ਕੱਲ੍ਹ ਤੋਂ ਬਾਅਦ ਤਿੰਨ ਦਿਨ ਤਕ ਬੰਦ ਰਹਿਣਗੇ ਬੈਂਕ

ss1

ਕੱਲ੍ਹ ਤੋਂ ਬਾਅਦ ਤਿੰਨ ਦਿਨ ਤਕ ਬੰਦ ਰਹਿਣਗੇ ਬੈਂਕ

ਸੋਮਵਾਰ ਨੂੰ ਈਦ ਹੋਣ ਕਾਰਨ ਇਸ ਹਫ਼ਤੇ ਦੇ ਅੰਤ ‘ਚ ਬੈਂਕਾਂ ‘ਚ ਲਗਾਤਾਰ ਤਿੰਨ ਦਿਨ ਛੁੱਟੀ ਰਹੇਗੀ। ਮਹੀਨੇ ਦਾ ਚੌਥਾ ਸ਼ਨਿਚਰਵਾਰ ਹੋਣ ਕਾਰਨ 24 ਜੂਨ ਨੂੰ ਵੀ ਬੈਂਕ ਬੰਦ ਰਹਿਣਗੇ। ਮਹੀਨੇ ਦੇ ਹਰ ਦੂਜੇ ਤੇ ਚੌਥੇ ਸ਼ਨਿਚਰਵਾਰ ਨੂੰ ਬੈਂਕਾਂ ‘ਚ ਛੁੱਟੀ ਰਹਿੰਦੀ ਹੈ। ਇਸ ਤੋਂ ਬਾਅਦ 25 ਜੂਨ ਨੂੰ ਐਤਵਾਰ ਦੇ ਦਿਨ ਨਿਯਮਤ ਹਫ਼ਤਾਵਾਰੀ ਛੁੱਟੀ ਹੋਵੇਗੀ ਜਦਕਿ ਸੋਮਵਾਰ ਨੂੰ ਈਦ ਹੈ ਇਸ ਲਈ ਪੂਰੇ ਦੇਸ਼ ‘ਚ ਬੈਂਕ ਬੰਦ ਰਹਿਣਗੇ। ਤਿੰਨ ਦਿਨ ਲਗਾਤਾਰ ਬੈਂਕ ਬੰਦ ਰਹਿਣ ਤੇ ਈਦ ਤੋਂ ਪਹਿਲਾਂ ਦੀ ਖਰੀਦਦਾਰੀ ਲਈ ਵੱਡੇ ਪੱਧਰ ‘ਤੇ ਏਟੀਐੱਮ ਤੋਂ ਪੈਸੇ ਕਢਾਉਣ ਕਾਰਨ ਏਟੀਐੱਮ ‘ਚ ਵੀ ਪੈਸੇ ਦੀ ਕਿੱਲਤ ਹੋ ਸਕਦੀ ਹੈ। ਹਾਲਾਂਕਿ ਬੈਂਕਾਂ ਦਾ ਕਹਿਣਾ ਹੈ ਕਿ ਏਟੀਐੱਮ ‘ਚ ਕਾਫ਼ੀ ਮਾਤਰਾ ‘ਚ ਪੈਸੇ ਮੁਹੱਈਆ ਕਰਾ ਦਿੱਤੇ ਜਾਣਗੇ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਿਉਹਾਰਾਂ ‘ਤੇ ਵੀ ਲੋਕ ਆਨਲਾਈਨ ਸ਼ਾਪਿੰਗ ਜ਼ਿਆਦਾ ਕਰ ਰਹੇ ਹਨ ਜਿਸ ਨਾਲ ਨਕਦੀ ਦੀ ਸਮੱਸਿਆ ਘੱਟ ਹੀ ਹੋਵੇਗੀ। ਇਸ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਨੇ ਵੀ ਡਿਜੀਟਲ ਭੁਗਤਾਨ ਦੇ ਜ਼ਰੀਏ ਨੂੰ ਅਪਣਾਇਆ ਹੈ। ਇਸ ਨਾਲ ਵੀ ਬੈਂਕਾਂ ‘ਚ ਛੁੱਟੀ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ।

Share Button

Leave a Reply

Your email address will not be published. Required fields are marked *