ਖਾਲਸਾ ਏਂਡ ਨੇ 5000 ਸੀਰੀਆਈ ਮੁਸਲਮਾਨਾਂ ਨੂੰ ਰਮਦਾਨ ਮੌਕੇ ਭੋਜਨ ਛਕਾ ਕੇ ਸੇਵਾ ਕੀਤੀ

ss1

ਖਾਲਸਾ ਏਂਡ ਨੇ 5000 ਸੀਰੀਆਈ ਮੁਸਲਮਾਨਾਂ ਨੂੰ ਰਮਦਾਨ ਮੌਕੇ ਭੋਜਨ ਛਕਾ ਕੇ ਸੇਵਾ ਕੀਤੀ

ਖਾਲਸਾ ਏਡ ਨੇ 5000 ਸੀਰੀਆਈ ਮੁਸਲਮਾਨਾਂ ਨੂੰ ਰਮਦਾਨ ਮੌਕੇ ਭੋਜਨ ਅਤੇ ਜਰੂਰੀ ਸਮਾਨ ਤੋਹਫ਼ੇ ਵਜੋਂ ਦਿੱਤਾ ਹੈ।  ਜਿਕਰਜੋਗ ਹੈ ਕਿ ਸੀਰੀਆਂ ਅੰਦਰ ਲਗਾਤਾਰ ਹੋਰ ਰਹੇ ਹਮਲਿਆਂ ਕਾਰਨ ਓਥੇ ਦੇ ਆਮ ਨਾਗਰਿਕਾਂ ਦਾ ਜੀਣਾ ਮੁਹਾਲ ਹੋਇਆ ਪਿਆ। ਲੋਕਾਂ ਕੋਲ ਜੋ ਘਰ ਸਨ ਉਹ ਬੰਬਾਰੀ ਚ ਤਬਾਹ ਹੋ ਗਏ ਜੋ ਬਚੇ ਨੇ ਓਹਨਾ ਦਾ ਵੀ ਕੋਈ

ਪਤਾ ਨੀ ਕਦ ਖ਼ਤਮ ਕੀ ਹੋ ਜਾਣਾ , ਪਰ ਇਸ ਦੁਆਰਾਂ ਮੁਸਲਮਾਨਾਂ ਦੇ ਪਵਿੱਤਰ ਤਿਓਹਾਰ ਰਮਦਾਨ ਮੌਕੇ ਖਾਲਸਾ ਏਡ ਵੱਲੋਂ ਲਗਭਗ 5000 ਸੀਰੀਆਈ ਲੋਕਾਂ ਲਈ ਤਾਜਾ ਭੋਜਨ ਅਤੇ ਜਰੂਰੀ ਵਸਤਾਂ ਇਫਤਾਰ ਵਜੋਂ ਦਿਤੀਆਂ ਗਈਆਂ।  ਖਾਲਸਾ ਏਡ ਦੇ ਸੇਵਾਦਾਰਾਂ ਨਾਲ ਓਥੇ ਦੇ ਭੋਲੇ ਭਾਲੇ ਬੱਚਿਆਂ ਨੇ ਵੀ ਸੇਵਾ ਕਰਵਾਈ ਅਤੇ ਬਚੇ ਬਹੁਤ ਖੁਸ਼ ਨਜਰ ਆ ਰਹੇ ਹਨ ਵੀਡੀਓ ਵਿਚ

ਖਾਲਸਾ ਏਡ ਦੇ ਇਸ ਕੰਮ ਦੀ ਲੋਕ ਟਵੀਟ ਕਰਕੇ ਖੂਬ ਸਲਾਘਾ ਕਰ ਰਹੇ ਹਨ ਤੇ ਕਹਿ ਰਹੇ ਹਨ  ਆਪਣੇ ਆਪ ਨੂੰ ਇੱਕ ਦਿਨ ਇਸ ਸੇਵਾ ਵਿਚ ਸ਼ਾਮਿਲ ਹੋ ਕੇ ਮਨੁੱਖਤਾ ਲਈ ਬਿਨਾ ਸਵਾਰਥ ਕੁਝ ਜੋਗਦਾਨ ਪਾਉਣ ਨੂੰ ਆਪਣੇ ਲਈ ਖੁਸ਼ਕਿਸਮਤ ਸਮਝਣਗੇ।  ਦੁਨੀਆਂ ਦਾ ਕੋਈ ਐਸਾ ਦੇਸ਼ ਨੀਂ ਹੋਣਾ

ਜਿਥੇ ਖਾਲਸਾ ਏਡ ਵਾਲੇ ਵੀਰ ਮਨੁੱਖਤਾ ਨੂੰ ਬਚਾਉਣ ਨਾ ਪਹੁੰਚੇ ਹੋਣ।  ਖਾਲਸਾ ਏਡ ਇਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਅਾਪੀ ਪਿਆਰ ਦੇ ਅਧਾਰਤ ਹੈ। ੲਿਹ ਬਰਤਾਨਵੀ ਰਜਿਸਟਰਡ ਚੈਰਿਟੀ (#1080374) 1999 ਵਿਚ ਸਥਾਪਨਾ ਕੀਤੀ ਗੲੀ ਅਤੇ ਬਰਤਾਨੀਅ ਚੈਰਿਟੀ ਕਮਿਸ਼ਨ ਤੋਂ ਮਾਨਤਾ ਪਰਾਪਤ ਹੈ ਅਤੇ ਇਹ ਨਿਰਸਵਾਰਥ ,ਉੱਤਰੀ ਅਮਰੀਕਾ ਅਤੇ ਏਸ਼ੀਆ ਚ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਸੰਸਾਰ ਭਰ ਵਿੱਚ ਤਬਾਹੀ, ਯੁੱਧ, ਅਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ। ਇਸ ਦਾ ਪਹਿਲਾ ਮਿਸ਼ਨ 1999 ਵਿੱਚ ਅਲਬਾਨੀਆ-ਯੂਗੋਸਲਾਵੀਆ ਸਰਹੱਦ ਤੇ ਹਜ਼ਾਰਾਂ ਦੀ ਗਿਣਤੀ ਚ ਬੈਠੇ ਸ਼ਰਨਾਰਥੀਅਾਂ ਨੂੰ ਭੋਜਨ ਅਤੇ ਸ਼ਰਨ ਮੁਹੱਈਆ ਕਰਨਾ ਸੀ, ਜੋਕਿ ਯੂਗੋਸਲਾਵੀਆ ਵਿਚ ਜੰਗ ਦਾ ਸ਼ਿਕਾਰ ਸਨ । ਨਿਊ ਮਿਲੈਨੀਅਮ 2000 ਦੌਰਾਨ ਖਾਲਸਾ ਏਡ ਵਾਲਿਅਾਂ ਨੇ ਚੱਕਰਵਾਤ ਦੀ ਮਾਰ ਹੇਠ ਅਾੲੇ ੳੁੱਤਰੀ ਭਾਰਤ ਦੇ ਰਾਜ ਉੜੀਸਾ ਚ

ਜਿੱਥੇ ੳੁਹ ਪੀੜਤਾਂ ਦੇ ਨਾਲ ਖੜ੍ਹੇ ੳੁੱਥੇ ਪ੍ਰਭਾਵਿਤ ਸਕੂਲਾਂ ਵਿਚ ਵਿਦਿਅਾ ਦੁਬਾਰਾ ਸ਼ੁਰੂ ਕਰਨ ਲਈ ਵੀ ਸਹਾਇਤਾ ਮੁਹੱਈਆ ਕੀਤੀ ਸੀ। 2001 ਵਿਚ ਖਾਲਸਾ ਏਡ ਵਾਲੇ ਤੁਰਕੀ ਦੇ ਉੱਤਰ ਪੱਛਮੀ ਖੇਤਰ ਚ ਭੂਚਾਲ ਦੇ ਪੀੜਤਾਂ ਨੂੰ ਪਾਣੀ ਅਤੇ ਦਵਾੲੀਅਾਂ ਦੀ ਸਹਾਇਤਾ ਮੁਹੱਈਆ ਕਰਨ ਲਈ ਵੀ ਗੲੇ ਸਨ। ਖਾਲਸਾ ਏਡ ਲੲੀ ਲੋਕ ਬਿਨਾਂ ਕਿਸੇ ਤਨਖਾਹ ਦੇ ਕੰਮ ਕਰਦੇ ਹਨ, ੳੁਹ ਸਾਰੇ ਨਿਰਸਵਾਰਥ ਸੇਵਾ ਕਰਦੇ ਹਨ। ਇਹ ਲੋਕ ਕੰਮ ਅਤੇ ਸਿੱਖਿਆ ਤੋਂ ਛੁੱਟੀਅਾਂ ਲੈਕੇ ਵਿਦੇਸ਼ਾਂ ਦੇ ਪ੍ਰਭਾਵਿਤ ਖੇਤਰਾਂ ਚ ਮਦਦ ਕਰਨ ਜਾਂਦੇ ਹਨ। ਮੁੱਖ ਤੌਰ ਤੇ ਬਰਤਾਨੀਅਾਂ ਦੇ ਸਿੱਖ,ਖਾਲਸਾ ਏਡ ਨੂੰ ਮਾਲੀ ਮਦਦ ਕਰਦੇ ਹਨ। www.focuspunjab.org/ ਚੈਰਟੀ , ਖਾਲਸਾ ੲੇਡ ਦੀ ਸਹਿਯੋਗੀ ਹੈ ।ਖਾਲਸਾ ਏਡ ਨੇ ਹੇਠ ਲਿਖੀਅਾਂ ਕੁਝ ਯੋਜਨਾਵਾਂ ਤੇ ਕੰਮ ਕੀਤਾ ਹੈ – ਅਲਬਾਨੀਆ (ਬੇਘਰ ਕੋਸੋਵਨ ਸ਼ਰਨਾਰਥੀਅਾਂ ਦੀ ਮਦਦ), ਤੁਰਕੀ (ਭੂਚਾਲ ਰਾਹਤ), ਉੜੀਸਾ, ਭਾਰਤ ਵਿਚ (ਤੂਫਾਨ ਦੇ ਬਾਅਦ ਮੁੜ ਵਸੇਬਾ ), ਗੁਜਰਾਤ, ਭਾਰਤ ਵਿਚ (ਭੂਚਾਲ ਤੋਂ ਬਾਅਦ ਰਾਹਤ ਸਹਾਇਤਾ), ਡਰ ਕੋਂਗੋ ਚ ( ਇੱਕ ਜਵਾਲਾਮੁਖੀ ਫਟਣ ਤੇ ਰਾਹਤ ਯਤਨ),ਸੋਮਾਲੀਆ (ਪਾਣੀ ਦੀ ਸ਼ੁੱਧਤਾ ਸਹਾਇਤਾ), ਕਾਬੁਲ, ਅਫਗਾਨਿਸਤਾਨ (ਜੰਗ ਦੌਰਾਨ ਮੁੜ ਵਸੇਬਾ ਸਹਾਇਤਾ)

ਪਾਕਿਸਤਾਨ ( ਮੁੜ ਵਸੇਬੇ ਲੲੀ ਸਹਾਇਤਾ ਪ੍ਰਦਾਨ ਕਰਨਾ ), ਇੰਡੋਨੇਸ਼ੀਆ ( ਨੌਜਵਾਨ ਬੱਚਿਅਾਂ ਲਈ ਕਲਾ ਥੈਰੇਪੀ ਸੈਸ਼ਨ ), ਪੰਜਾਬ ਨਸ਼ਾ ਪ੍ਰਾਜੈਕਟ (ਪੰਜਾਬ ਚ ਨਸ਼ੇ ਦੀ ਦੁਰਵਰਤੋਂ), ਪਥਾਰਗਾਟ, ਬੰਗਲਾਦੇਸ਼ ਚ ਢਾਕਾ (ਚੱਕਰਵਾਤ ਪ੍ਰਭਾਵਿਤ ਖੇਤਰ), ਪੰਜਾਬ ਚ ਹੜ੍ਹ (ਪੰਜਾਬ ਹੜ੍ਹ ਰਾਹਤ), ਹੈਤੀ (ਪਾਣੀ ਦੇ ਪੰਪ ਮੁਹੱਈਆ )। 2017 ਵਿਚ, ਖਾਲਸਾ ਏਡ ਨੇ  ਬੰਗਲਾਦੇਸ਼ ਸਰਹੱਦ ਦੇ ਨੇੜੇ ਪਨਾਹ ਲਈ ਭੱਜ ਰਹੇ ਬਰਮਾ ਦੇ ਰੋਹਿੰਗਿਆ ਮੁਸਲਮਾਨਾਂ ਨੂੰ ਭੋਜਨ ਅਤੇ ਕੱਪੜੇ ਮੁਹੱਈਆ ਕੀਤੇ।

Share Button

Leave a Reply

Your email address will not be published. Required fields are marked *