ਖਾਲਸਾਈ ਰੰਗ ‘ਚ ਰੰਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ss1

ਖਾਲਸਾਈ ਰੰਗ ‘ਚ ਰੰਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਖਾਲਸਾਈ ਰੰਗ 'ਚ ਰੰਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਟੋਰਾਂਟੋ:- ਕੈਨੇਡਾ ਵਿੱਚ ਇਸ ਵਾਰ ਅਪ੍ਰੈਲ ਮਹੀਨੇ ਨੂੰ ‘ਸਿੱਖ ਵਿXਰਾਸਤੀ ਮਹੀਨੇ’ ਵਜੋਂ ਮਨਾਇਆ ਗਿਆ। ਪੂਰਾ ਅਪ੍ਰੈਲ ਮਹੀਨਾ ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਰਿਹਾ ਅਤੇ ਪੂਰਾ ਅਪ੍ਰੈਲ ਮਹੀਨਾ ਖਾਲਸੇ ਦੀ ਵੱਖਰੀ ਸ਼ਾਨ, ਸੱਭਿਆਚਾਰ ਤੇ ਇਤਿਹਾਸ ਨੂੰ ਦਰਸਾਉਂਦੇ ਪ੍ਰੋਗਰਾਮ ਚੱਲਦੇ ਰਹੇ। ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ 1978 ‘ਚ ਨਗਰ ਕੀਰਤਨ ਸਜਾਏ ਜਾਣ ਦੀ ਆਰੰਭਤਾ ਹੋਈ ਸੀ ਅਤੇ ਇਸੇ ਤਹਿਤ ਟੋਰਾਂਟੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ।

TORONTO 3

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਕੈਨੇਡਾ ਦੇ ਕੇਂਦਰੀ ਕੈਬਨਿਟ ਮੰਤਰੀਆਂ ਨਵਦੀਪ ਸਿੰਘ ਬੈਂਸ, ਕ੍ਰਿਸਟੀ ਡੰਕਨ ਅਤੇ ਅਹਿਮਦ ਹੁਸੈਨ ਸਮੇਤ ਕੁਝ ਹੋਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਜਸਟਿਨ ਟਰੂਡੋ ਨੇ ਇਸ ਮੌਕੇ ਖਾਲਸਾ ਪੰਥ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੱਤੀ ਅਤੇ ਨਗਰ ਕੀਰਤਨ ‘ਚ ਸ਼ਾਮਿਲ ਹੋ ਕੇ ਮਾਣ ਮਹਿਸੂਸ ਕੀਤਾ। ਇਸ ਦੌਰਾਨ ਜਸਟਿਨ ਟਰੂਡੋ ਨੇ ਖੁੱਲਾ ਸਮਾਂ ਕੱਢ ਕੇ ਸੰਗਤ ਨਾਲ ਤਸਵੀਰਾਂ ਖਿਚਵਾਈਆਂ।

TORONTO 2

ਕੈਨੇਡਾ ਦੀ ਪਾਰਲੀਮੈਂਟ ‘ਚ ਵਿਰੋਧੀ ਧਿਰ ਦੀ ਆਗੂ ਰੌਨਾ ਐਂਬਰੋਸ, ਉਂਟਾਰੀਓ ਦੇ ਆਵਾਜਾਈ ਮੰਤਰੀ ਸਟੀਵਨ ਡਲਡੂਕਾ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪੈਟ੍ਰਿਕ ਬਰਾਊਨ ਅਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਸਿਟੀ ਹਾਲ ਦੇ ਬਾਹਰ ਨੇਥਨ ਫਿਲਿਪ ਸਕੁਏਰ ਵਿੱਚ ਸਜਾਈ ਗਈ ਸਟੇਜ ਤੋਂ ਸੰਬੋਧਨ ਕੀਤਾ ਅਤੇ ਉਂਟਾਰੀਓ ਦੀ ਮੁੱਖ ਮੰਤਰੀ ਕੈਥਲਿਨ ਵਿੱਨ ਨੇ ਕੁਝ ਸਮੇਂ ਲਈ ਹਾਜ਼ਰੀ ਭਰੀ। ਟੋਰਾਂਟੋ ‘ਚ ਇਹ 39ਵਾਂ ਸਾਲਾਨਾ ਨਗਰ ਕੀਰਤਨ ਓ.ਐਸ.ਜੀ.ਸੀ. ਦੇ ਪ੍ਰਬੰਧਾਂ ਹੇਠ ਆਯੋਜਿਤ ਕੀਤਾ ਗਿਆ, ਜਿਸ ‘ਚ ਸੁੰਦਰ ਪਾਲਕੀ ਵਿੱਚ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵੱਖ-ਵੱਖ ਫਲੋਟ ਕੈਨੇਡੀਅਨ ਐਗਜ਼ੀਬੀਸ਼ਨ ਗਰਾਊਂਡ (ਸੀ.ਐਨ.ਈ.) ਤੋਂ ਸਿਟੀ ਹਾਲ ਤੱਕ ਪੁੱਜੇ, ਜਿਸ ਵਿੱਚ ਮੀਂਹ-ਕਣੀ ਅਤੇ ਠੰਡੇ ਮੌਸਮ ਦੇ ਬਾਵਜੂਦ ਸੰਗਤਾਂ ਦਾ ਬਹੁਤ ਭਰਵਾਂ ਇਕੱਠ ਸੀ।

TORONTO  1

ਕੈਨੇਡੀਅਨ ਫੌਜ ਦਾ ਫਲੋਟ ਸੰਗਤ ਲਈ ਖਾਸ ਖਿੱਚ ਦਾ ਕੇਂਦਰ ਰਿਹਾ। ਉਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਕੈਨੇਡੀਅਨ ਫੌਜ ਦੇ ਜਵਾਨਾਂ ਨੇ ਫੋਰਸ ਵਿੱਚ ਭਰਤੀ ਬਾਰੇ ਅਤੇ ਹੋਰ ਜਾਣਕਾਰੀ ਦੇਣ ਲਈ ਵੱਖਰੇ ਸਟਾਲ ਲਗਾਏ ਸਨ। ‘ਸਿੱਖ ਨੇਸ਼ਨ’ ਦੇ ਵਲੰਟੀਅਰਾਂ ਨੇ ਖੂਨਦਾਨ ਲਈ ਰਜਿਸਟਰੇਸ਼ਨ ਕੀਤੀ। ਇਕ ਵੱਖਰੇ ਸਟਾਲ ਵਿੱਚ ‘ਸਿੰਪਲੀ ਸਿੱਖ’ ਸੰਸਥਾ ਦੇ ਨੌਜਵਾਨ ਸੇਵਾਦਾਰ ਦਸਤਾਰ ਸਜਾਉਣ ਅਤੇ ਮੁਫਤ ਦਸਤਾਰਾਂ ਵੰਡਣ ਦੀ ਸੇਵਾ ਵੀ ਨਿਭਾਈ। ਇਸ ਮੌਕੇ ਵੱਖ-ਵੱਖ ਥਾਵਾਂ ‘ਤੇ ਲੰਗਰ ਲਾਏ ਗਏ ਅਤੇ ਹਰ ਭਾਈਚਾਰੇ ਦੇ ਲੋਕਾਂ ਨੇ ਲੰਗਰ ਛਕਿਆ। ਇਹ ਤਸਵੀਰਾਂ ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ‘ਤੇ ਸਾਂਝੀਆਂ ਕਰਦਿਆਂ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤਈ।

Share Button

Leave a Reply

Your email address will not be published. Required fields are marked *