ਖਾਲਸਾ ਸਾਜਨਾਂ ਦਿਵਸ ਨੂੰ ਸਮਰਪਿਤ ਗੱਦਰੀ ਬਾਬਿਆਂ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਨਗਰ ਕੀਰਤਨ 15 ਅਪ੍ਰੈਲ ਨੂੰ

ss1

ਖਾਲਸਾ ਸਾਜਨਾਂ ਦਿਵਸ ਨੂੰ ਸਮਰਪਿਤ ਗੱਦਰੀ ਬਾਬਿਆਂ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਨਗਰ ਕੀਰਤਨ 15 ਅਪ੍ਰੈਲ ਨੂੰ

ਕੈਲੀਫੋਰਨੀਆ, 9 ਅਪੈਲ ( ਰਾਜ ਗੋਗਨਾ )— ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਵਿਖੇ ਗੱਦਰੀ ਬਾਿਬਆ ਦੀ ਯਾਦ ਨੂੰ ਸਮਰਪਿਤ ਇਕ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਟਾਕਟਨ ਤੋ ਕੱਢਿਆਂ ਜਾ ਰਿਹਾ ਹੈ ਇਸ ਨਗਰ ਕੀਰਤਨ ਵਿੱਚ ਸ੍ਰਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਖਾਲਸਾ ਰਾਜ ਨੂੰ ਸਮਰਪਿਤ ਸਿੱਖ ਕੌਮ ਨੂੰ ਗੁਲਾਮੀ ਦੀਆ ਜ਼ੰਜੀਰਾਂ ਤੋ ਅਜ਼ਾਦ ਕਰਵਾਉਣ ਲਈ ਖਾਲਿਸਤਾਨ ਦਾ ਫਲੋਟ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ ਤੇ ਸ਼੍ਰਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿੰਨਾਂ ਵਿੱਚ ਜੀਤ ਸਿੰਘ ਆਲੋਅਰੱਖ ਕੌਮੀ ਜਨਰਲ ਸਕੱਤਰ, ਜਥੇਦਾਰ ਤਰਸੇਮ ਸਿੰਘ ਖਾਲਸਾ ਪ੍ਰਧਾਨ ਸ਼੍ਰਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਵੇਗੀ । ਤੇ ਸਮੂੰਹ ਸਾਧ ਸੰਗਤਾਂ ਤੇ ਸਮੂਹ ਪਾਰਟੀ ਮੈਂਬਰਾਂ ਨੂੰ ਵੱਧ ਤੋ ਵੱਧ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਦੀ ਹੈ। ਿੲਹ ਜਾਣਕਾਰੀ ਸ: ਅਮਰਜੀਤ ਸਿੰਘ ਜਨਰਲ ਸਕੱਤਰ ਯੂਥ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਨੇ ਦਿੱਤੀ।

Share Button

Leave a Reply

Your email address will not be published. Required fields are marked *