Fri. Aug 23rd, 2019

ਖਾਨਦਾਨੀ ਅਤੇ ਵਿਅਕਤੀਵਿਸ਼ੇਸ਼ ਦਾ ਰਾਜ ਪਰਜਾਤੰਤਰ ਨਹੀਂ ਅਖਵਾ ਸਕਦਾ

ਖਾਨਦਾਨੀ ਅਤੇ ਵਿਅਕਤੀਵਿਸ਼ੇਸ਼ ਦਾ ਰਾਜ ਪਰਜਾਤੰਤਰ ਨਹੀਂ ਅਖਵਾ ਸਕਦਾ

ਦਲੀਪ ਸਿੰਘ ਵਾਸਨ, ਐਡਵੋਕੇਟ

ਅਸੀਂ ਭਾਰਤ ਵਾਲੇ 1947 ਵਿੱਚ ਆਜ਼ਾਦ ਹੋ ਗਏ ਸਾਂ ਅਤੇ 1950 ਵਿੱਚ ਅਸਾਂ ਆਪਣਾ ਸੰਵਿਧਾਨ ਬਣਾਕੇ ਆਪਣੇ ਆਪਨੂੰ ਪਰਜਾਤੰਤਰ ਘੋਸਿ਼ਤ ਕਰ ਦਿੱਤਾ ਸੀ ਅਤੇ ਇਹ ਆਖ ਦਿੱਤਾ ਸੀ ਕਿ ਅਜਤੋਂ ਸਾਡੇ ਮੁਲਕ ਵਿੱਚ ਕੋਈ ਵੀ ਆਦਮੀ ਰਾਜਾ, ਮਹਾਰਾਜਾ, ਬਾਦਸ਼ਾਹ ਜਾਂ ਤਾਨਾਸ਼ਾਹ ਨਹੀਂ ਹੈ ਬਲਕਿ ਹਰ ਆਦਮੀ ਚੁਣਿਆ ਜਾਇਆ ਕਰੇਗਾ ਅਤੇ ਉਹ ਬਤੋਰ ਲੋਕਸੇਵਕ ਕੰਮ ਕਰੇਗਾ, ਉਸਨੂੰ ਤਨਖਾਹ ਦਿਤੀ ਜਾਵੇਗੀ ਅਤੇ ਉਸਦਾ ਚਾਲ ਚਲਣ ਆਦਿ ਵੀ ਦੇਖਿਆ ਜਾਵੇਗਾ ਕਿ ਉਹ ਲੋਕ-ਸੇਵਕ ਬਣਨ ਦੇ ਕਾਬਲ ਵੀ ਹੈ ਜਾਂ ਨਹੀਂ ਹੈ। ਹਰ ਪੰਜਾਂ ਸਾਲਾਂ ਬਾਅਦ ਚੋਣ ਹੋਇਆ ਕਰੇਗੀ ਅਤੇ ਅਗਰ ਲੋਕੀਂ ਚਾਹੁਣਗੇ ਤਾਂ ਹੀ ਕੋਈ ਦੁਬਾਰਾ ਲੋਕ ਸੇਵਕਾ ਵਿੱਚ ਆ ਸਕੇਗਾ ਅਤੇ ਉਸ ਆਦਮੀ ਦਾ ਕੰਮ ਕਾਜ ਠੀਕ ਠਾਕ ਨਹੀਂ ਰਿਹਾ ਤਾਂ ਲੋਕੀਂ ਚਾਹੁਣਗੇ ਤਾਂ ਉਸਦੀ ਚੋਣ ਨਹੀਂ ਕਰਨਗੇ।

ਇਸ ਮੁਲਕ ਵਿੱਚ ਪ੍ਰਸ਼ਾਸਨ ਵਿੱਚ ਭਰਤੀ ਲਈ ਉਮਰ, ਸਿਹਤ, ਸਾਫ ਪਿਛੋਕੜ, ਤਾਲੀਮ, ਸਿਖਲਾਈ, ਤਜਰਬਾ, ਮੁਹਾਰਤ ਆਦਿ ਦੀਆਂ ਸ਼ਰਤਾ ਅੰਗਰੇਜ਼ ਹੀ ਸਥਾਪਿਤ ਕਰ ਗਏ ਸਨ ਅਤੇ ਅਸਾਂ ਉਹੀ ਅਪਨਾ ਲਈਆਂ ਸਨ ਅਤੇ ਸਾਡੀਆਂ ਯੂਨੀਵਰਸਟੀਆਂ ਅਜ ਤਕ ਪ੍ਰਸ਼ਾਸਨ ਲਈ ਵਧੀਆਂ ਆਦਮੀ ਤਿਆਰ ਕਰਕੇ ਦੇ ਰਹੀਆਂ ਹਨ। ਪਰ ਪਤਾ ਨਹੀਂ ਕਿਉਂ ਅਸੀਂ ਇਸ ਰਾਜਸੀ ਖੇਤਰ ਵਿੱਚ ਭਰਤੀ ਕਰਨ ਲਈ ਕੋਈ ਵੀ ਮਿਆਰ ਸਥਾਪਿਤ ਕਿਉਂ ਨਾ ਕਰ ਸਕੇ ਸਾਂ। ਇਹ ਰਾਜਸੀ ਖੇਤਰ ਵਾਲਿਆਂ ਨੇ ਪ੍ਰਸ਼ਾਸਨ ਵਿੱਚ ਕੰਮ ਕਰਨ ਵਾਲਿਆਂ ਦੀ ਅਗਵਾਈ ਕਰਨੀ ਸੀ, ਪਰ ਐਸਾ ਕੋਈ ਵੀ ਮਿਆਰ ਸਥਾਪਿਤ ਨਾ ਕੀਤਾ ਗਿਆ ਅਤੇ ਇਸ ਕਰਕੇ ਸਭਤੋਂ ਪਹਿਲਾਂ ਇਸ ਮੁਲਕ ਵਿੱਚ ਖਾਨਦਾਨੀ ਰਾਜ ਆ ਗਿਆ ਅਤੇ ਇਕ ਹੀ ਖਾਨਦਾਨ ਦੇ ਆਦਮੀ ਪ੍ਰਧਾਨ ਮੰਤਰੀ ਬਣਦੇ ਰਹੇ ਅਤੇ ਇਹ ਵੀ ਪ੍ਰਤਖ ਹੈ ਕਿ ਇਹ ਪ੍ਰਧਾਨ ਮੰਤਰੀ ਵਿਅਕਤੀਵਿਸ਼ੇਸ਼ ਬਣਕੇ ਰਾਜ ਕਰਦੇ ਰਹੇ ਹਨ ਅਤੇ ਸਾਫ ਦਿਖਾਈ ਦਿੰਦਾ ਹੈ ਪਿਆ ਕਿ ਬਾਕੀ ਦੀ ਭਰਤੀ ਅਗਰ ਨਾ ਵੀ ਕੀਤੀ ਜਾਂਦੀ ਤਾਂ ਵੀ ਕੰਮ ਚਲਦਾ ਰਖਿਆ ਜਾ ਸਕਦਾ ਸੀ। ਇਤਨੀ ਵਡੀ ਗਿਣਤੀ ਵਿੱਚ ਮੰਤਰੀਆਂ ਦੀ ਭਰਤੀ ਵੀ ਕੀਤੀ ਜਾਂਦੀ ਰਹੀ ਅਤੇ ਸਾਢੇ ਪੰਜ ਸੋ ਮੈਂਬਰ ਵੀ ਚੁਣਿਆ ਜਾਂਦਾ ਰਿਹਾ, ਪਰ ਨਾਮ ਇਕ ਹੀ ਵਿਅਕਤੀਵਿਸ਼ੇਸ਼ ਦਾ ਬੋਲਦਾ ਰਿਹਾ ਅਤੇ ਕਦੀ ਵੀ ਕਿਸੇ ਮੈਂਬਰ ਨੇ ਜੁਅਰਤ ਹੀ ਨਹੀਂ ਕੀਤੀ ਕਿ ਉਹ ਕੋਈ ਬਿਲ, ਕੋਈ ਸਕੀਮ ਲੋਕ ਸਭਾ ਵਿੱਚ ਪੇਸ਼ ਕਰ ਸਕੇ, ਬਹਿਸ ਕਰਵਾ ਸਕੇ, ਆਪ ਬਹਿਸ ਵਿੱਚ ਹਿਸਾ ਲੈ ਸਕੇ ਅਤੇ ਇਹ ਆਖਿਆ ਜਾ ਸਕੇ ਕਿ ਇਹ ਵਾਲਾ ਕਾਨੂੰਨ ਇਸ ਆਦਮੀ ਦੀ ਦੇਣ ਹੈ। ਇਹ ਵਾਲੀ ਸਕੀਮ ਇਸ ਆਦਮੀ ਦੀ ਦੇਣ ਹੈ। ਬਸ ਇਕ ਹੀ ਆਦਮੀ ਦਾ ਨਾਮ ਬੋਲਦਾ ਰਿਚਾ ਹੈ।

ਅਤੇ ਹੋਲੀ ਹੋਲੀ ਇਹ ਖਾਨਦਾਨੀ ਅਤੇ ਇਹ ਵਿਅਕਤੀਵਿਸ਼ੇਸ਼ ਵਾਲੀਆਂ ਗਲਾਂ ਪ੍ਰਾਂਤਾਂ ਤਕ ਵੀ ਪੁਜ ਗਈਆਂ ਸਨ ਅਤੇ ਸਾਡੇ ਮੁਲਕ ਵਿੱਚ ਕੁਝ ਵਿਅਕਤੀਵਿਸ਼ੇਸ਼ਾਂ ਦੇ ਨਾਮ ਉਭਰ ਆਏ ਹਨ ਅਤੇ ਕਿਧਰੇ ਕਿਧਰੇ ਖਾਨਦਾਨੀ ਰਾਜ ਜਿਹਾ ਵੀ ਬਣ ਆਇਆ ਹੈ। ਚੋਣਾਂ ਹਰ ਪੰਜਾ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ, ਪਰ ਰਾਜ ਵਿਅਕਤੀਵਿਸ਼ੇਸ਼ਾਂ ਦਾ ਹੀ ਰਹਿੰਦਾ ਹੈ, ਉਨ੍ਹਾਂ ਦਾ ਹੀ ਨਾਮ ਬੋਲਦਾ ਹੈ ਅਤੇ ਇਥੇ ਵੀ ਬਾਕੀ ਦੀ ਭਰਤੀ ਉਤੇ ਪੈਸਾ ਹੀ ਖਰਚ ਕੀਤਾ ਜਾਂਦਾ ਹੈ ਅਤੇ ਇਥੇ ਵੀ ਬਾਕੀ ਕਿਸੇ ਦੀ ਕੋਈ ਜੁਅਰਤ ਨਹੀਂ ਹੁੰਦੀ ਕਿ ਸਦਨ ਦੀ ਕੋਈ ਕਾਰਵਾਈ ਉਸਦੇਨਾਮ ਲਿਖੀ ਜਾ ਸਕੇ। ਸਾਰਿਆਂ ਪ੍ਰਾਂਤਾਂ ਵਿੱਚ ਲਗ ਭਗ ਵਿਅਕਤੀਵਿਸ਼ੇਸ਼ ਸਥਾਪਿਤ ਹੋ ਚੁਕੇ ਹਨ ਅਤੇ ਇਹੀ ਵਿਅਕਤੀਵਿਬਸ਼ੇਸ਼ ਕਰਤਾ ਧਰਤਾ ਹਨ ਅਤੇ ਅਜ ਤਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਅਗਰ ਐਮ ਐਲ ਏ ਅਤੇ ਐਮ ਪੀ ਦੀ ਭਰਤੀ ਨਾ ਵੀ ਕੀਤੀ ਜਾਵ

ਅੰਗਰੇਜ਼ ਇਸ ਮੁਲਕ ਵਿੱਚ ਵਧੀਆਂ ਪ੍ਰਸ਼ਾਸਨ ਸਥਾਪਿਤ ਕਰ ਗਏ ਸਨ ਅਤੇ ਉਹੀ ਵਿਭਾਗ ਹਨ, ਉਹੀ ਵਿਭਾਗਾਂ ਦੇ ਕੰਮ ਹਨ, ਉਹੀ ਵਿਭਾਗਾਂ ਵਿੱਚ ਭਰਤੀ ਦਾ ਸਿਲਸਿਲਾ ਹੈ ਅਤੇ ਉਹੀ ਕਾਨੂੰਨ ਅਤੇ ਨਿਯਮਾਵਲੀਆਂ ਹਨ, ਇਸ ਲਈ ਸਾਡੀਆਂ ਸਦਨਾ ਵਿੱਚ ਬਹੁਤਾ ਕੰਮ ਕਰਨਾ ਹੀ ਨਹੀਂ ਪਿਆ ਅਤੇ ਇਹ ਪ੍ਰਸ਼ਾਸਨ ਵੀ ਅੰਗਰੇਜ਼ ਹੀ ਚਲਦਾ ਕਰਕੇ ਛਡ ਗਏ ਸਨ.। ਇਸ ਲਈ ਵੀ ਸਦਨਾ ਵਿੱਚ ਬਹੁਤਾ ਕੰਮ ਕਰਨ ਦੀ ਜ਼ਰੂਰਤ ਹੀ ਨਾਜ ਪਈ ਅਤੇ ਇਸਦਾ ਨਤੀਜਾ ਇਹ ਨਿਕਲਿਆ ਕਿ ਸਦਨਾ ਵਿੱਚ ਇਹ ਮੈਂਬਰਾਂ ਦੀ ਭਰਤੀ ਲਈ ਕੋਈ ਯੋਗਤਾਵਾਂ, ਸਿਖਲਾਈ, ਮੁਹਾਰਤ ਆਦਿ ਦੀਆਂ ਸ਼ਰਤਾ ਰਖਣ ਦੀ ਲੋੜ ਹੀ ਨਾ ਪਈ ਅਤੇ ਇਹ ਵਿਅਕਤੀਵਿਸ਼ੇਸ਼ ਹੀ ਰਾਜ ਚਲਾਈ ਜਾ ਰਹੇ ਹਨ ਅਤੇ ਬਾਕੀ ਇਹ ਐਮ ਐਲ ਏ ਅਤੇ ਐਮ ਪੀ ਕੀ ਕੀ ਕਰਦੇ ਰਹੇ ਹਨ, ਇਹ ਅਗਰ ਹਰ ਕਿਸੇ ਪਾਸੋਂ ਲਿਖਤੀ ਮੰਗਿਆ ਜਾਵੇ ਤਾਂ ਰਪੋਟਾ ਵਾਚੀਖਆਂ ਜਾ ਸਕਦੀਆਂ ਹਨ।

ਅਸੀਂ ਭਾਰਤੀ ਜਿਸ ਵੀ ਚਕਰ ਵਿੱਚ ਫਸ ਜਾਂਦੇ ਹਾਂ, ਸਦੀਆਂ ਤਕ ਉਸੇ ਚਕਰ ਵਿੱਚ ਹੀ ਘੁਮਦੇ ਰਹਿੰਦੇ ਹਾਂ। ਇਥੇ ਜਿਹੜਾ ਵੀ ਖਾਨਦਾਨ ਆਇਆ ਉਹ ਸਦੀਆਂ ਤਕ ਰਾਜ ਕਰਦਾ ਰਿਹਾ ਅਤੇ ਅਸੀਂ ਕਦੀ ਵੀ ਬੋਲੇ ਨਹੀਂ ਅਤੇ ਇਸੇ ਕਰਕੇ ਇਹ ਆਖਿਆ ਗਿਆ ਹੈ ਕਿ ਲੋਕਾਂ ਨੂੰ ਵੈਸਾ ਹੀ ਰਾਜ ਮਿਲਦਾ ਹੈ ਜਿਸ ਕਿਸਮਤ ਦੇ ਲੋਕੀਂ ਹੁੰਦੇ ਹਨ ਅਤੇ ਇਸਦਾ ਮਤਲਬ ਇਹ ਨਿਕਲਦਾ ਹੈ ਕਿ ਅਸੀਂ ਰਾਜ ਬਦਲਣ ਦੀ ਕਦੀ ਕੋਸਿ਼ਸ਼ ਹੀ ਨਹੀਂ ਕੀਤੀ ਅਤੇ ਸਾਡੀ ਇਹ ਆਦਤ ਅੰਗਰੇਜ਼ਾਂ ਦੀ ਸਮਝ ਵਿੱਚ ਵੀ ਆ ਗਈ ਸੀ ਅਤੇ ਉਹ ਜਾਂਦੀਆਂ ਰਾਜ ਆਪਣੀ ਮਰਜ਼ੀ ਦੇ ਲੋਕਾਂ ਹਥ ਦੇਕੇ ਚਲੇ ਗਏ ਸਨ ਅਤੇ ਉਹੀ ਲੋਕੀਂ ਪਿਛਲੇ ਸਤ ਦਹਾਕਿਆਂ ਤੋਂ ਸਾਡੇ ਉਤੇ ਰਾਜ ਕਰਦੇ ਆ ਰਹੇ ਹਨ ਅਤੇ ਅਗਰ ਅਜ ਖਾਨਦਾਨੀ ਵਿਅਕਤੀਵਿਸ਼ੇਸ਼ ਕਮਜ਼ੋਰ ਪੈ ਰਹੇ ਹਨ ਤਾਂ ਹੋਰ ਵਿਅਕਤੀਵਿਸ਼ੇਸ਼ ਸਾਹਮਣੇ ਆ ਰਹੇ ਹਨ। ਸਾਨੂੰ ਧਰਮ ਵਾਲਿਆਂ ਨੇ ਵੀ ਇਹ ਸਮਝਾ ਦਿਤਾ ਸੀ ਕਿ ਇਹ ਰਾਜ ਉਹ ਲੋਕੀਂ ਕਰਦੇ ਹਨ ਜਿਹੜੇ ਪਿਛਲੇ ਜਨਮਾ ਵਿੱਚ ਭਗਤੀ ਕਰਦੇ ਰਹੇ ਹਨ ਅਤੇ ਅਸੀਂ ਦੁਖ ਇਸ ਲਈ ਪਾ ਰਹੇ ਹਾਂ ਕਿ ਅਸੀਂ ਪਿਛਲੇ ਜਨਮਾਂ ਵਿੱਚ ਪਾਪ ਕਰਦੇ ਰਹੇ ਹਾਂ ਅਤੇ ਇਹ ਵਿਸ਼ਵਾਸ ਹੀ ਹੈ ਜਿਹੜਾ ਅਜ ਵੀ ਚਲਦਾ ਆ ਰਿਹਾ ਹੈ ਅਤੇ ਇਸ ਪਰਜਾਤੰਤਰ ਅੰਦਰ ਸਾਨੂੰ ਵੋਟ ਦਾ ਹਕ ਮਿਲਿਆ ਹੈ, ਹਾਲਾਂ ਵੀ ਅਸੀਂ ਇਹ ਸਮਝ ਰਹੇ ਹਾਂ ਕਿ ਇਹ ਜਿਹੜੇ ਵੀ ਵਿਅਕਤੀ ਅਸੀਂ ਚੁਣਦੇ ਹਾਂ ਇਹ ਰਾਜ ਕਰਨਾ ਪਿਛੋਂ ਹੀ ਲਿਖਵਾਕੇ ਲਿਆਏ ਹਨ।

ਇਸ ਕਰਕੇ ਇਹ ਵੋਟਾਂ ਭਾਵੇਂ ਹਰ ਪੰਜਾਂ ਸਾਲਾਂ ਬਾਅਦ ਪੈਂਦੀਆਂ ਹਨ, ਪਰ ਇਹ ਲੜਾਈ ਹਾਲਾਂ ਵੀ ਕੁਝ ਖਾਨਦਾਨਾ ਅਤੇ ਵਿਅਕਤੀਵਿਸ਼ੇਸ਼ਾਂ ਦਰਮਿਆਨ ਹੀ ਚਲਦੀ ਹੈ। ਅਸੀਂ ਤਾਂ ਵੋਟਾ ਪਾਈ ਜਾ ਰਹੇ ਹਾਂ ਅਤੇ ਜਿਹਡਾ ਵੀ ਜਿਤ ਜਾਂਦਾ ਹੈ ਉਸ ਅਗੇ ਸਲਾਮਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਅਤੇ ਹਾਲਾਂ ਉਹ ਵਕਤ ਬਹੁਤ ਹੀ ਦੂਰ ਹੈ ਜਦ ਅਸੀਂ ਲੋਕਾਂ ਵਿਚੋਂ ਆਪਣੇ ਨੁਮਾਇੰਦੇ ਆਪ ਚੁਣਿਆ ਕਰਾਂਗੇ। ਇਹ ਜਿਹੜੇ ਵੀ ਉਮੀਦਵਾਰ ਸਾਡੇ ਸਾਹਮਣੇ ਖੜੇ ਕਰ ਦਿਤੇ ਜਾਂਦੇਹਨ ਇੰਨ੍ਹਾਂ ਦੀ ਚੋਣ ਲੋਕੀਂ ਨਹੀਂ ਕਰਦੇ ਅਤੇ ਨਾ ਹੀ ਕਿਸੇ ਉਮੀਦਵਾਰ ਨੇ ਅਜ ਤਕ ਦਸਿਆ ਹੀ ਹੈ ਕਿ ਉਸ ਵਿੱਚ ਕੀ ਕੀ ਗੁਣ ਸਨ ਜਿੰਨ੍ਹਾਂ ਕਰਕੇ ਉਸਦੀ ਚੋਣ ਕੀਤੀ ਗਈ ਹੈ। ਇਹ ਜਿਹੜਾ ਰਾਜ ਆ ਗਿਆ ਹੈ ਇਸਨੂੰ ਪਰਜਾਤੰਤਰ ਹਾਲਾਂ ਵੀ ਆਖਣਾ ਗਲਤੀ ਹੈ ਕਿਉਂਕਿ ਲੋਕਾਂ ਵਿਚੋਂ ਲੋਕਾਂ ਦੇ ਨੁਮਾਇੰਦਿਆਂ ਦੀ ਚੋਣ ਕਰਨੀ ਹਾਲਾਂ ਬਾਕੀ ਹੈ ਅਤੇ ਇਹ ਸਾਰੇ ਆਦਮੀ ਮੁਲਕ ਲਈ ਕੰਮ ਕਰਨਗੇ ਇਹ ਵਕਤ ਵੀ ਹਾਲਾਂ ਆਉਣਾ ਹੈ। ਇਹ ਤਾਂ ਵਿਚਾਰੇ ਆਪ ਵਿਅਕਤੀਵਿਸ਼ੇਸ਼ ਦੇ ਗੁਲਾਮ ਹਨ ਅਤੇ ਗੁਲਾਮਾਂ ਨੇ ਕਿਸੇ ਹੋਰ ਲੲ. ਕੰਮ ਕਰਨਾ ਹਾਲਾਂ ਬਾਕੀ ਹੈ।

ਅਜ ਤਕ ਜਿਤਨੇ ਵੀ ਵਡੇ ਕਾਰਜ ਕੀਤੇ ਗਏ ਹਨ, ਚੰਗੇ ਸਨ ਅਤੇ ਚਾਹੇ ਗਲਤ ਸਨ, ਉਹ ਵਿਅਕਤੀਵਿਸ਼ੇਸ਼ਾਂ ਨੇ ਆਪ ਕੀਤੇ ਹਨ ਅਤੇ ਆਪਣੇ ਹੀ ਨਾਮ ਲਿਖਵਾਏ ਹਨ ਸਾਰੀ ਲੋਕ ਸਭਾ ਦੇ ਨਾਮ ਨਹੀਂ ਲਿਖੇ ਗਏ ਅਤੇ ਇਸ ਕਰਕੇ ਅਸੀਂ ਵੀ ਅਗਰ ਵੋਟਾ ਪਾਈ ਜਾਂਦੇ ਹਾਂ ਤਾਂ ਵਿਅਕਤੀਵਿਸ਼ੇਸ਼ ਦੇ ਨਾਮ ਉਤੇ ਹੀ ਪਾਈ ਜਾਂਦੇ ਹਾਂ ਅਤੇ ਇਹ ਪਾਰਟੀਆਂ ਦਾ ਤਾਂ ਬਸ ਨਾਮ ਹੀ ਹੈ ਜਿਵੇਂ ਹਰ ਆਦਮੀ ਦਾ ਕੋਈ ਨਾ ਕੋਈਨਾਮ ਰਖਿਆ ਹੀ ਜਾਂਦਾ ਹੈ। ਇਸ ਮੁਲਕ ਵਿੱਚ ਕੋਮਨਿਸਟ ਕੋਈ ਸਿਧਾਂਤ ਲੈਕੇ ਆਹੇ ਸਨ, ਪਰਅਜ ਉਹ ਪਾਰਟੀ ਵੀ ਟੁਟ ਗਈ ਹੈ ਅਤੇ ਕੁਝ ਵਿਅਕਤੀਵਿਸ਼ੇਸ਼ਾਂ ਨੇ ਆਪਣੇ ਗਰੁਪ ਬਣਾ ਲਏ ਹਨ। ਇਹੀ ਹਾਲ ਸਾਡੇ ਮੁਲਕ ਵਿੱਚ ਧਰਮਾਂ ਦਾ ਬਣ ਗਿਆ ਹੈ ਅਤੇ ਕਈ ਵਿਅਕਤੀਵਿਸ਼ੇਸ਼ ਆਪਣਾ ਆਪਣਾ ਨਾਮ ਖੜਾ ਕਰਨ ਵਿੱਚ ਕਾਮਯਾਬ ਹੋ ਏ ਹਨ ਅਤੇ ਕਈ ਉਪ ਧਰਮਾਂ ਦਾ ਜਨਮ ਵੀ ਹੋ ਰਿਹਾ ਹੈ।

ਅਤੇ ਇਹ ਮਨਣਾ ਪਵੇਗਾ ਕਿ ਜਦ ਵਿਅਕਤੀਵਿਸ਼ੇਸ਼ ਦਾ ਰਾਜ ਆ ਜਾਵੇ ਤਾਂ ਉਹ ਰਾਜ ਪਰਜਾਤੰਤਰ ਨਹੀਂ ਹੋਇਆ ਕਰਦਾ ਬਲਕਿ ਇਹ ਵੀ ਇਕ ਕਿਸਮ ਦੀ ਤਾਨਾਸ਼ਾਹੀ ਹੀ ਰਹਿੰਦੀ ਹੈ। ਇਸ ਲਈ ਸਾਡੇ ਮੁਲਕ ਵਿੱਚ ਅਸਲੀ ਪਰਜਾਤੰਤਰ ਕਦ ਆਵੇਗਾ, ਇਸ ਬਾਰੇ ਵਿਦਵਾਨਾਂ ਨੇ ਹਾਲਾਂ ਰਾਏ ਦੇਣੀ ਹੈ ਅਤੇ ਇਸ ਉਡੀਕ ਵਿੱਚ ਵੀ ਅਸੀਂ ਸਦੀਆਂ ਦਾ ਸਮਾਂ ਲੰਘਾ ਦੇਵਾਂਗੇ।

101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: