Fri. Apr 26th, 2019

ਖਾਤੇਦਾਰਾਂ ਨੇ ਲਗਾਏ ਬੋਹਾ ਦੇ ਐਚ.ਡੀ.ਐਫ.ਸੀ ਬੈਕ ਅਧਿਕਾਰੀਆਂ ਉੱਪਰ ਪੱਖਪਾਤ ਦੇ ਦੋਸ਼

ਖਾਤੇਦਾਰਾਂ ਨੇ ਲਗਾਏ ਬੋਹਾ ਦੇ ਐਚ.ਡੀ.ਐਫ.ਸੀ ਬੈਕ ਅਧਿਕਾਰੀਆਂ ਉੱਪਰ ਪੱਖਪਾਤ ਦੇ ਦੋਸ਼
ਨੋਟਬੰਦੀ ਕਾਰਨ ਪੈਦਾ ਹੋਏ ਐਮਰਜੈਸੀ ਵਰਗੇ ਹਲਾਤਾਂ ਚੋ ਕਦੋ ਉੱਭਰਨਗੇ ਲੋਕ

ਬੋਹਾ,15 ਦਸੰਬਰ(ਜਸਪਾਲ ਸਿੰਘ ਜੱਸੀ):ਨੋਟ ਬੰਦੀ ਦੇ 38 ਦਿਨ ਬਾਅਦ ਵੀ ਬੈਕਾਂ ਚ ਨਗਦੀ ਪ੍ਰਾਪਤ ਵਾਲੇ ਲੋਕਾਂ ਨੂੰ ਰਾਹਤ ਨਹੀ ਮਿਲ ਰਹੀ।ਬੁਢਲਾਡਾ ਵਿਧਾਨ ਸਭਾ ਹਲਕਾ ਦੇ ਕਸਬਾ ਬੋਹਾ ਚ ਅੱਜ ਵੀ ਬੈਕਾਂ ਅੱਗੇ ਲੰਬੀਆਂ-ਲੰਬੀਆਂ ਲਾਇਨਾਂ ਚ ਮੌਜੂਦ ਲੋਕ ਕੇਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ।ਜੋ ਤੜਕਸਾਰ ਨਿੱਤ ਦੀਆਂ ਜਰੂਰਤਾਂ ਲਈ ਬੈਕਾਂ ਚੋ ਨਗਦੀ ਕਢਾਉਣ ਲਈ ਲਾਇਨਾਂ ਚ ਖੜ੍ਹਦੇ ਹਨ,ਜਿੰਨਾਂ ਚੋ ਕਈਆਂ ਨੂੰ ਕਈ ਕਈ ਘੰਟੇ ਲਾਇਨਾਂ ਚ ਖੜ੍ਹਨ ਦਾ ਬਾਵਜੂਦ ਬਾਅਦ ਦੁਪਿਹਰ ਇਹ ਕਹਿਕੇ ਘਰਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਕਿ ““ਕੈਸ਼ ਖਤਮ ਹੋ ਗਿਆ, ਹੁਣ ਕੱਲ੍ਹ ਆਉਣਾ”। ਜਿਸ ਤੋ ਤੰਗ ਲੋਕਾਂ ਨੇ ਅੱਜ ਸਥਾਨਕ ਐਚ.ਡੀ.ਐਫ.ਸੀ ਬੈਕ ਅੱਗੇ ਬੈਂਕ ਅਧਿਕਾਰੀਆਂ ਉਪਰ ਉਨਾਂ ਨਾਲ ਧੱਕਾ ਕਰਨ ਦੇ ਦੋਸ਼ ਵੀ ਲਗਾਏ।ਉਕਤ ਬੈਕ ਦੇ ਖਾਤਾਦਾਰਾਂ ਸਰਪੰਚ ਅਵਤਾਰ ਸਿੰਘ ਗਾਮੀਵਾਲਾ, ਗੁਰਮੀਤ ਕੌਰ ਲੱਖੀਵਾਲਾ, ਬਲਜੀਤ ਕੌਰ ਸ਼ੇਰਖਾਂਵਾਲਾ, ਦਰਸ਼ਨ ਸਿੰਘ ਗਾਦੜਪੱਤੀ ਆਦਿ ਇਹ ਵੀ ਕਿਹਾ ਕਿ ਬੈਕ ਅਧਿਕਾਰੀ ਆਪਣੇ ਖਾਸ਼ ਗ੍ਰਾਹਕਾਂ ਨੂੰ ਤਾਂ ਬੈਕ ਅੰਦਰ ਬਿਨਾਂ ਕਿਸੇ ਰੁਕਾਵਟ ਦੇ ਦਾਖਲ ਕਰ ਲੈਦੇ ਹਨ ਤੇ ਊਨਾਂ ਨੂੰ ਪਹਿਲ ਦੇ ਆਧਾਰ ‘ਤੇ ਨਗਦੀ ਦੇ ਦਿੰਦੇ ਹਨ ਪਰ ਲਾਇਨਾਂ ਚ ਖੜ੍ਹੇ ਆਮ ਲੋਕ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ।ਓਧਰ ਜਦ ਇਸ ਪੂਰੇ ਮਾਮਲੇ ਬਾਰੇ ਐਚ.ਡੀ.ਐਫ.ਸੀ ਬੈਕ ਦੇ ਮੈਨੇਜਰ ਰਜੀਵ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੈਮਰੇ ਸਾਹਮਣੇ ਨਾ ਆਏ।ਬਿਹਰਹਾਲ ਕੇਦਰ ਦੀ ਮੋਦੀ ਸਰਕਾਰ ਦੁਆਰਾ ਕੀਤੀ ਨੋਟਬੰਦੀ ਨਾਲ ਪੈਦਾ ਹੋਏ ਐਮਰਜੈਸੀ ਵਰ ਇਹ ਹਾਲਾਤ ਆਮ ਵਰਗੇ ਕਦੋ ਹੋਣਗੇ,ਇਹ ਤਾਂ ਭਵਿੱਖ ਦੇ ਗਰਭ ਚ ਹੈ, ਪਰ ਇਸ ਦੇ ਸਥਾਈ ਹੱਲ ਲਈ ਲੋਕਾਂ ਦੀ ਫਰਿਆਦ ਉੱਚੀ ਆਵਾਜ ਚ ਕੂਕ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: