ਖਬਰ ਦਾ ਹੋਇਆ ਅਸਰ: ਪ੍ਰਾਈਵੇਟ ਸਕੂਲਾਂ ਵਲੋਂ ਦਰੱਖਤਾਂ ਵਿਚ ਲੋਹੇ ਦੇ ਕਿਲ ਠੋਕਕੇ ਲਗਾਏ ਬੋਰਡ ਹੋਏ ਗਾਇਬ

ਖਬਰ ਦਾ ਹੋਇਆ ਅਸਰ: ਪ੍ਰਾਈਵੇਟ ਸਕੂਲਾਂ ਵਲੋਂ ਦਰੱਖਤਾਂ ਵਿਚ ਲੋਹੇ ਦੇ ਕਿਲ ਠੋਕਕੇ ਲਗਾਏ ਬੋਰਡ ਹੋਏ ਗਾਇਬ

ਜੰਡਿਆਲਾ ਗੁਰੂ 26 ਫਰਵਰੀ ਵਰਿੰਦਰ ਸਿੰਘ :- ਆਮ ਤੌਰ ਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਬੂਟੇ ਲਗਾਉ ਵਾਤਾਵਰਣ ਨੂੰ ਹਰਿਆਵਲ ਬਣਾਓ ਦੇ ਨਾਅਰੇ ਹੇਠ ਘਰਾਂ ਵਿਚ ਜਾਂ ਆਪਣੇ ਇਲਾਕੇ ਵਿਚ ਵੱਧ ਤੋਂ ਵੱਧ ਪੋਦੇ ਲਗਾਉਣ ਲਈ ਬੱਚਿਆਂ ਨੂੰ ਪ੍ਰੇਰਿਆ ਜਾਂਦਾ ਹੈ ਅਤੇ ਸਿੱਖਿਆ ਦਿੱਤੀ ਜਾਂਦੀ ਹੈ ਕਿ ਇਹ ਪੋਦੇ ਵੱਡੇ ਹੋਕੇ ਸਾਡੇ ਬਜ਼ੁਰਗਾਂ ਵਾਂਗ ਸਾਨੂੰ ਠੰਡੀ ਛਾਂ ਦੇ ਨਾਲ ਨਾਲ ਸ਼ੁੱਧ ਹਵਾ ਵੀ ਦਿੰਦੇ ਸਨ । ਇਹਨਾਂ ਹਰਿਆਵਲ ਪੌਦਿਆਂ ਦੇ ਕਾਰਨ ਹੀ ਅਸੀਂ ਸਾਹ ਲੈ ਰਹੇ ਹਾਂ। ਪਰ ਅੱਜ ਉਹੀ ਪ੍ਰਾਈਵੇਟ ਸਕੂਲ ਦੇ ਪ੍ਰਬੰਧਕ ਆਪਨੇ ਸਕੂਲ ਦੀ ਲੁੱਟ ਖਸੁੱਟ ਜਾਰੀ ਰੱਖਣ ਲਈ ਇਹਨਾਂ ਬੇਜੁਬਾਨ ਪੌਦਿਆਂ ਦੀਆਂ ਛਾਤੀ ਵਿਚ ਲੋਹੇ ਦੇ ਕਿਲ ਠੋਕਕੇ ਆਪਣੀ ਮਸ਼ਹੂਰੀ ਕਰਨ ਵਿਚ ਲੱਗੇ ਹੋਏ ਹਨ । ਬੀਤੇ ਦਿਨੀ ਅਦਾਰਾ ਨਿਰਪੱਖ ਆਵਾਜ਼ ਵਲੋਂ ਇਸ ਸਬੰਧੀ ਇਕ ਖਬਰ ਪ੍ਰਕਾਸ਼ਿਤ ਕਰਕੇ ਜੰਗਲਾਤ ਵਿਭਾਗ ਨੂੰ ਜਾਗਰੂਕ ਕੀਤਾ ਸੀ ਜਿਸਤੋ ਬਾਅਦ ਹੁਣ ਜੀ ਟੀ ਰੋਡ ਤੋਂ ਖਬਰ ਨਾਲ ਸਬੰਧਤ ਸਕੂਲ ਦੇ ਸਾਰੇ ਬੋਰਡ ਗਾਇਬ ਹੋ ਗਏ ਹਨ । ਜੀ ਟੀ ਰੋਡ ਤੇ ਅਜਿਹੇ ਬੋਰਡਾਂ ਨਾਲ ਸੜਕ ਦੁਰਘਟਨਾਵਾਂ ਦਾ ਵੀ ਖਦਸ਼ਾ ਬਣਿਆ ਹੋਇਆ ਸੀ ਕਿਉਂ ਕਿ ਸਕੂਲ ਪ੍ਰਬੰਧਕਾਂ ਵਲੋਂ ਬੋਰਡ ਜੀ ਟੀ ਰੋਡ ਦੇ ਖਤਰਨਾਕ ਚੋਂਕ ਬਾਈਪਾਸ ਉਪਰ ਲਗਾਏ ਹੋਏ ਸਨ । ਇਹਨਾਂ ਪ੍ਰਾਈਵੇਟ ਸਕੂਲਾਂ ਨੂੰ ਤਾਂ ਬੋਰਡ ਲਗਾਕੇ ਆਪਣੀ ਲੁੱਟ ਖਸੁੱਟ ਜਾਰੀ ਰੱਖਣ ਤੱਕ ਮਤਲਬ ਹੁੰਦਾ ਹੈ ਭਾਵੇ ਇਹਨਾਂ ਦੇ ਬੋਰਡਾਂ ਨਾਲ ਕਿਸੇ ਦਾ ਐਕਸੀਡੈਂਟ ਹੋਵੇ ਜਾਂ ਕਿਸੇ ਬੇਜੁਬਾਨ ਪੌਦਿਆਂ ਦੀ ਛਾਤੀ ਵਿਚ ਕਿਲ ਠੋਕ ਠੋਕਕੇ ਉਸਨੂੰ ਪੀੜ ਦਿਤੀ ਜਾਵੇ, ਇਹਨਾਂ ਲੁਟੇਰਾ ਸਕੂਲਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ । ਇਹਨਾਂ ਪ੍ਰਾਈਵੇਟ ਸਕੂਲਾਂ ਵਿਚ ਨਾਬਾਲਿਗ ਬੱਚਿਆਂ ਵਲੋਂ ਬਿਨਾਂ ਹੈਲਮੇਟ ਦੋ ਪਹੀਆ ਵਾਹਨ ਦੀ ਵਰਤੋਂ ਨੂੰ ਅਕਸਰ ਦੇਖਿਆ ਜਾ ਸਕਦਾ ਹੈ ।

Share Button

Leave a Reply

Your email address will not be published. Required fields are marked *

%d bloggers like this: