ਖਾਕੀ ਦੀ ਆੜ ਵਿਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲਾ ਪੁਲਸ ਨੇ ਕਾਬੂ ਕੀਤਾ

ss1

ਖਾਕੀ ਦੀ ਆੜ ਵਿਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲਾ ਪੁਲਸ ਨੇ ਕਾਬੂ ਕੀਤਾ

ਖਾਕੀ ਦੀ ਆੜ ਵਿਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਰਸ਼ਪਾਲ ਸਿੰਘ ਨਿਵਾਸੀ ਹਰਿਗੋਬਿੰਦ ਐਵੀਨਿਊ, ਮਜੀਠਾ ਰੋਡ ਨੂੰ ਥਾਣਾ ਰਾਮਬਾਗ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ‘ਚੋਂ ਲੁੱਟਿਆ ਗਿਆ ਸਾਮਾਨ ਅਤੇ ਗਹਿਣੇ ਵੀ ਬਰਾਮਦ ਕੀਤੇ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਮਾਣਯੋਗਅਦਾਲਤ ਦੇ ਨਿਰਦੇਸ਼ਾਂ ‘ਤੇ ਜਾਂਚ ਲਈ ਪੁਲਸ ਰਿਮਾਂਡ ‘ਤੇ ਲਿਆ ਹੈ। ਇਹ ਖੁਲਾਸਾ ਥਾਣਾ ਰਾਮਬਾਗ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਰਸ਼ਪਾਲ ਨੇ ਕਿੱਥੇ-ਕਿੱਥੇ ਬਣਾਇਆ ਸੀ ਔਰਤਾਂ ਨੂੰ ਨਿਸ਼ਾਨਾ? : ਸ਼ਨੀਵਾਰ ਸਵੇਰੇ 7 : 51 ‘ਤੇ ਜੋਸ਼ੀ ਕਾਲੋਨੀ ਤੋਂ ਪੈਦਲ ਜਾ ਰਹੀ ਤਰੁਣਾ ਗੋਇਲ ਨੂੰ ਰਸ਼ਪਾਲ ਸਿੰਘ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਦੇ ਹੱਥੋਂ ਨਕਦੀ ਅਤੇ ਗਹਿਣਿਆਂ ਵਾਲਾ ਪਰਸ ਖੋਹ ਕੇ ਫਰਾਰ ਹੋ ਗਿਆ ਸੀ।ਲੁੱਟ ਦੀ ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ ਜਿਸ ਉਪਰੰਤ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਰਸ਼ਪਾਲ ਸਿੰਘ ਦੀ ਪਛਾਣ ਕੀਤੀ ਅਤੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਰਸ਼ਪਾਲ ਦੇ ਕਬਜ਼ੇ ‘ਚੋਂ ਤਰੁਣਾ ਗੋਇਲ ਦਾ ਲੁੱਟਿਆ ਗਿਆ ਪਰਸ, ਸੋਨੇ ਦੇ ਗਹਿਣੇ, ਮੋਬਾਇਲ ਫੋਨ ਅਤੇ ਨਕਦੀ ਬਰਾਮਦ ਕਰ ਲਈ।

ਸ਼ਿਵਾਲਾ ਰੋਡ ‘ਤੇ ਵੀ ਦਿੱਤਾ ਸੀ ਵਾਰਦਾਤ ਨੂੰ ਅੰਜਾਮ : ਰਸ਼ਪਾਲ ਸਿੰਘ ਨੇ 5 ਅਪ੍ਰੈਲ ਨੂੰ ਸੁੰਦਰ ਨਗਰ ਖੇਤਰ ਵਿਚ ਵੀ ਇਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਜਿਸ ਵਿਚ ਉਹ ਪੈਦਲ ਜਾ ਰਹੀ ਔਰਤ ਦਾ ਮੋਬਾਇਲ ਫੋਨ ਖੋਹ ਕੇ ਲੈ ਗਿਆ ਸੀ। ਪੁਲਸ ਮੁਲਜ਼ਮ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਰਿਮਾਂਡ ਦੌਰਾਨ ਕਈ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਨਸ਼ਾ ਪੂਰਤੀ ਲਈ ਦਿੰਦਾ ਸੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ
ਨਸ਼ੇ ਦੀ ਲਤ ਵਿਚ ਅਜਿਹਾ ਫਸਿਆ ਪੰਜਾਬ ਪੁਲਸ ਦਾ ਮੁਲਾਜ਼ਮ ਰਸ਼ਪਾਲ ਸਿੰਘ ਆਪਣੀ ਵਰਦੀ ਦੀ ਇੱਜ਼ਤ ਨੂੰ ਵੀ ਪੂਰੀ ਤਰ੍ਹਾਂ ਨਾਲ ਭੁੱਲ ਚੁੱਕਿਆ ਸੀ ਅਤੇ ਜਿਵੇਂ ਹੀ ਡਿਊਟੀ ਲਈ ਘਰ ਤੋਂ ਨਿਕਲਦਾ, ਕਿਸੇ ਨਾ ਕਿਸੇ ਔਰਤ ਨੂੰ ਆਪਣੇ ਰਾਡਾਰ ‘ਤੇ ਲੈ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ। ਅਖੀਰ ਕਦੋਂ ਤੱਕ ਆਪਣੀ ਪਛਾਣ ਨੂੰ ਲੁਕਾਉਂਦਾ। ਰਸ਼ਪਾਲ ਸਿੰਘ ਵੱਲੋਂ 5 ਅਤੇ 7 ਅਪ੍ਰੈਲ ਨੂੰ ਸ਼ਰੇਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈਆਂ ਜਿਥੋਂ ਪੁਲਸ ਨੇ ਉਸ ਦੀ ਪਛਾਣ ਕੀਤੀ ਅਤੇ ਉਸ ਨੂੰ ਅੱਜ ਗ੍ਰਿਫਤਾਰ ਕਰ ਲਿਆ।
ਪਿਤਾ ਦੀ ਮੌਤ ਦੇ ਬਾਅਦ ਮਿਲੀ ਸੀ ਨੌਕਰੀ
ਰਸ਼ਪਾਲ ਸਿੰਘ ਦਾ ਪਿਤਾ ਪੰਜਾਬ ਪੁਲਸ ਵਿਚ ਸੀ, ਜਿਸ ਦੀ ਮੌਤ ਦੇ ਉਪਰੰਤ ਉਸ ਨੂੰ ਪਹਿਲ ਦੇ ਆਧਾਰ ‘ਤੇ ਨੌਕਰੀ ਮਿਲੀ ਸੀ ਪਰ ਕਾਨੂੰਨ ਦੀ ਰੱਖਿਆ ਕਰਨ ਵਾਲਾ ਰਸ਼ਪਾਲ ਸਿੰਘ ਆਪਣੇ ਆਪ ਹੀ ਕਾਨੂੰਨ ਤੋੜਨ ਲੱਗਾ।
ਕੀ ਭਾਰਤ – ਪਾਕਿ ਸਰਹੱਦ ‘ਤੇ ਕਰਦਾ ਸੀ ਸਮੱਗਲਰਾਂ ਦਾ ਸਾਹਮਣਾ? ਲੁੱਟ ਦੀਆਂ ਵਾਰਦਾਤਾਂ ਵਿਚ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਸ ਦਾ ਕਰਮਚਾਰੀ ਰਸ਼ਪਾਲ ਸਿੰਘ ਕਦੇ ਭਾਰਤ-ਪਾਕਿ ਸਰਹੱਦ ‘ਤੇ ਸਮੱਗਲਰਾਂ ਦਾ ਸਾਹਮਣਾ ਵੀ ਕਰਦਾ ਸੀ। ਅੱਜਕਲ ਉਹ ਸੀ.ਆਈ.ਡੀ. ਅਜਨਾਲਾ ਵਿਚ ਤਾਇਨਾਤ ਸੀ। ਰਸ਼ਪਾਲ ਸਿੰਘ ਦਾ ਪੁਰਾਣਾ ਰਿਕਾਰਡ ਇਹ ਸਾਫ਼ ਬਿਆਨ ਕਰਦਾ ਹੈ ਕਿ ਉਸ ਨੇ ਕਈ ਖਤਰਨਾਕ ਸਮੱਗਲਰਾਂ ਦੀ ਗ੍ਰਿਫਤਾਰੀ ਵਿਚ ਆਪਣੀ ਇਕ ਅਹਿਮ ਭੂਮਿਕਾ ਨਿਭਾਈ ਸੀ। ਕਰੋੜਾਂ ਰੁਪਿਆਂ ਦੀ ਹੈਰੋਇਨ ਬਰਾਮਦਗੀ ਦੇ ਮਾਮਲਿਆਂ ਵਿਚ ਰਸ਼ਪਾਲ ਸਿੰਘ ਭਾਰਤ-ਪਾਕਿ ਸਰਹੱਦ ‘ਤੇ ਸਮੱਗਲਰਾਂ ਨਾਲ ਆਹਮੋ-ਸਾਹਮਣੇ ਵੀ ਹੋ ਚੁੱਕਿਆ ਹੈ।

Share Button