ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੋਵਿਡ-19 ਦੇ ਚਲਦਿਆਂ ਨਵੇਂ ਦਾਖਲਿਆਂ ਲਈ ਖੋਲ੍ਹੇ ਗਏ ਕਾਉਸਲਿੰਗ ਤੇ ਐਡਮਿਸ਼ਨ ਸੈੱਲਾਂ ਵਿਖੇ ਕਾਲਜ ਸਟਾਫ ਮੈਂਬਰ ਤਨਦੇਹੀ ਨਾਲ ਨਿਭਾ ਰਹੇ ਹਨ ਡਿਊਟੀਆਂ

ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੋਵਿਡ-19 ਦੇ ਚਲਦਿਆਂ ਨਵੇਂ ਦਾਖਲਿਆਂ ਲਈ ਖੋਲ੍ਹੇ ਗਏ ਕਾਉਸਲਿੰਗ ਤੇ ਐਡਮਿਸ਼ਨ ਸੈੱਲਾਂ ਵਿਖੇ ਕਾਲਜ ਸਟਾਫ ਮੈਂਬਰ ਤਨਦੇਹੀ ਨਾਲ ਨਿਭਾ ਰਹੇ ਹਨ ਡਿਊਟੀਆਂ
ਸ਼ੈਸ਼ਨ 2020-21 ਦੇ ਦਾਖਲੇ ਪਿਛਲੇ ਕਈ ਦਿਨਾ ਤੋ ਸ਼ੁਰੂ ਹੋ ਚੁੱਕੇ ਹਨ: ਪ੍ਰਿਸੀਪਲ ਡਾ: ਜਸਵੀਰ ਸਿੰਘ
ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਸਿੱਖਾ ਦੇ ਨੋਵੇ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਚੱਲ ਰਿਹਾ ਇਲਾਕੇ ਦਾ ਸਭ ਤੋ ਵੱਡਾ ਵਿਦਿਅਕ ਅਦਾਰਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਚ ਸ਼ੈਸ਼ਨ 2020-21 ਦੇ ਦਾਖਲੇ ਪਿਛਲੇ ਕਈ ਦਿਨਾ ਤੋ ਸ਼ੁਰੂ ਹੋ ਚੁੱਕੇ ਹਨ ।
ਕਾਲਜ ਦੇ ਪ੍ਰਿਸੀਪਲ ਡਾ: ਜਸਵੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆ ਨਵੇ ਦਾਖਲ ਹੋ ਰਹੇ ਵਿਦਿਆਰਥੀਆ ਲਈ ਇਲਾਕੇ ਦੇ ਵੱਖ ਵੱਖ ਸਥਾਨਾ ਤੇ ਕਾਉਸਲਿੰਗ ਤੇ ਐਡਮਿਸ਼ਨ ਸੈੱਲ ਖੋਲ ਦਿਤੇ ਗਏ ਨੇ ਜਿਨਾ ਵਿਚ ਨੂਰਪੁਰ ਬੇਦੀ, ਨੰਗਲ, ਉਨਾ, ਸੱਦੇਵਾਲ, ਰੋਪੜ ਤੇ ਨਾਲਾਗੜ ਦੇ ਸਥਾਨਾ ਤੇ ਕਾਲਜ ਦੇ ਸਟਾਫ ਮੈਬਰ ਸ਼ੋਸ਼ਲ ਡਿਸਟੈਸ ਨੂੰ ਮੱਦੇ ਨਜਰ ਰੱਖਦੇ ਹੋਏ ਆਪਣੀ ਡਿਉਟੀ ਤਨ ਦੇਹੀ ਨਾਲ ਨਿਭਾ ਰਹੇ ਹਨ ।
ਨੂਰਪੁਰ ਬੇਦੀ ਦੇ ਕਾਉਸਲਿੰਗ ਤੇ ਐਡਮਿਸ਼ਨ ਸੈੱਲ ਚ ਜਾਣ ਤੋ ਜਾਣਕਾਰੀ ਪ੍ਰਾਪਤ ਹੋਈ ਕਿ ਇਸ ਇਲਾਕੇ ਦੇ ਬਹੁਤ ਸਾਰੇ ਵਿਦਿਆਰਥੀ ਆਪਣਾ ਔਨਲਾਇਨ ਦਾਖਲਾ ਕਾਲਜ ਚ ਚੱਲ ਰਹੇ ਵੱਖ ਵੱਖ ਕੋਰਸਾ ਚ ਕਰਵਾ ਰਹੇ ਹਨ ਤੇ ਕਾਲਜ ਦੇ ਸਟਾਫ ਮੈਬਰਾਂ ਵਿਚੋ ਮੈਡਮ ਮਨਦੀਪ ਕੋਰ ਕਮਿਸਟਰੀ ਵਿਭਾਗ, ਲ਼ਖਵੀਰ ਸਿੰਘ ਡੂਮੇਵਾਲ, ਡਾ. ਵੀਰਪਾਲ ਸਿੰਘ ਪੋਲਿਟੀਕਲ ਸਾਇੰਸ ਵਿਭਾਗ, ਪ੍ਰੋ. ਸੁਖਵਿੰਦਰ ਸਿੰਘ ਪੰਜਾਬੀ ਵਿਭਾਗ ਤੇ ਪ੍ਰੋ. ਰਵਿੰਦਰ ਸਿੰਘ ਇਤਿਹਾਸ ਵਿਭਾਗ ਤਬਦੇਹੀ ਨਾਲ ਕਾਂਗੜ ਚੋਂਕ ਨੂਰਪੁਰ ਬੇਦੀ ਦੇ ਨੇੜੇ ਖੁਲੇ ਕਾਉਸਲਿੰਗ ਤੇ ਐਡਮਿਸ਼ਨ ਸੈੱਲ ਚ ਸੇਵਾ ਨਿਭਾ ਰਹੇ ਹਨ।