ਖ਼ਰਚਾ 

ss1

 ਖ਼ਰਚਾ

ਬੇਬੇ ਦੀ ਮੌਤ ਕਾਰਨ ਸਾਰੇ ਘਰ ਵਿਚ ਮਾਤਮ ਛਾੲਿਅਾ ਪਿਅਾ ਸੀ।ਸਸਕਾਰ ਦੀ ਰਸਮ ਦੇ ਤਿੰਨ-ਚਾਰ ਦਿਨ ਮਗਰੋਂ ੲੀ ਖ਼ਰਚੇ ਦੇ ਨਾਂ ਤੇ ਦੋਵਾਂ ਭਰਾਵਾਂ ਵਿਚ ਬਹਿਸ ਹੋ ਗੲੀ।ਪਰ ਲੋਕ ਲਾਜ ਦਾ ਫਿਰ ਵੀ ੳੁਹਨਾਂ ਨੂੰ ਖ਼ਿਅਾਲ ਸੀ ਤਾਂ ਕਿ ਤੀਸਰਾ ਕੋੲੀ ੲਿਹ ਸਭ ਸੁਣ ਨਾ ਲਵੇ।ੳੁਹ ਘਰ ਦੇ ਨੁੱਕਰ ਵਾਲੇ ਕਮਰੇ ਵਿਚ ਜਾ ਬੈਠੇ।ਕਿੰਨਾ ਚਿਰ ਬਹਿਸ ਚਲਦੀ ਰਹੀ ਤੇ ਛੋਟੇ ਨੇ ੲਿਹ ਕਹਿ ਕੇ ਅੰਤਿਮ ਫ਼ੈਸਲਾ ਕਰ ਦਿੱਤਾ ਕਿ ” ਤੂੰ ਵਡਾੱ ੲੇਂ , ੲਿਸ ਵਾਰ ਸਾਰਾ ਖ਼ਰਚਾ ਤੂੰ ਕਰਦੇ।ਬਾਪੂ ਵਾਰੀ ਮੈਂ ਕਰ ਦੂੰਗਾ।”ਬਾਪੂ ਜਿਹੜਾ ਬਾਹਰ ਖੜ੍ਹਾ ਸਭ ਕੁਝ ਸੁਣ ਰਿਹਾ ਸੀ , ਥਾਂੲੇਂ ਸੁੰਨ ਹੋ ਗਿਅਾ।ਹਾੲੇ ਰੱਬਾ ! ੲਿਹਨਾਂ ਨੂੰ ਅਾਪਣੀ ਮਾਂ ਦੀ ਮੌਤ ਦਾ ਜ਼ਰਾ ਵੀ ਗ਼ਮ ਨਹੀਂ , ੲਿਹ ਤਾਂ ਮੇਰੀ ਮੌਤ ਲੲੀ ਵੀ………ਤੇ ਸਦਮੇ ਕਾਰਨ ਬਾਪੂ ੳੁਸੇ ਵੇਲੇ ਪਾ੍ਣ ਤਿਅਾਗ਼ ਗਿਅਾ।

ਮਨਪੀ੍ਤ ਕੌਰ ਭਾਟੀਅਾ ,

ਅੈੱਮ. ੲੇ.,ਬੀ. ਅੈੱਡ ,

ਗੋਗੀਅਾ ਦ ਮੀਤ, ਜਲੰਧਰ ਕਲੋਨੀ ,

ਨੇੜੇ ਐੱਚ. ਪੀ. ਗੈਸ ਅਜੰਸੀ ,

ਫ਼ਿਰੋਜ਼ਪੁਰ ਸ਼ਹਿਰ – ੧੫੨੦੦੨

Share Button

Leave a Reply

Your email address will not be published. Required fields are marked *