Sat. Aug 17th, 2019

ਖ਼ਤਰਨਾਕ ਰੋਗ ਹੈ ਹੈਪੇਟਾਈਟਸ-ਸੀ

 ਖ਼ਤਰਨਾਕ ਰੋਗ ਹੈ ਹੈਪੇਟਾਈਟਸ-ਸੀ

ਹੈਪੇਟਾਈਟਸ ਸੀ ਛੂਤ ਦੀ ਬਿਮਾਰੀ ਹੈ। ਹੈਪੇਟਾਈਟਸ ਸੀ ਵਾਇਰਸ ਐੱਚਸੀਵੀ ਕਾਰਨ ਹੁੰਦਾ ਹੈ, ਜੋ ਵਿਅਕਤੀ ਦੇ ਲਿਵਰ ਨੂੰ ਪ੍ਰਭਾਵਿਤ ਕਰ ਕੇ ਡੈਮੇਜ ਕਰ ਸਕਦਾ ਹੈ। ਹੈਪੇਟਾਈਟਸ ਸੀ ਦਾ ਸਭ ਤੋਂ ਵਧ ਖ਼ਤਰਾ ਇਨਫੈਕਸ਼ਨ ਵਾਲਾ ਖ਼ੂਨ ਚੜ੍ਹਾਉਣ ਦੇ ਨਾਲ-ਨਾਲ ਜ਼ਿਆਦਾ ਸ਼ਰਾਬ ਪੀਣ ਕਾਰਨ ਅਤੇ ਗੰਦੇ ਪਾਣੀ ਨਾਲ ਵੀ ਇਨਫੈਕਸ਼ਨ ਫੈਲਣ ਦਾ ਖ਼ਤਰਾ ਹੁੰਦਾ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਨਾ ਥੋੜ੍ਹਾ ਜਿਹਾ ਮੁਸ਼ਕਲ ਹੈ, ਇਹੀ ਵਜ੍ਹਾ ਹੈ ਕਿ ਇਸ ਦਾ ਪਤਾ ਕਾਫ਼ੀ ਦੇਰ ਬਾਅਦ ਲਗਦਾ ਹੈ।

ਖੋਜ ਮੁਤਾਬਿਕ ਰੋਗੀ ਨੂੰ ਖ਼ੂਨ ਚੜ੍ਹਾਉਣ ਦੌਰਾਨ ਹੈਪੇਟਾਈਟਸ ਇਨਫੈਕਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਖੋਜੀਆਂ ਦੀ ਟੀਮ ਹੈਪੇਟਾਈਟਸ ਸੀ ਦੇ ਵਿਸ਼ਾਣੂ ਦੀ ਪਛਾਣ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਹੁਣ ਤਕ ਇਸ ਦਾ ਪੱਕਾ ਇਲਾਜ ਜਾਂ ਕੋਈ ਵੈਕਸੀਨ ਨਹੀਂ ਲੱਭੀ ਜਾ ਸਕੀ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਮਿੱਥਾਂ ਤੇ ਤੱਥ।
ਸਿਰਦਰਦ ਤੇ ਸਾਹ ਲੈਣ ‘ਚ ਦਿੱਕਤ High BP ਦੇ ਸੰਕੇਤ, ਇਨ੍ਹਾਂ 5 ਨੁਸਖਿਆਂ ਰਾਹੀਂ ਤੁਰੰਤ ਕਰੋ ਕੰਟਰੋਲ

ਆਮ ਤੌਰ ‘ਤੇ ਹੈਪੇਟਾਈਟਸ ਸੀ ਦੀ ਆਸਾਨੀ ਨਾਲ ਪਛਾਣ ਨਹੀਂ ਹੁੰਦੀ। ਜਿਹੜੇ ਲੱਛਣ ਹੁਣ ਤਕ ਪਛਾਣੇ ਗਏ ਹਨ- ਉਨ੍ਹਾਂ ‘ਚ ਭੁੱਖ ਘਟ ਲੱਗਣੀ, ਥਕਾਵਟ ਹੋਣੀ, ਜੀਅ ਘਬਰਾਉਣਾ, ਜੋੜਾਂ ‘ਚ ਦਰਦ ਤੇ ਲਿਵਰ ਇਨਫੈਕਸ਼ਨ ਨਾਲ ਵਜ਼ਨ ਘਟਦਾ ਜਾਣਾ ਖ਼ਾਸ ਹਨ। ਲਿਵਰ ਕੈਂਸਰ ਦੇ 25 ਫ਼ੀਸਦੀ ਤੇ ਸਿਰੋਸਿਸ ਦੇ 27 ਫ਼ੀਸਦੀ ਮਾਮਲੇ ਹੈਪੇਟਾਈਟਸ ਸੀ ਕਾਰਨ ਹੁੰਦੇ ਹਨ। ਪੇਟ ਦੀਆਂ ਨਸਾਂ ਤੇ ਫੂਡ ਪਾਈਪ ‘ਚ ਸੋਜ਼ਿਸ਼ਨ ਦੇ ਨਾਲ-ਨਾਲ ਲਿਵਰ ਇਨਫੈਕਸ਼ਨ ਦੀ ਸਭ ਤੋਂ ਵੱਡੀ ਵਜ੍ਹਾ ਵੀ ਇਹੀ ਇਨਫੈਕਸ਼ਨ ਹੈ।

Leave a Reply

Your email address will not be published. Required fields are marked *

%d bloggers like this: