ਖਾਲਸਾ ਕਾਲਜ ਦਾ ਪੀ.ਜੀ.ਡੀ.ਸੀ.ਏ ਦਾ ਨਤੀਜਾ ਰਿਹਾ ਸ਼ਾਨਦਾਰ

ss1

ਖਾਲਸਾ ਕਾਲਜ ਦਾ ਪੀ.ਜੀ.ਡੀ.ਸੀ.ਏ ਦਾ ਨਤੀਜਾ ਰਿਹਾ ਸ਼ਾਨਦਾਰ

14-2

ਭਗਤਾ ਭਾਈ ਕਾ 13 ਜੁਲਾਈ [ਸਵਰਨ ਸਿੰਘ ਭਗਤਾ]ਸਥਾਨਕ ਨਗਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਇਕ ਸਾਲਾ ਕੰਪਿਊਟਰ ਕੋਰਸ ਪੀ.ਜੀ.ਡੀ.ਸੀ.ਏ ਕਲਾਸ ਦਾ ਨਤੀਜਾ ਦੂਜੀਆਂ ਕਲਾਸਾਂ ਵਾਂਗ ਅਤੀ ਸ਼ਾਨਦਾਰ ਰਿਹਾ। ਕਾਲਜ ਦੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਅਥਾਹ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਸਤਨਾਮ ਸਿੰਘ ਨੇ 79% ਅੰਕ ਪ੍ਰਾਪਤ ਕੀਤੇ ਹਨ। ਦੂਸਰਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਹਰਜੀਤ ਸਿੰਘ ਨੇ 72% ਅੰਕ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਸਰਵਨ ਕੁਮਾਰ ਨੇ 71% ਅੰਕ ਪ੍ਰਾਪਤ ਕੀਤੇ ਹਨ। ਕਾਲਜ ਵਿੱਚ ਚੱਲ ਰਹੇ 9 ਕੋਰਸਾਂ ਤੋਂ ਬਿਨਾਂ ਇਸ ਸਾਲ ਲੜਕੀਆਂ ਲਈ ਬੀ.ਐਸ.ਸੀ. [ਫੈਸ਼ਨ ਡਿਜਾਇੰਨਗ] ਦਾ ਨਵਾਂ ਕੋਰਸ ਸ਼ੁਰੂ ਕੀਤਾ ਗਿਆ ਹੈ ਜੋ ਲੜਕੀਆਂ ਲਈ ਇੱਕ ਕਿੱਤਾ ਮੁੱਖੀ ਅਤੇ ਸਵੈ-ਰੋਜ਼ਗਾਰ ਕੋਰਸ ਹੈ। ਪ੍ਰਿੰਸੀਪਲ ਸਾਹਿਬ ਵੱਲੋਂ ਵਿਦਿਆਰਥੀਆਂ ਅਤੇ ਸਮੂਹ ਸਟਾਫ਼ੳਮਪ; ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Share Button

Leave a Reply

Your email address will not be published. Required fields are marked *