Thu. Jun 20th, 2019

ਖਾਨਗੀ ਤਕਸੀਮਾਂ ਤੇ ਰਜਿਸਟਰੀਆਂ ਦੇ ਇੰਤਕਾਲ ਤੇ ਨਿਸ਼ਾਨਦੇਹੀਆਂ ਦਾ ਨਿਪਟਾਰਾ ਸਮਾਂਬੱਧ ਕੀਤਾ ਜਾਵੇ – ਡਿਪਟੀ ਕਮਿਸ਼ਨਰ

ਖਾਨਗੀ ਤਕਸੀਮਾਂ ਤੇ ਰਜਿਸਟਰੀਆਂ ਦੇ ਇੰਤਕਾਲ ਤੇ ਨਿਸ਼ਾਨਦੇਹੀਆਂ ਦਾ ਨਿਪਟਾਰਾ ਸਮਾਂਬੱਧ ਕੀਤਾ ਜਾਵੇ – ਡਿਪਟੀ ਕਮਿਸ਼ਨਰ
ਕੈਸ਼ਲੈੱਸ ਟ੍ਰਾਂਜ਼ੈਕਸ਼ਨਾਂ ਨੂੰ ਬੜਾਵਾ ਦੇਣ ਤੇ ਡਿਜੀਟਲ ਪੇਮੈਂਟ ਨਾਲ ਅਦਾਇਗੀ ਕਰਨ ਦੀ ਅਪੀਲ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈਆਂ ਵੱਖ-ਵੱਖ ਲ੍ਹਾਂ ਸਲਾਹਕਾਰ ਕਮੇਟੀ ਦੀਆਂ ਮੀਟਿੰਗਾਂ

ਬਰਨਾਲਾ, 16 ਦਸੰਬਰ (ਗੁਰਭਿੰਦਰ ਗੁਰੀ): ਜ਼ਿਲ੍ਹੇ ਵਿੱਚ ਖਾਨਗੀ ਤਕਸੀਮਾਂ ਅਤੇ ਰਜਿਸਟਰੀਆਂ ਦੇ ਇੰਤਕਾਲ ਤੇ ਨਿਸ਼ਾਨਦੇਹੀਆਂ ਦਾ ਨਿਪਟਾਰਾ ਸਬੰਧਤ ਅਧਿਕਾਰੀ ਸਮਾਂਬੱਧ ਕਰਨ ਅਤੇ 15 ਦਿਨਾਂ ਬਾਅਦ ਇਸ ਸਬੰਧੀ ਰਿਪੋਰਟ ਦਫ਼ਤਰ ਵਿਖੇ ਭੇਜਣਾ ਯਕੀਨੀ ਬਣਾਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਅੱਜ ਲ੍ਹਾਂ ਮਾਲ ਵਿਭਾਗ ਦੀ ਲ੍ਹਾਂ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਮੂਹ ਮੈਂਬਰਾਂ ਨੂੰ ਦੱਸਿਆ ਕਿ ਹੁੱਣ ਸਬ-ਰਜਿਸਟਰਾਰਾਂ ਦੇ ਦਫ਼ਤਰ ਵਿੱਚ ਰਜਿਸਟਰੀਆਂ ਕਰਨ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਫ਼ੀਸ ਨਕਦੀ ਰੂਪ ਵਿੱਚ ਨਹੀਂ ਲਈ ਜਾਵੇਗੀ ਅਤੇ ਸਟੈਂਪ ਡਿਊਟੀ ਦੇ ਨਾਲ-ਨਾਲ ਰਜਿਸਟਰੇਸ਼ਨ ਫ਼ੀਸ, ਪੀ.ਐਲ.ਆਰ.ਐਸ. ਫੰਡ, ਫੈਸਿਲੀਟੇਸ਼ਨ ਚਾਰਜਜਿਜ਼, ਇੰਤਕਾਲ ਫੀਸ, ਡਿਵੈੱਲਪਮੈਂਟ ਚਾਰਜਿਜ ਵੀ ਆਨਲਾਈਨ ਭਰੇ ਜਾ ਸਕਣਗੇ।
ਸ. ਰਾਏ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ‘ਚ ਮੁਰੱਬਾ ਬੁਰਜੀਆਂ ਲਗਾਉਣ ਸਬੰਧੀ ਚੱਲ ਰਹੇ ਕੰਮ ਬਾਰੇ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਸਰਪੰਚਾਂ/ਐਮ.ਸੀਜ. ਨਾਲ ਤਾਲਮੇਲ ਕਰਕੇ ਬੁਰਜੀਆਂ ਲਗਾਉਣ ਦੇ ਕੰਮ ਨੂੰ ਤੇਜੀ ਨਾਲ ਨੇਪਰੇ ਚਾੜਿਆਂ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀਆਂ ਪੰਚਾਇਤਾਂ ਆਪਣੇ ਖੇਤਾਂ ਵਿੱਚ ਮੁਰੱਬਾ ਬੁਰਜੀਆਂ ਲਗਾਉਣਾ ਚਾਹੁੰਦੀਆਂ ਹਨ, ਉਹ ਆਪਣੇ ਪਟਵਾਰੀ/ਕਨੂੰਗੋ ਨਾਲ ਸੰਪਰਕ ਕਰਨ ਤਾਂ ਜੋ ਟੋਟਲ ਸਟੇਸ਼ਨ ਮਸ਼ੀਨ ਰਾਹੀਂ ਨਿਸ਼ਾਨਦੇਹੀ ਕਰਵਾ ਕੇ ਬੁਰਜੀਆਂ ਲਗਾਈਆਂ ਜਾ ਸਕਣ। ਇਸ ਦੇ ਨਾਲ ਹੀ ਆਬਕਾਰੀ ਤੇ ਕਰ ਵਿਭਾਗ ਦੀ ਮੀਟਿੰਗ ਦੌਰਾਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਸਰੇਆਮ ਸਰਾਬ ਵਿਕ ਰਹੀ ਹੈ ਤਾਂ ਸ. ਰਾਏ ਨੇ ਤੁਰੰਤ ਆਬਕਾਰੀ ਵਿਭਾਗ ਨੂੰ ਚੈਕ ਕਰਨ ਦੇ ਆਦੇਸ ਕੀਤੇ। ਮੀਟਿੰਗਾ ਦੌਰਾਨ ਉਨ੍ਹਾਂ ਸਾਰੀਆਂ ਨੂੰ ਕੈਸ਼ਲੈੱਸ ਟ੍ਰਾਂਜ਼ੈਕਸ਼ਨਾਂ ਨੂੰ ਬੜਾਵਾ ਦੇਣ ਅਤੇ ਡਿਜੀਟਲ ਪੇਮੈਂਟ ਨਾਲ ਰਕਮ ਦੀ ਅਦਾਇਗੀ ਕਰਨ ਦੀ ਅਪੀਲ ਕੀਤੀ ਅਤੇ ਨੋਟਬੰਦੀ ਸਬੰਧੀ ਸੁਝਾਅ ਵੀ ਪੁੱਛੇ।
ਜਨ ਸਿਹਤ ਵਿਭਾਗ ਦੀ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰ ਰਾਕੇਸ਼ ਕੁਮਾਰ ਧਨੌਲਾ ਨੇ ਦੱਸਿਆ ਕਿ ਪਿੰਡ ਬਦਰਾ ਦੀ ਪਾਣੀ ਦੀ ਟੈਂਕੀ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ, ਨਵੀਂ ਟੈਂਕੀ ਬਣਾਉਣ ਸਬੰਧੀ ਗ੍ਰਾਮ ਪੰਚਾਇਤ ਨੇ 10 ਫੀਸਦੀ ਰੁਪਏ ਵੀ ਬੈਂਕ ਵਿਚ ਜਮ੍ਹਾਂ ਕਰਵਾ ਦਿੱਤੇ ਹਨ, ਪਰੰਤੂ ਅਜੇ ਤੱਕ ਵਿਭਾਗ ਵੱਲੋਂ ਟੈਂਕੀ ਦੀ ਉਸਾਰੀ ਦਾ ਕੰਮ ਸ਼ੁਰੂ ਨਹੀ ਕੀਤਾ ਗਿਆ ਹੈ ਤਾਂ ਸ. ਰਾਏ ਨੇ ਐਕਸੀਅਨ ਪੇਂਡੂ ਵਾਟਰ ਸਪਲਾਈ ਅਤੇ ਜਨ ਸਿਹਤ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਪਾਣੀ ਦੀ ਟੈਂਕੀ ਦੀ ਉਸਾਰੀ ਦਾ ਕੰਮ ਕੀਤਾ ਜਾਵੇ ਤਾਂ ਜੋ ਤਾਜਾ ਪਾਣੀ ਪਿੰਡ ਵਾਸੀਆਂ ਨੂੰ ਮੁਹੱਈਆਂ ਕਰਵਾਇਆ ਜਾ ਸਕੇ। ਭਲਾਈ ਵਿਭਾਗ ਦੀ ਮੀਟਿੰਗ ਦੌਰਾਨ ਸ. ਰਾਏ ਨੇ ਦੱਸਿਆ ਕਿ ਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਇੱਕ ਵੱਡਾ ਬੁੱਤ ਲਗਾਇਆ ਜਾ ਰਿਹਾ ਹੈ, ਜਿਸ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਮੈਂਬਰ ਵਿਕਰਸ ਸਿੰਘ ਨੇ ਦੱਸਿਆ ਕਿ ਸੰਘੇੜਾ ਵਿਖੇ ਡਾ. ਅੰਬੇਦਕਰ ਭਵਨ ਦੀ ਉਸਾਰੀ ਲਈ ਵੀ ਨਗਰ ਕੌਂਸਲ ਕਮੇਟੀ ਨੇ ਮਤਾ ਪਾ ਦਿੱਤਾ ਹੈ।
ਇਸ ਦੌਰਾਨ ਪੁਲਿਸ ਵਿਭਾਗ ਦੀ ਸਲਾਹਕਾਰ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਦੱਸਿਆ ਕਿ ਬੈਂਕਾਂ ਵਿੱਚ ਲਾਇਨਾ ਲੱਗਣ ਕਾਰਨ ਬਾਜਾਰਾਂ ਵਿੱਚ ਟਰੈਫਿਕ ਜਾਮ ਹੋ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਬੜੀ ਔਕੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਐਸ ਐਸ ਪੀ ਸ. ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਤੋਂ ਹੀ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲਾਇਨਾ ਸੜਕ ਦੇ ਨਾਲ-ਨਾਲ ਲਗਾਇਆ ਜਾਣ ਤਾਂ ਜੋ ਟਰੈਫਿਕ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਨੀਰਜ ਜਿੰਦਲ ਨੇ ਕਿਹਾ ਕਿ ਬਾਜਾਰਾਂ ਵਿੱਚ ਪਲਾਸਟਿਕ ਦੀ ਚਾਇਨਾ ਡੋਰ ਸਟੋਰ ਹੋਣੀ ਅਤੇ ਵਿਕਣੀ ਸ਼ੁਰੂ ਹੋ ਗਈ ਹੈ ਤਾਂ ਐਸ ਐਸ ਪੀ ਸ. ਤੂਰ ਨੇ ਕਿਹਾ ਕਿ ਇਸ ਸਬੰਧੀ ਜਲਦ ਕਾਰਵਾਈ ਆਰੰਭੀ ਜਾਵੇਗੀ।
ਇਸ ਤੋਂ ਇਲਾਵਾ ਐੱਸ ਸੀ, ਬੀ ਸੀ ਅਤੇ ਸਮਾਜਿਕ ਸੁਰੱਖਿਆ ਵਿਭਾਗ, ਸਿੰਚਾਈ ਵਿਭਾਗ, ਸਹਿਕਾਰਤਾ, ਸਿੱਖਿਆ, ਖੁਕਾਰ ਤੇ ਸਿਵਲ ਸਪਲਾਈ, ਬਿਜਲੀ ਅਤੇ ਸਿਹਤ ਵਿਭਾਗ ਆਦਿ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਹੋਈਆਂ।
ਮੀਟਿੰਗ ਵਿੱਚ ਜੱਥੇਦਾਰ ਸੁਖਵੰਤ ਸਿੰਘ ਧਨੌਲਾ, ਜੱਗਾ ਸਿੰਘ ਮੌੜ, ਤੇਜਾ ਸਿੰਘ ਕਾਲੇਕੇ, ਰਾਜੀਵ ਲੂਬੀ, ਰਾਜੀਵ ਵਰਮਾਂ, ਜਤਿੰਦਰ ਜਿੰਮੀ, ਆਰ ਐਨ ਸਰਮਾਂ, ਯਾਦਵਿੰਦਰ ਸੈਂਟੀ, ਰਾਜਿੰਦਰ ਉੱਪਲ ਅਤੇ ਵੱਖ-ਵੱਖ ਵਿਭਾਗਾਂ ਦੀਆਂ ਕਮੇਟੀਆਂ ਦੇ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: