ਕੱਲ੍ਹ ਤੋਂ ਲੁਧਿਆਣਾ ‘ਚ ਜੁਝਾਰ ਬੱਸਾਂ ਦੀ ਐਂਟਰੀ ਬੰਦ !

ss1

ਕੱਲ੍ਹ ਤੋਂ ਲੁਧਿਆਣਾ ‘ਚ ਜੁਝਾਰ ਬੱਸਾਂ ਦੀ ਐਂਟਰੀ ਬੰਦ !

ਲੁਧਿਆਣਾ: “ਕੱਲ੍ਹ ਤੋਂ ਜੁਝਾਰ ਬੱਸਾਂ ਨੂੰ ਲੁਧਿਆਣਾ ਵਿੱਚ ਨਹੀਂ ਵੜਨ ਦਿੱਤਾ ਜਾਏਗਾ।” ਇਹ ਐਲਾਨ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਜੁਝਾਰ ਬੱਸ ਵੱਲੋਂ ਕੁਚਲੀਆਂ ਬੱਚੀਆਂ ਦੇ ਮਾਪਿਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਓਨਾ ਚਿਰ ਜੁਝਾਰ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਨੂੰ ਲੁਧਿਆਣਾ ਵਿੱਚ ਨਹੀਂ ਚੱਲਣ ਦਿੱਤਾ ਜਾਏਗਾ।

‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਤਹਿਤ ਅਮਰਿੰਦਰ ਸਿੰਘ ਅੱਜ ਲੁਧਿਆਣਾ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ।

ਇਸ ਮੌਕੇ ਕੈਪਟਨ ਨੇ ਕਿਹਾ ਕਿ ਜਗਰਾਉਂ ਵਿੱਚ ਬੀਤੇ ਦਿਨੀਂ ਦੋ ਲੜਕੀਆਂ ਨੂੰ ਜੁਝਾਰ ਬੱਸ ਨੇ ਕੁਚਲ ਦਿੱਤਾ ਸੀ। ਉਨ੍ਹਾਂ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਕਾਂਗਰਸੀ ਵਰਕਰ ਲੁਧਿਆਣਾ ਵਿੱਚ ਜੁਝਾਰ ਬੱਸਾਂ ਨੂੰ ਨਹੀਂ ਵੜਨ ਦੇਣਗੇ।

Share Button

Leave a Reply

Your email address will not be published. Required fields are marked *