ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਕੁਲਬੀਰ ਸਿੰਘ ਦਾ ਸਨਮਾਨ ਕੀਤਾ ਗਿਆ

ss1

ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਕੁਲਬੀਰ ਸਿੰਘ ਦਾ ਸਨਮਾਨ ਕੀਤਾ ਗਿਆ

3-15
ਝਬਾਲ 2 ਜੂਨ (ਹਰਪ੍ਰੀਤ ਸਿੰਘ): ਵਿਦਿਅਕ, ਧਾਰਮਿਕ ਤੇ ਸਮਾਜਿਕ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਕੁਲਬੀਰ ਸਿੰਘ ਦਾ ਉਸਦੇ ਪਰਿਵਾਰਕ ਮੈਬਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਨਿੱਘਾ ਸਵਾਗਤ ਕਰਨ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਕੁਲਬੀਰ ਸਿੰਘ ਨੇ ਜਿਥੇ ਸੀਬੀਐਸਈ ਦਸਵੀਂ ਪ੍ਰੀਖਿਆ ਵਿਚੋਂ ਲਗਭਗ 93 ਪ੍ਰਤੀਸ਼ਤ ਅੰਕ ਹਾਸਲ ਕਰਕੇ ਵਿਦਿਅਕ ਖੇਤਰ ਵਿਚ ਅਹਿਮ ਮੱਲ ਮਾਰੀ ਹੈ, ਉਥੇ ਉਸ ਨੇ ਧਾਰਮਿਕ, ਸਮਾਜਕ ਤੇ ਖੇਡ ਖੇਤਰ ਵਿਚ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ। ਜਿਸ ਕਾਰਨ ਸਕੂਲ ਪ੍ਰਬੰਧਕਾਂ, ਇਲਾਕਾ ਨਿਵਾਸੀਆਂ ਤੇ ਉਸ ਦੇ ਚਹੇਤਿਆਂ ਨੂੰ ਉਸ ਤੇ ਮਾਨ ਹੈ। ਉਨ੍ਹਾਂ ਦੱਸਿਆ ਕਿ ਕਈ ਨਾਮਵਰ ਸਭਾ, ਸੁਸਾਇਟੀਆਂ ਤੇ ਸੰਸਥਾਵਾਂ ਕੁਲਬੀਰ ਸਿੰਘ ਨੂੰ ਮਾਨ ਸਨਮਾਨ ਦੇ ਕੇ ਸਨਮਾਨਿਤ ਕਰ ਚੁੱਕੀਆਂ ਹਨ। ਕੁਲਬੀਰ ਸਿੰਘ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਇਸ ਮੋਕੇ ਉਸ ਦਾ ਮੂੰਹ ਮਿੱਠਾ ਕਰਵਾਉਣ ਤੋਂ ਇਲਾਵਾ ਸਵਾਗਤ ਤੇ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਨਰਿੰਦਰ ਕੋਰ, ਬਲਬੀਰ ਕੋਰ, ਕੁਲਜੀਤ ਸਿੰਘ, ਨਵਜੀਤ ਸਿੰਘ, ਰਾਜਵਿੰਦਰ ਕੋਰ, ਬਲਕਾਰ ਸਿੰਘ, ਉਪਕਾਰ ਸਿੰਘ ਸੰਧੂ, ਗੁਰਬੀਰ ਗੰਡੀਵਿੰਡ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *