Fri. Apr 19th, 2019

ਕੱਚੇ ਨਾਲੇ ਵਿਚ ਡਿੱਗੀ ਸਕੂਲੀ ਵੈਨ ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਕੱਚੇ ਨਾਲੇ ਵਿਚ ਡਿੱਗੀ ਸਕੂਲੀ ਵੈਨ ਜਾਨੀ ਨੁਕਸਾਨ ਤੋਂ ਹੋਇਆ ਬਚਾਅ

26-27
ਸਾਦਿਕ, 25 ਮਈ (ਗੁਲਜ਼ਾਰ ਮਦੀਨਾ)-ਅੱਜ ਤੜਕਸਾਰ ਸਾਦਿਕ ਫਿਰਨੀ ਤੋਂ ਬਸਤੀਆਂ ਨੂੰ ਜਾਂਦਾ ਖਜੂਰ ਵਾਲਾ ਰਸਤਾ ਤੰਗ ਹੋਣ ਕਾਰਨ ਅਤੇ ਨਾਲ ਚਲਦਾ ਖੁੱਲਾ ਅਤੇ ਕੱਚਾ ਖਾਲਾ ਜੋ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਚਲਦਾ ਹੈ। ਉਸ ਵਿੱਚ ਅੱਜ ਇਕ ਨਿੱਜੀ ਸਕੂਲ ਦੀ ਵੈਨ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ ਕਿ ਰੋਜ਼ਾਨਾ ਦੀ ਤਰਾਂ ਅੱਜ ਵੀ 7:30 ਵਜੇ ਵੈਨ ਜਦੋਂ ਰਸਤੇ ’ਤੇ ਆਈ ਤਾਂ ਰਸਤਾ ਤੰਗ ਹੋਣ ਕਾਰਨ ਕੱਚੇ ਨਾਲੇ ਵਿੱਚ ਡਿੱਗ ਗਈ ਜਿਸ ਨਾਲ ਡਰਾਇਵਰ ਦੀ ਸੂਝ-ਬੂਝ ਨਾਲ ਬੱਚਿਆਂ ਨੰੂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਕੋਈ ਜਾਨੀ ਨੁਕਸਾਨ ਹੋਣੋ ਤਾਂ ਬਚਾ ਹੋ ਗਿਆ ਪਰ ਬੱਚਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸ ਸੰਬੰਧੀ ਗੱਲਬਾਤ ਕਰਦਿਆ ਬਲਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਅਸੀ ਕਈ ਵਾਰ ਪੰਚਾਇਤ ਨੂੰ ਲਿਖਤੀ ਰੂਪ ਵਿੱਚ ਦੇ ਚੁੱਕੇ ਹਾਂ ਪਰ ਇਸ ਮਸਲੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ। ਉਨਾਂ ਮੰਗ ਕੀਤੀ ਹੈ ਕਿ ਇਸ ਰਸਤੇ ਵਿੱਚ ਪਾਇਪ ਲਾਈਨ ਪਾ ਕਿ ਰਸਤੇ ਨੂੰ ਖੁੱਲਾ ਕੀਤਾ ਜਾਵੇ ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਕੋਈ ਹੋਰ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਸਕੇ। ਇਸ ਮੌਕੇ ਉਨਾਂ ਨਾਲ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: