ਖਾਲਸਾ ਕਾਲਜ ਦਾ ਬੀ.ਐੱਸ.ਸੀ. [ਮੈਡੀਕਲ ਨਾਨ ਮੈਡੀਕਲ]ਦਾ ਨਤੀਜਾ ਰਿਹਾ ਸਾਨਦਾਰ

ss1

ਖਾਲਸਾ ਕਾਲਜ ਦਾ ਬੀ.ਐੱਸ.ਸੀ. [ਮੈਡੀਕਲ ਨਾਨ ਮੈਡੀਕਲ]ਦਾ ਨਤੀਜਾ ਰਿਹਾ ਸਾਨਦਾਰ

29-2

ਭਗਤਾ ਭਾਈ ਕਾ 28 ਜੂਨ [ਸਵਰਨ ਭਗਤਾ]ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਭਗਤਾ ਭਾਈ ਕਾ [ਬਠਿੰਡਾ] ਦੇ ਬੀ.ਐੱਸ.ਸੀ. [ਮੈਡੀਕਲ], ਬੀ.ਐੱਸ.ਸੀ. [ਨਾਨ-ਮੈਡੀਕਲ] ਕਲਾਸ ਦਾ ਨਤੀਜਾ ਅਤੀ ਸ਼ਾਨਦਾਰ ਰਿਹਾ। ਕਾਲਜ ਦੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਖੁਸ਼ੀ ਜਾਹਰ ਕਰਦਿਆ ਦੱਸਿਆ ਕਿ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਰਮਨਦੀਪ ਕੌਰ ਬੀ.ਐੱਸ.ਸੀ. [ਮੈਡੀਕਲ] ਨੇ 77.3% ਅੰਕ ਅਤੇ ਗੁਰਪ੍ਰੀਤ ਸਿੰਘ ਬੀ.ਐੱਸ.ਸੀ. [ਨਾਨ-ਮੈਡੀਕਲ] ਨੇ 77% ਅੰਕ ਪ੍ਰਾਪਤ ਕੀਤੇ ਹਨ। ਦੂਸਰਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਬਲਜੀਤ ਸਿੰਘ ਬੀ.ਐੱਸ.ਸੀ. [ਮੈਡੀਕਲ] ਨੇ 70% ਅੰਕ, ਲਾਭ ਸਿੰਘ [ਨਾਨ-ਮੈਡੀਕਲ] 68% ਅੰਕ ਪ੍ਰਾਪਤ ਕੀਤੇ ਹਨ। ਤੀਸਰਾ ਸਥਾਨ ਕ੍ਰਮਵਾਰ ਮਨਪ੍ਰੀਤ ਕੌਰ [ਮੈਡੀਕਲ] 69% ਅਤੇ ਰਵਿੰਦਰ ਕੌਰ [ਨਾਨ-ਮੈਡੀਕਲ] ਨੇ 67% ਅੰਕ ਹਾਸਿਲ ਕੀਤੇ। ਕਾਲਜ ਵਿੱਚ ਚੱਲ ਰਹੇ 9 ਕੋਰਸਾਂ ਤੋਂ ਬਿਨਾਂ ਇਸ ਸਾਲ ਲੜਕੀਆਂ ਲਈ ਬੀ.ਐਸ.ਸੀ. [ਫੈਸ਼ਨ ਡਜਾਇੰਨਗ] ਦਾ ਨਵਾਂ ਕੋਰਸ ਸ਼ੁਰੂ ਕੀਤਾ ਗਿਆ ਹੈ ਜੋ ਲੜਕੀਆਂ ਲਈ ਇੱਕ ਕਿੱਤਾ ਮੁੱਖੀ ਅਤੇ ਸਵੈ-ਰੋਜ਼ਗਾਰ ਕੋਰਸ ਹੈ। ਪ੍ਰਿੰਸੀਪਲ ਸਾਹਿਬ ਵੱਲੋਂ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Share Button

Leave a Reply

Your email address will not be published. Required fields are marked *