Thu. Apr 25th, 2019

ਖਬਰ ਦਾ ਹੋਇਆ ਅਸਰ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਵਿਕਾਸ ਕਾਰਜਾ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਪੁੱਜੀ ਟੀਮ

ਖਬਰ ਦਾ ਹੋਇਆ ਅਸਰ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਵਿਕਾਸ ਕਾਰਜਾ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਪੁੱਜੀ ਟੀਮ

jhnਬਰੇਟਾ 3 ਦਸੰਬਰ (ਰੀਤਵਾਲ) ਬੀਤੀ ਦਿਨੀ ਵੱਖ-ਵੱਖ ਅਖਬਾਰਾਂ ਵਿੱਚ ਲੱਗੀਆ ਖਬਰਾਂ ਦਾ ਅਸਰ ਦੇਖ ਕੇ ਅੱਜ ਉਸ ਸਮੇਂ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆ ਜਦੋ ਅੱਜ ਇਥੇ ਦੇ ਹੋਏ ਵਿਕਾਸ ਕੰਮਾਂ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਭੇਜੀ ਗਈ ਟੀਮ ਜਿਸ ਵਿੱਚ ਐਸ.ਡੀ.ਐਮ.ਬੁਢਲਾਡਾ ਸ੍ਰੀ ਨਤੀਸ਼ ਸਿੰਗਲਾ,ਐਕਸੀਅਨ ਮੰਡੀ ਬੋਰਡ ਸ੍ਰ:ਮਾਨ,ਐਕਸੀਅਨ ਰੋਹਤਾਸ ਗਰਗ,ਜੇ.ਈ ਜਤਿੰਦਰ ਕੁਮਾਰ, ਅੇਕਸੀਅਨ ਪੰਚਾਇਤੀ ਰਾਜ ਸੁਖਪਾਲ ਸਿੰਘ ਤੇ ਹੋਰ ਅਧਿਕਾਰੀ ਸ਼ਾਮਲ ਸਨ । ਜਿਨਾਂ ਨੇ ਕਈ ਥਾਵਾਂ ਤੋਂ ਪਿਛਲੇ ਸਮੇ ਵਿੱਚ ਹੋਏ ਵਿਕਾਸ ਦੇ ਕੰਮਾਂ ਅਤੇ ਟਾਇਲਾਂ ਦੇ ਲੱਗੇ ਫਰਸ਼ਾ ਨੂੰ ਪੁੱਟ ਪੁੱਟ ਕੇ ਜਾਂਚ ਪੜਤਾਲ ਕੀਤੀ ਅਤੇ ਇਸਦੇ ਹੇਠਾਂ ਪਾਏ ਮਟੀਰੀਅਲ ਦੀ ਜਾਂਚ ਦੇ ਨਾਲ ਸੈਂਪਲ ਵੀ ਲਏ ਗਏ।ਇਹ ਅਧਿਕਾਰੀ ਦੇਖ ਰਹੇ ਸਨ ਕਿ ਕੰਮ ਜਿਹੜੇ ਪਹਿਲਾਂ ਵੀ ਕਹਿ ਕਿ ਠੀਕ ਕਰਵਾਏ ਗਏ ਸਨ ਉਹਨਾਂ ਹੇਠਾਂ ਵੀ ਕੋਈ ਮਟੀਰੀਅਲ ਦਿਖਾਈ ਨਹੀ ਦੇ ਰਿਹਾ ਹੈ।ਟੈਲਾਂ ਮਿੱਟੀ ਤੇ ਹੀ ਦਿਖਾਈ ਦੇ ਰਹੀਆਂ ਹਨ।ਦੂਜੇ ਪਾਸੇ ਵਾਰਡ ਵਾਸੀਆ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਿਆਦਾਤਰ ਵਿਕਾਸ ਕਾਰਜਾ ਦੇ ਟੈਂਡਰ ਆਪਣੇ ਹੀ ਚਹੇਤਿਆਂ ਨੂੰ ਦੇ ਕੇ ਆਮ ਲੋਕਾਂ ਨੂੰ ਮੁਸ਼ਕਿਲਾ ਵਿੱਚ ਪਾਇਆ ਜਾ ਰਿਹਾ ਹੈ ।ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼ਹਿਰ ਵਿੱਚ ਹੋਏ ਵਿਕਾਸ ਕਾਰਜਾ ਦੀ ਕੁਝ ਠੇਕੇਦਾਰਾਂ ਨੂੰ ਬਣਦੀ ਰਕਮ ਵੀ ਅਦਾ ਕਰ ਦਿੱਤੀ ਗਈ ਹੈ ਜਦਕਿ ਪਿੰਡ ਵਾਲੇ ਪਾਸੇ ਠੇਕੇਦਾਰ ਨੂੰ ਰਕਮ ਨਾ ਮਿਲਣ ਕਾਰਨ ਠੇਕੇਦਾਰ ਨੇ ਕੰਮ ਨੂੰ ਅੱਧ ਵਿਚਕਾਰ ਹੀ ਬੰਦ ਕਰ ਦਿੱਤਾ ਹੈ ।

ਜਦੋ ਇਸ ਸਬੰਧੀ ਐਕਸੀਅਨ ਰੋਹਤਾਸ਼ ਗਰਗ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਡੀ.ਸੀ.ਮਾਨਸਾ ਦੇ ਹੁਕਮਾ ਅਨੁਸਾਰ ਐਸ.ਡੀ.ਐਮ.ਬੁਢਲਾਡਾ ਸ੍ਰੀ ਨਤੀਸ਼ ਸਿੰਗਲਾ ਵੱਲੋਂ ਇਨ੍ਹਾਂ ਵਿਕਾਸ ਕਾਰਜਾਂ ਦੀ ਜਾਂਚ ਪੜਤਾਲ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ।

ਇਸ ਮੋਕੇ ਤੇ ਮੋਜੂਦਾ ਕੌਸਲਰਾਂ ਤੋਂ ਇਲਾਵਾ ਸਾਬਕਾ ਕੌਸਲਰ ਅਵਤਾਰ ਸਿੰਘ ਤੋਂ ਇਲਾਵਾ ਸੱਜਣ ਸਿੰਘ,ਦਰਸ਼ਨ ਸਿੰਘ,ਗਿਆਨ ਸਿੰਘ ਆਦਿ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: