਿਕਰਮ ਸਿੰਘ, ਡੀ.ਸੀ ਗੁਰਨੀਤ ਤੇਜ਼, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਮੇਜਰ ਡੀ ਪੀ ਸਿੰਘ ਕਾਰਗਿਲ ਜੰਗ ਦੇ ਹੀਰੋ, ਖਾਲਸਾ ਕਾਲਜ ਦੇ ਪ੍ਰਿੰੰ:ਜਸਵੀਰ ਸਿੰਘ, ਦਲਬੀਰ ਸਿੰਘ ਧੂੜੀਆ, ਭਾਈ ਸੁਖਵਿੰਦਰ ਸਿੰਘ, ਡਾ:ਜੀ ਐਸ ਕੈਹਲ, ਡਾ:ਪੀ.ਜੀ.ਐਸ ਕੰਗ, ਹਰਮਿੰਦਰਪਾਲ ਸਿੰਘ, ਡਾ:ਟੀ ਬੀ ਸਿੰਘ, ਰਣਜੀਤ ਸਿੰਘ ਸੈਣੀ, ਡਾਇਰੈਕਟਰ ਜੇ ਐਸ ਘੁੰਮਣ ਸਮੇਤ ਕਈ ਅਹਿਮ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਦਿੱਲੀ ਦੀ ਸੁਪਰ ਸਿੱਖ ਫਾਊਂਡੇਸ਼ਨ ਵਲੋਂ ਵਿਸ਼ੇਸ਼ ਤੋਰ ਤੇ ਵਿਸਾਖੀ ਦੇ ਮੌਕੇ ਕਰਵਾਈ ਗਈ ਮੈਰਾਥਾਨ ਦੌਰਾਨ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣਯੋਗ ਸੀ। ਇਸ ਮੈਰਾਥਾਨ ਵਿਚ ਜਿੱਥੇ 107 ਸਾਲਾ ਫੌਜਾ ਸਿੰਘ, 102 ਸਾਲਾ ਬੀਬੀ ਮਾਨ ਕੌਰ, ਪ੍ਰਸ਼ਾਸ਼ਨਿਕ ਅਧਿਕਾਰੀ , ਡਾਕਟਰ, ਪੱਤਰਕਾਰ, ਵਕੀਲ, ਸਕੂਲਾਂ ਕਾਲਜਾਂ ਦੇ ਪ੍ਰਿੰਸਪਲ, ਪੋ੍ਰਫੈਸਰ ਤੇ ਵਿਦਿਆਰਥੀਆਂ ਸਮੇਤ ਸਮਾਜ ਦੀਆਂ ਉਚ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਉਥੇ ਛੋਟੇ-ਛੋਟੇ ਬੱਚੇ, ਨੋਜਵਾਨ ਲੜਕੇ-ਲੜਕੀਆਂ ਅਤੇ ਬਜ਼ੁਰਗਾਂ ਨੇ ਵੀ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪੰਜ ਪਿਆਰਾ ਪਾਰਕ ਤੋ ਨਗਾਰੇ ਦੀ ਚੋਟ ਅਤੇ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਕੀਤੀ ਗਈ 21 ਕਿਲੋਮੀਟਰ ਮੈਰਾਥਾਨ ਵਿਚ ਮੇਰਠ ਤੋ ਆਏ ਅਮਿਤ ਕੁਮਾਰ ਜੇਤੂ ਰਹੇ ਜਿਨਾਂ ਨੂੰ ਇਲੈਕਟ੍ਰਿਕ ਸਕੂਟਰ ਪ੍ਰਦੂਸ਼ਨ ਮੁਕਤ ਇਨਾਮ ਵਜੋ ਦਿਤਾ ਗਿਆ। ਪੰਜ ਪਿਆਰਾ ਪਾਰਕ ਤੋਂ ਚੱਲ ਕੇ ਅਕੈਡਮੀ ਰੋਡ ਤੋ ਹੁੰਦੇ ਹੋਏ ਨਹਿਰ ਦੇ ਕੰਢੇ ਕੰਢੇ ਸਾਫ ਸੁੱਥਰੀ ਸੜਕ ਤੇ ਸ਼ੁੱਧ ਵਾਤਾਵਰਣ ਵਿਚ ਮੈਰਾਥਾਨ ਦਾ ਬਹੁਤ ਹੀ ਖੂਬਸੂਰਤ ਦਿਲਖਿਚਵਾਂ ਨਜ਼ਾਰਾ ਪੇਸ਼ ਹੋ ਰਿਹਾ ਸੀ। ਪਿੰਡਾਂ ਦੇ ਲੋਕਾਂ ਨੇ ਰਸਤੇ ਵਿਚ ਵਿਸਾਖੀ ਮੈਰਾਥਾਨ ਦੇ ਦੋੜਾਕਾਂ ਦਾ ਧੂਮ ਧਾਮ ਨਾਲ ਸਵਾਗਤ ਕੀਤਾ। ਰਸਤੇ ਵਿਚ ਪਾਣੀ ਦੀਆਂ ਬੋਤਲਾਂ ਤੇ ਹੋਰ ਲੋੜੀਂਦਾ ਸਮਾਨ ਦਿਤਾ। ਇਸ ਮੈਰਾਥਾਨ ਵਿਚ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ, ਖਾਲਸਾ ਏਡ, ਸਾਈਕਲ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਸਮੇਤ ਬਾਹਰ ਦੀਆਂ ਕਈ ਕੰਪਨੀਆਂ ਵਲੋਂ ਦੁਧ, ਪਾਣੀ ਆਦਿ ਦੇ ਕੇ ਵਿਸ਼ੇਸ਼ ਸਹਿਯੋਗ ਦਿਤਾ।

Leave a Reply

Your email address will not be published. Required fields are marked *

%d bloggers like this: