Fri. Jul 19th, 2019

ਖਰੀਆ ਗੱਲਾ

ਖਰੀਆ ਗੱਲਾ

 

ਅੱਜ ਕੱਲ ਧਰਮ ਦੇ ਨਾਂਅ ‘ ਤੇ ਖੁੱਲ ਗਈਆਂ ਦੁਕਾਨਾ,
ਕਲ ਯੁੱਗ ਦਾ ਭਾਈ ਆ ਗਿਆ ਜਮਾਨਾ।

ਇਕ ਗੁਰੂ ਤੇ ਇਕ ਹੀ ਬਾਣੀ,
ਸਮਝ ਨਹੀਂ ਆਉਂਦੀ ਕਿਉ ਸੋਚ ਵੱਖ ਵੱਖ ਰੱਖਣ ਪ੍ਰਾਣੀ,
ਪਤਾ ਨਹੀਂ ਕਿਹੜਾ ਇਹਨਾ ਨੂੰ ਰਾਜ ਚਾਹੀਦਾ ਕੀਹਦੇ ਪਿੱਛੇ ਲੜਦੇ ਨੇ,

ਅੱਜ ਕੱਲ੍ ਪ੍ਰਚਾਰ ਘੱਟ ਤੇ ਬਾਬੇ ਇਕ ਦੂਜੇ’ ਤੇ ਟਿੱਪਣੀ
ਜਿਆਦਾ ਕਰਦੇ ਨੇ।
ਕਿ ਸਿਖੂਗੀ ਨਵੀਂ ਪੀੜ੍ਹੀ ਸਾਡੀ ਸਿੱਖ’ ਤੇ ਕਰੇ ਸਿੱਖ ਵਾਰ ਕੀ ਏ ਬਹਾਦਰੀ ਤੁਹਾਡੀ,
ਗੁਰੂਆਂ ਸਾਡਿਆਂ ਜੁਲਮ ਨੂੰ ਰੋਕਣ ਲਈ ਹਥਿਆਰ ਸੀ ਚੁੱਕਿਆ ,
ਤੁਸੀ ਕੀ ਕਰਨੀ ਮਾਸੂਮ ਦੀ ਰੱਖਿਆ, ਜੋ ਆਪਸ ਵਿਚ ਹੀ ਮਾਰਦੇ ਨੇ।

ਅੱਜ ਕੱਲ ਪ੍ਰਚਾਰ ਘੱਟ ਤੇ ਬਾਬੇ ਇਕ ਦੂਜੇ’ ਤੇ ਟਿੱਪਣੀ ਜਿਆਦਾ ਕਰਦੇ ਨੇ,
ਨਾ ਭੁੱਲੋ ਸਾਡੇ ਗੁਰੂਆਂ ਦੀ ਕੁਰਬਾਨੀ ਨੂੰ,
ਇਕ ਜੁਟ ਹੋ ਕੇ ਦੱਸੋ ਇਤਿਹਾਸ ਸਾਡੀ ਨੌਜਵਾਨੀ ਨੂੰ,
ਉਧੋਕੇ ਦੇ ਭੁਪਿੰਦਰਾ ਕੁਝ ਸ਼ਰਰਾਤੀ ਜੋ ਚੰਗਿਆ ਨੂੰ ਵੀ ਬਦਨਾਮ ਕਰਦੇ ਨੇ।
ਅੱਜ ਕੱਲ ਪ੍ਰਚਾਰ ਘੱਟ ਤੇ ਬਾਬੇ ਇਕ ਦੂਜੇ’ ਤੇ ਟਿੱਪਣੀ ਜਿਆਦਾ ਕਰਦੇ ਨੇ।

IMG-20150430-WA0001

ਭੁਪਿੰਦਰ ਸੰਧੂ ਉਧੋਕੇ
9015515555

Leave a Reply

Your email address will not be published. Required fields are marked *

%d bloggers like this: