Sun. May 19th, 2019

ਖਾਰਾ ਸਕੂਲ ਦੀਆਂ ਪ੍ਰਤਿਭਾਸ਼ਾਲੀ ਲੜਕੀਆਂ ਦਾ ਹੋਇਆ ਸਨਮਾਨ

ਖਾਰਾ ਸਕੂਲ ਦੀਆਂ ਪ੍ਰਤਿਭਾਸ਼ਾਲੀ ਲੜਕੀਆਂ ਦਾ ਹੋਇਆ ਸਨਮਾਨ

19-29
ਸਰਕਾਰੀ ਸੈਕੰਡਰੀ ਸਕੂਲ ਖਾਰਾ ਦੀਆਂ +2 ਪ੍ਰੀਖਿਆ ਵਿੱਚ 80% ਤੋ਼ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਪੰਜ ਵਿਦਿਅਰਾਥਣਾਂ ਦਾ ਸਕੂਲ ਵਿਖੇ ਕੀਤੇ ਗਏ ਇੱਕ ਸਾਦਾ ਸਮਾਗਮ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਪ੍ਰਿੰਸੀਪਲ ਮਨਜੀਤ ਸਿੰਘ ਨੇ ਬੇਅੰਤ ਕੌਰ, ਸੁਖਵਿੰਦਰ ਕੌਰ, ਸੋਨਾ ਕੌਰ, ਹਰਜਿੰਦਰ ਕੌਰ ਅਤੇ ਮਨਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਦੂਸਰੇ ਵਿਦਿਆਰਥੀਆਂ ਨੂੰ ਵੀ ਇਹਨਾਂ ਤੋਂ ਪ੍ਰਰੇਣਾ ਲੈਣ ਲਈ ਕਿਹਾ।ਪਸਵਕ ਚੇਅਰਮੈਨ ਦੀਦਾਰ ਸਿੰਘ ਨੇ ਵਿਦਿਆਰਥਣਾਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ। ਮਾਸਟਰ ਸੁਖਵਿੰਦਰ ਸਿੰਘ, ਉਮੇਸ਼ ਸ਼ਰਮਾ ਅਤੇ ਚਮਕੌਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਇਹਨਾਂ ਲੜਕੀਆਂ ਦੇ ਮਾਪਿਆ ਨੂੰ ਵਿਸ਼ੇਸ਼ ਤੌਰ `ਤੇ ਬੁਲਾਇਆ ਗਿਆ। ਸਨਮਾਨ ਚਿੰਨ੍ਹ ਵੰਡਣ ਦੀ ਰਸਮ ਦੀਦਾਰ ਸਿੰਘ, ਪੀ.ਟੀ.ਏ. ਪ੍ਰਧਾਨ ਗੁਰਚਰਨ ਸਿੰਘ ਅਤੇ ਸਕੂਲ ਸਟਾਫ ਨੇ ਸਾਝੇਂ ਤੌਰ `ਤੇ ਨਿਭਾਈ। ਇਸ ਮੌਕੇ ਲੈਕਚਰਾਰ ਦੇਵਰਾਜ ਮਿੱਤਲ, ਸੁਸ਼ਮਾ ਰਾਣੀ, ਸਮਰਜੀਤ ਸਿੰਘ ਅਤੇ ਨਛੱਤਰ ਸਿੰੰਘ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਬੱਚੇ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: