ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਖਾਲਸਾ ਪੰਜਾਬੀ ਸਕੂਲ ਦਾ ‘ਡਾ. ਰਾਜਵੰਤ ਕੌਰ ਗਿੱਲ ਸਕਾਲਰਸ਼ਿਪ’ ਸਮਾਗਮ ਵੱਖਰੀ ਛਾਪ ਛੱਡ ਗਿਆ

ਖਾਲਸਾ ਪੰਜਾਬੀ ਸਕੂਲ ਦਾ ‘ਡਾ. ਰਾਜਵੰਤ ਕੌਰ ਗਿੱਲ ਸਕਾਲਰਸ਼ਿਪ’ ਸਮਾਗਮ ਵੱਖਰੀ ਛਾਪ ਛੱਡ ਗਿਆ

ਖਾਲਸਾ ਪੰਜਾਬੀ ਸਕੂਲ ਰੈਡਲਜ਼ ਟਾਊਨ ਦਾ ਸਰਵੋਤਮ ਵਿਦਿਆਰਥੀ ਵੰਸ਼ਦੀਪ ਸਿੰਘ ਬਣਿਆ
ਡਾ. ਰਾਜਵੰਤ ਕੌਰ ਗਿੱਲ ਸਕਾਲਰਸ਼ਿਪ’ ਵੰਸ਼ਦੀਪ ਸਿੰਘ ਦੇ ਹਿੱਸੇ ਆਈ

ਮੈਰੀਲੈਂਡ ,11 ਅਗਸਤ (ਰਾਜ ਗੋਗਨਾ) – ਖਾਲਸਾ ਪੰਜਾਬੀ ਸਕੂਲ ਮੈਰੀਲੈਂਡ ਪੰਜਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ। ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੀ ਪ੍ਰਬੰਧਕ ਕਮੇਟੀ ਦਾ ਪੂਰਨ ਯੋਗਦਾਨ ਅਤੇ ਸਹਿਯੋਗੀਆਂ ਦੇ ਉਪਰਾਲੇ ਨੇ ਇਸ ਦੀ ਦਿੱਖ ਅਤੇ ਵਿਕਸਤ ਸੁਭਾਅ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਆ ਹੈ। ਜਿਸ ਸਦਕਾ ਇਸ ਸਕੂਲ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਗਈ ਹੈ। ਜਿਸ ਦੇ ਇਵਜਾਨੇ ਅਧਿਆਪਕਾਂ ਨੂੰ ਸਟਾਈਪਨ, ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਸੁੱਖ ਸਹੂਲਤਾਂ ਨਾਲ ਹਮੇਸ਼ਾ ਭਰਪੂਰ ਰੱਖਿਆ ਗਿਆ ਹੈ। ਜਿਸ ਵਿੱਚ ਮੁੱਖ ਯੋਗਦਾਨ ਡਾ. ਅਜੈਪਾਲ ਸਿੰਘ ਦਾ ਰਿਹਾ ਹੈ, ਜਿਨ੍ਹਾਂ ਨੇ ਸਕਾਲਰਸ਼ਿਪ ਸਕੀਮ ਡਾ. ਰਾਜਵੰਤ ਕੌਰ ਗਿੱਲ ਦੇ ਨਾਮ ਤੇ ਸ਼ੁਰੂ ਕੀਤੀ ਸੀ ਅਤੇ ਜੋ ਅੱਜ ਵੀ ਜਾਰੀ ਹੈ।

ਡਾ. ਰਾਜਵੰਤ ਕੌਰ ਗਿੱਲ ਦੀ ਬਰਸੀ ਤੇ ਵਿਦਿਆਰਥੀ ਸਕਾਲਰਸ਼ਿਪ ਦਿੱਤੇ ਗਏ। ਜਿਸ ਵਿੱਚ 2019-20 ਦਾ ਸਰਵੋਤਮ ਵਿਦਿਆਰਥੀ ਵੰਸ਼ਦੀਪ ਸਿੰਘ ਨੂੰ ਐਲਾਨਿਆ ਗਿਆ। ਜਿਸ ਨੂੰ ਖੂਬਸੂਰਤ ਟਰਾਫੀ ਅਤੇ ਕੈਸ਼ ਇਨਾਮ ਨਾਲ ਨਿਵਾਜਿਆ ਗਿਆ ਹੈ, ਇਸ ਸਾਲ ਦਾ ਸੇਵਾ ਐਵਾਰਡ ਅੰਸ਼ਪ੍ਰੀਤ ਸਿੰਘ ਦੀ ਝੋਲੀ ਪਿਆ ਹੈ। ਜਦਕਿ ਕੰਨਸੋਲੇਸ਼ਨ ਇਨਾਮ ਅਭੈਪਾਲ ਸਿੰਘ ਨੂੰ ਦਿੱਤਾ ਗਿਆ।

ਭਾਵੇਂ ਪ੍ਰੋਗਰਾਮ ਦੀ ਸ਼ੁਰੂਆਤ ਕਥਾ ਅਤੇ ਕੀਰਤਨ ਨਾਲ ਕੀਤੀ ਗਈ। ਜਿਉਂ ਹੀ ਐਵਾਰਡ ਦਾ ਐਲਾਨ ਹੋਇਆ ਤਾਂ ਸੰਗਤਾਂ ਵਲੋਂ ਜੈਕਾਰਿਆਂ ਨਾਲ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਡਾ. ਸੁਰਿੰਦਰ ਸਿੰਘ ਗਿੱਲ ਪ੍ਰਿੰਸੀਪਲ ਵਲੋਂ ਸਕੂਲ ਤੇ ਵਿਦਿਆਰਥੀਆਂ ਦੀ ਭੂਮਿਕਾ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਐਵਾਰਡ ਦੇਣ ਲਈ ਡਾ. ਅਜੈਪਾਲ ਸਿੰਘ ਅਤੇ ਹੈੱਡ ਗ੍ਰੰਥੀ ਸੁਰਜੀਤ ਸਿੰਘ ਨੂੰ ਨਿਮੰਤ੍ਰਿਤ ਕੀਤਾ ਗਿਆ, ਜਿਨ੍ਹਾਂ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਐਵਾਰਡ ਵਿਦਿਆਰਥੀਆਂ ਨੂੰ ਤਕਸੀਮ ਕੀਤੇ।

ਡਾ. ਅਜੈਪਾਲ ਦੀਆਂ ਗੁਰੂਘਰ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ ਖਿਚਵਾਈ ਗਈ। ਜਿਸ ਵਿੱਚ ਸਰਵੋਤਮ ਵਿਦਿਆਰਥੀ ਵੰਸ਼ਦੀਪ ਸਿੰਘ, ਅੰਸ਼ਪ੍ਰੀਤ ਸਿੰਘ, ਅਭੈਪਾਲ ਸਿੰਘ, ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ, ਪ੍ਰਧਾਨ ਰਤਨ ਸਿੰਘ, ਸਕੱਤਰ ਡਾ. ਸੁਰਿੰਦਰ ਸਿੰਘ ਗਿੱਲ ਅਤੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਅਤੇ ਡਾ. ਅਜੈਪਾਲ ਸਿੰਘ ਸ਼ਾਮਲ ਹੋਏ। ਅਖੀਰ ਵਿੱਚ ਅੰਸ਼ਪ੍ਰੀਤ ਸਿੰਘ ਤੇ ਵੰਸ਼ਦੀਪ ਸਿੰਘ ਤੇ ਉਹਨਾ ਦੀ ਛੋਟੀ ਭੈਣ ਨੇ ਸਮੂਹਿਕ ਤੌਰ ‘ਤੇ ਸ਼ਬਦਾਂ ਦਾ ਉਚਾਰਣ ਕੀਤਾ। ਸਮੁੱਚੇ ਸਮਾਗਮ ਵੱਖਰੀ ਛਾਪ ਛੱਡ ਗਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: