ਖਡਿਆਲ ਨੇ ਸ੍ਰੋਮਣੀ ਅਕਾਲੀ ਦਲ ਨੂੰ ਹਲਕੇ ਵਿੱਚ ਹੋਰ ਮਜਬੂਤ ਕਰਨ ਲਈ ਨੋਜਵਾਨਾਂ ਨਾਲ ਕੀਤੀ ਮੀਟਿੰਗ

ss1

ਖਡਿਆਲ ਨੇ ਸ੍ਰੋਮਣੀ ਅਕਾਲੀ ਦਲ ਨੂੰ ਹਲਕੇ ਵਿੱਚ ਹੋਰ ਮਜਬੂਤ ਕਰਨ ਲਈ ਨੋਜਵਾਨਾਂ ਨਾਲ ਕੀਤੀ ਮੀਟਿੰਗ

ਨੌਜਵਾਨ ਪੀੜ੍ਹੀ ਵੱਲੋ ਅਕਾਲੀ ਦਲ ਨੂੰ ਲਗਾਤਾਰ ਦਿੱਤੇ ਜਾ ਰਹੇ ਸਮਰਥਨ ਦੇ ਕਾਰਨ ਬੋਖਲਾਹਟ ਵਿੱਚ ਹਨ ਕਾਂਗਰਸ ਅਤੇ ਆਪ ਨੇਤਾ:  ਡਾਇ. ਖਡਿਆਲ

img-20161008-wa0084ਦਿੜ੍ਹਬਾ ਮੰਡੀ 08 ਅਕਤੂਬਰ (ਰਣ ਸਿੰਘ ਚੱਠਾ )- ਸ੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਅਤੇ ਨੋਜਵਾਨ ਪੀੜ੍ਹੀ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਕਰਕੇ ਲਗਾਤਾਰ ਸ੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਨਿੱਤ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਅਕਾਲੀ ਦਲ ਨਾਲ ਜੁੜ ਰਹੇ ਹਨ ਜਿਸ ਤੇ ਚਲਦਿਆਂ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਹੋ ਚੁੱਕੀ ਹੈ ਅਤੇ ਬੋਖਲਾਹਟ ਵਿੱਚ ਹਨ।ਇਹਨਾਂ ਸਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਯੂਥ ਕੋਆਰਡੀਨੇਟਰ ਡਾਇਰੈਕਟਰ ਹਰਪਾਲ ਸਿੰਘ ਖਡਿਆਲ ਨੇ ਬਿਕਰਮਜੀਤ ਸਿੰਘ ਮਜੀਠੀਏ ਦੇ ਸਵਾਗਤ ਲਈ ਪਟਿਆਲਾ ਵਿਖੇ ਰੱਖੇ ਗਏ ਰੋਡ ਸੋਅ ਵਿੱਚ ਸਾਮਿਲ ਹੋਣ ਤੋਂ ਪਹਿਲਾਂ ਨੋਜਵਾਨਾ ਦੇ ਨਾਲ ਕੀਤੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਹਰਪਾਲ ਖਡਿਆਲ ਨੇ ਕਿਹਾ ਕਿ ਅਗਲੀਆਂ ਚੌਣਾਂ ਵਿੱਚ ਨੌਜਵਾਨਾ ਦਾ ਅਹਿਮ ਯੋਗਦਾਨ ਹੋਵੇਗਾ ਅਤੇ ਅਕਾਲੀ ਦਲ ਦੀ ਜਿੱਤ ਦੀ ਹੈਟਰਿਕ ਦਾ ਸਿਹਰਾ ਨੋਜਵਾਨਾਂ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹੀ ਨੌਜਵਾਨ ਸ੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਕਾਂਗਰਸ ਅਤੇ ਆਪ ਪਾਰਟੀ ਨੂੰ ਉਸ ਦੀ ਠੀਕ ਜਗ੍ਹਾ ਦਿੱਲੀ ਵਾਪਸੀ ਦਾ ਰਾਸਤਾ ਦਿਖਾਉਣਗੇ ਕਿਉਂਕਿ ਜਨਤਾ ਇਹਨਾਂ ਦੀ ਘਿਨੋਣੀਆਂ ਚਾਲਾਂ ਸਮਝ ਚੁੱਕੀ ਹੈ।ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਪੰਜਾਬ ਦਾ ਮਾਹੋਲ ਖਰਾਬ ਕਰਨਾ ਹੈ।ਖਡਿਆਲ ਨੇ ਕਿਹਾ ਕਿ ਉਹ ਜਲਦੀ ਹੀ ਵਿਰੋਧੀ ਪਾਰਟੀ ਆਪ ਅਤੇ ਕਾਂਗਰਸ ਦੀ ਪੰਜਾਬ ਵਿਰੋਧੀ ਨੀਤੀਆਂ ਤੋ ਲੋਕਾਂ ਨੂੰ ਜਾਣੂ ਕਰਵਾਉਣਗੇ।ਇਸ ਮੋਕੇ ਮਾਲਵਾ ਜੋਨ-2 ਦੇ ਜਰਨਲ ਸਕੱਤਰ ਸੁਖਚੈਨ ਸਿੰਘ ਧਾਲੀਵਾਲ,ਸ੍ਰੋਮਣੀ ਅਕਾਲੀ ਦਲ ਦੇ ਕੋਮੀ ਸਕੱਤਰ ਬਲਬੀਰ ਸਿੰਘ ਲੰਬਾ,ਜਸਵੀਰ ਸਿੰਘ ਰਿੰਕਾਂ ਢੰਡੋਲੀ,ਕਲੱਬ ਪ੍ਰਧਾਨ ਰਣਜੀਤ ਸਿੰਘ ਰਾਣਾ,ਸਾਬਕਾ ਸਰਪੰਚ ਹਰਬੰਸ ਸਿੰਘ ਖਡਿਆਲ,ਮੋਠੀ ਪੰਚ,ਗੁਰਜੰਟ ਸਿੰਘ ਸਾਬਕਾ ਪੰਚ,ਭੁਪਿੰਦਰ ਸਿੰਘ,ਕਾਲਾ ਸਿੰਘ,ਘੋਟਾ ਸਿੰਘ ਆਦਿ ਹਾਜਰ ਸਨd

Share Button

Leave a Reply

Your email address will not be published. Required fields are marked *