Sun. Sep 22nd, 2019

ਖਹਿਰਾ ਦੇ ਅਸਤੀਫੇ ਤੋਂ ਬਾਅਦ ਟਕਸਾਲੀਆਂ ਕੋਲ ਭਗਵੰਤ ਮਾਨ

ਖਹਿਰਾ ਦੇ ਅਸਤੀਫੇ ਤੋਂ ਬਾਅਦ ਟਕਸਾਲੀਆਂ ਕੋਲ ਭਗਵੰਤ ਮਾਨ

7 ਜਨਵਰੀ: ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ‘ਆਪ’ ਨੇ ਆਪਣੀਆਂ ਮੀਟਿੰਗਾਂ ‘ਚ ਤੇਜੀ ਲਿਆਂਦੀ ਹੈ। ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਤਸਵੀਰ ਸਾਹਮਣੇ ਆਈ ਹੈ ਜਿਸ ‘ਚ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚੋਂ ਬਾਗੀ ਹੋਏ ਅਲੱਗ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਵਾਲੇ ਬ੍ਰਹਮਪੁਰਾ ਹੁਰਾਂ ਨਾਲ ਵਿਚਾਰਾਂ ਕਰ ਰਹੇ ਹਨ।

ਸੁਖਪਾਲ ਖਹਿਰਾ ਵੱਲੋਂ ‘ਆਪ’ ਤੋਂ ਐਤਵਾਰ ਨੂੰ ਹੀ ਆਪਣਾ ਅਸਤੀਫਾ ਦਿੱਤਾ ਗਿਆ ਸੀ ਤੇ ਭਗਵੰਤ ਮਾਨ ਅਗਲੇ ਹੀ ਦਿਨ ਯਾਨੀ ਅੱਜ ਸੋਮਵਾਰ ਨੂੰ ਟਕਸਾਲੀਆਂ ਕੋਲ ਪਹੁੰਚ ਗਏ। ਜਦਕਿ ਉਧਰ ਖਹਿਰਾ ਵੱਲੋਂ ਮੰਗਲਵਾਰ ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ। ਉਧਰ ਅੱਜ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਟਕਸਾਲੀ ਆਗੂਆਂ ਨਾਲ ਮੀਟਿੰਗ ਕੀਤੀ। ਪਰ ਇਸ ਮੀਟਿੰਗ ‘ਚ ਕੀ ਗੱਲਬਾਤ ਹੋਈ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਹਾਸਲ ਨਾ ਹੋ ਸਕੀ। ਪਰ ਇੰਨਾ ਜਰੂਰ ਤੈਅ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਵੱਲੋਂ ਨਕਾਰੇ ਜਾਣ ਤੋਂ ਬਾਅਦ ਹੁਣ ਪੰਜਾਬ ‘ਚ ਲੋਕ ਸਭਾ ਚੋਣਾਂ ਲੜਨ ਲਈ ਕੋਈ ਭਾਈਵਾਲ ਪਾਰਟੀ ਲੱਭ ਰਹੀ ਹੈ। ਕਿਉਂਕਿ ਬੀਤੇ ਦਿਨੀਂ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ‘ਆਪ’ ਨੇ ਸਪਸ਼ਟ ਕੀਤਾ ਸੀ ਕਿ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਹੋਰਨਾਂ ਧਿਰਾਂ ਨਾਲ ਗਠਜੋੜ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: