ਖਾਲਸਾ ਮੋਟਰਸਾਈਕਲ ਟੀਮ ਦੁਬਈ ਵੱਲੋਂ ਭੇਜੀਆਂ ਜਾ ਰਹੀਆਂ ਹਨ ਲਗਾਤਾਰ ਫਲੈਟਾਂ

ਖਾਲਸਾ ਮੋਟਰਸਾਈਕਲ ਟੀਮ ਦੁਬਈ ਵੱਲੋਂ ਭੇਜੀਆਂ ਜਾ ਰਹੀਆਂ ਹਨ ਲਗਾਤਾਰ ਫਲੈਟਾਂ
ਬਹੁਤ ਸਾਰੇ ਬੇਰੁਜ਼ਗਾਰ ਵੀਰ ਭੈਣਾਂ ਆਪਣੇ ਘਰਾਂ ਦੇ ਗੁਜ਼ਾਰੇ ਚਲਾਉਣ ਲਈ ਘਰ ਬਾਰ ਮਾਂ ਬਾਪ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਗਏ ਹੋਏ ਹਨ । ਪਰ ਹੁਣ ਆ ਇੱਕ ਕਰੋਨਾ ਨਾਮ ਦੀ ਭਿਆਨਕ ਬੀਮਾਰੀ ਦੇ ਚੱਲਦਿਆਂ ਬਹੁਤ ਹੀ ਭਾਰੀ ਸੰਕਟ ਖੜ੍ਹਾ ਹੋ ਗਿਆ ਹੈ।
ਬਹੁਤ ਸਾਰੇ ਕਾਮਿਆਂ ਦੀ ਨੋਕਰੀਆਂ ਜਾ ਚੁਕੀਆਂ ਹਨ ,ਤੇ ਕੁਝ ਕੁ ਵੀਰ ਭੈਣਾਂ ਨੌਕਰੀ ਦੀ ਤਲਾਸ਼ ਲਈ ਦਿਲ ਵਿੱਚ ਉਮੀਦਾਂ ਲੈ ਕੇ ਗਏ ਸੀ।ਕਰੋਨਾ ਦੀ ਬੀਮਾਰੀ ਕਾਰਨ ਤਕਰੀਬਨ ਸਾਰੇ ਹੀ ਦੇਸ਼ਾਂ ਵਿੱਚ ਅਚਾਨਕ ਲਾਕਡਾਊਨ ਹੋ ਗਿਆ,ਤੇ ਕਾਮਿਆਂ ਦੀਆਂ ਨੋਕਰੀਆਂ ਛੁੱਟ ਗਈਆਂ , ਨਵੇਂ ਗਏ ਕਾਮਿਆਂ ਨੂੰ ਨੋਕਰੀਆਂ ਨਹੀਂ ਮਿਲ ਸਕੀਆਂ , ਹਵਾਈਂ ਸੇਵਾ ਬੰਦ ਹੋਣ ਕਰਕੇ ਜਿੱਥੇ ਗਏ ਉੱਥੇ ਹੀ ਫਸ ਗਏ।ਪਰ ਗੁਰੂ ਦਾ ਖਾਲਸਾ ਏਨਾਂ ਦੀ ਸੇਵਾ ਵਾਸਤੇ ਡਟ ਕੇ ਖੜ ਗਿਆ ਅਤੇ (ਯੂ ਏ ਈ ) ਵਿੱਚ ਫਸੇ ਕਾਮਿਆਂ ਲਈ ਖਾਲਸਾ ਮੋਟਰਸਾਈਕਲ ਟੀਮ ਦੁਬਈ ਦੇ ਚੇਅਰਮੈਨ ਸੁਖਦੇਵ ਸਿੰਘ ਸੰਧੂ ਜੀ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਕਰੋਨਾ ਕਰਕੇ ਦੁਬਈ ਵਿੱਚ ਵੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ,ਤੇ ਕੁਝ ਨੋਕਰੀ ਦੀ ਭਾਲ ਵਿੱਚ ਆਏ ਹੋਏ ਫਸ ਗਏ।
ਖਾਲਸਾ ਮੋਟਰਸਾਈਕਲ ਟੀਮ ਦੁਬਈ ਦੇ ਮੈਂਬਰ ਹਰਦੀਪ ਸਿੰਘ, ਗੁਰਪਾਲ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ , ਗੁਰਦੇਵ ਸਿੰਘ,ਰੂਬਲ ਸਿੰਘ, ਜੁਗਰਾਜ ਸਿੰਘ ਸਤਿਇੰਦਰ ਸਿੰਘ ਵਿੱਕੀ ਜਸਵਿੰਦਰ ਸਿੰਘ ਰੂਬਲ, ਸੰਦੀਪ ਸਿੰਘ,ਮਨੇਜਰ ਦਵਿੰਦਰ ਸਿੰਘ,ਦਿਲਬਾਗ ਸਿੰਘ,ਗੁਰਦੇਵ ਸਿੰਘ ਬਾਗੀਪੁਰ, ਅਮਰਪਾਲ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਦਵਿੰਦਰ ਸਿੰਘ ਨਿੱਕਾ, ਜਸਪ੍ਰੀਤ ਸਿੰਘ, ਤੇ ਸਾਰੀ ਟੀਮ ਨੇ ਦੁਬਈ ਤੋਂ ਇੰਡੀਗੋ ਲਗਾਤਾਰ ਤਿੰਨ ਫਲੈਟਾਂ ਵੱਖਰੋ ਵੱਖਰੇ ਏਅਰਪੋਰਟ (ਅੰਮ੍ਰਿਤਸਰ, ਚੰਡੀਗੜ੍ਹ ) ਜਹਾਜ਼ ਬੁੱਕ ਕਰਵਾ ਕੇ ਫਸੇ ਹੋਏ ਕਾਮਿਆਂ ਨੂੰ ਭਾਰਤ ਪਹੁੰਚਣ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਹੈ। ਹੁਣ ਦੁਬਈ ਵਿੱਚ ਫਸੇ ਹੋਏ ਲੋਕ ਜਲਦੀ ਆਪਣੇ ਦੇਸ਼ ਪਰਤ ਰਹੇ ਹਨ। ਖਾਲਸਾ ਮੋਟਰਸਾਈਕਲ ਟੀਮ ਨੂੰ ਗੁਰੂ ਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਹੈ।
ਵਾਹਿਗੁਰੂ ਖਾਲਸਾ ਮੋਟਰਸਾਈਕਲ ਟੀਮ ਦੁਬਈ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖ਼ਸ਼ੇ।
ਸੁਖਚੈਨ ਸਿੰਘ ਠੱਠੀ ਭਾਈ (ਯੂ ਏ ਈ)
00971527632924
8437932924