” ਕੱਚੇ ਕੋਠੇ”

ss1

” ਕੱਚੇ ਕੋਠੇ”

” ਕੈਲੋ ” ਹਮੇਸ਼ਾ ਇੱਕੇ ਗੱਲ ਕਿਹਾ ਕਰਦੀ ਸੀ , ਭਾਵੇਂ ਮੇਰਾ ਕੱਚਾ ਕੋਠਾ ਹੈ ਪਰ ਕੋਠੇ ਦੇ ਅੰਦਰੋਂ ਪਿਆਰ ਦੀ ਖੁਸ਼ਬੋ ਆਉਦੀ ਹੈ ।

   ਭਾਵੇਂ ਗਰੀਬ ਸੀ ਪਰ ਦਿਲ ਦੀ ਅਮੀਰ ਸੀ , ਉਸਦਾ ਪਤੀ ਤਾਂ  ਪਹਿਲਾਂ ਹੀ ਚੱਲ ਵੱਸਿਆ ਸੀ ਹੁਣ  ਉਹ ਆਪਣੇ ਦੋ ਪੁੱਤਰ ਇਕ ਧੀ ਨੂੰ ਪਾਲ ਰਹੀ ਸੀ , ਵੱਡਾ ਪੁੱਤਰ ਪੜਦਾ ਸੀ ਅਤੇ ਛੋਟੇ ਦਿਹਾੜੀ ਜੋਤਾ ਕਰਦਾ ਸੀ , ਆਪਣੀ ਧੀ ਨੂੰ ਆਪਣੇ ਸਾਥ ਕੋਠੀਆਂ ਚ ਕੰਮ ਕਰਨ ਲੈ ਜਾਂਦੀ ।
         ਲੈਕਿਨ ਇਕ ਗੱਲ ਮੰਨਣ ਵਾਲੀ ਸੀ ਉਹਨਾਂ ਤਿੰਨਾਂ ਭੈਣ ਭਾਈਆਂ ਦਾ ਅਤੇ ਮਾਂ ਦਾ ਪਿਆਰ ਬਹੁਤ ਸੀ ਹਮੇਸ਼ਾ ਉਹਨਾਂ ਦੇ ਕੋਠੇ ਵਿੱਚੋਂ ਪਿਆਰ ਦੀ ਖੁਸ਼ਬੋ ਆਉਦੀ । ਵੱਡਾ ਭਰਾ ਪੜ ਲਿਖ ਕੇ ਨੌਕਰੀ ਤੇ ਲੱਗ ਗਿਆ ਉਸ ਨੇ ਪਿੰਡ ਤੋਂ ਦੂਰ ਸ਼ਹਿਰ ਵਿਚ ਆਪਣੀ ਕੋਠੀ ਬਣਾ ਲਈ,  ਹੁਣ ਸਾਰੇ ਇਕੱਠੇ ਕੋਠੀ ਵਿੱਚ ਰਹਿ ਰਹੇ ਸੀ।ਉਸ ਨੇ ਆਪਣੇ ਤਿੰਨਾਂ ਬੱਚਿਆਂ ਦਾ ਵਿਆਹ  ਆਪਣੀ ਹੈਸੀਅਤ ਮੁਤਾਬਿਕ ਕਰ ਦਿੱਤਾ ਸੀ।ਇਕ ਦਿਨ  ਦੋਨਾਂ ਭਰਾਵਾਂ ਦਾ ਝਗੜਾ ਹੋ ਗਿਆ ਗੱਲ ਅੱਡ ਹੋਣ ਤੱਕ ਪਹੁੰਚ ਗਈ , ਵੱਡਾ ਕਹਿਣ ਲੱਗਿਆ ਕੋਠੀ ਮੇਰੀ ਏ ਮੈ ਆਪਣੀ ਕਮਾਈ ਨਾਲ ਬਣਾਈ ਏ , ਛੋਟਾ ਕਹਿੰਦਾ ਮੈ ਤੈਨੂੰ ਪੜ੍ਹਾਈ ਦਾ ਖਰਚਾ ਦਿਹਾੜੀਆਂ ਕਰਕੇ ਦਿੰਦਾ ਸੀ , ਕੋਠੀ ਵਿਚ ਮੇਰਾ ਵੀ ਹਿੱਸਾ ਹੈ,  ਗੱਲ ਪੰਚਾਇਤ ਤੱਕ ਪਹੁੰਚ ਗਈ  ਪਰ ਕਿਸੇ ਕੰਢੇ ਨਾ ਲੱਗੀ ।
            ਮਾਂ ਉੱਠ ਕੇ ਤੁਰ ਪਈ ਵੱਡਾ ਕਹਿਣ ਲੱਗਿਆ ਮਾਂ ਤੂੰ  ਮੇਰੇ ਕੋਲ ਰਹਿ ਇਹ ਕੋਠੀ ਵਿੱਚ,  ਤੂੰ  ਕੀ ਕਰਨਾ  ਪਿੰਡ ਵਾਲੇ ਕੱਚੇ ਕੋਠੋ ਵਿੱਚ ਜਾ ਕੇ ਪੁੱਤਰਾਂ ਚਾਹੇ ਕੋਠਾ ਕੱਚੇ ਸੀ ਪਰ ਖੁਸ਼ਬੋ ਪਿਆਰ ਦੀ ਆਉਦੀ ਸੀ ਕੀ ਕਰਨਾ ਇਹੋ ਜਿਹੀ ਕੋਠੀ ਨੂੰ ਜਿਸ ਵਿੱਚੋ ਪਿਆਰ ਦੀ ਖੁਸ਼ਬੋ ਨਾ ਹੋਵੇ , ” ਕੈਲੋ ” ਆਪਣਾ ਝੋਲਾ ਚੱਕ ਕੇ ਪਿੰਡ ਵੱਲ ਨੂੰ  ਤੁਰ ਪਈ  ,ਵੱਡੇ ਨੇ ਅੱਗੇ ਹੇ ਕੇ ਮਾਂ ਨੂੰ ਘੇਰ ਲਿਆ ਆਪਣੀ ਗਲਤੀ ਮੰਨੀ ਕਹਿਣ ਲੱਗਿਆ ਮਾਂ ਅੱਜ ਤੂੰ ਮੇਰੀਆਂ ਖੋਲ ਦਿੱਤੀਆਂ ਜਿਹਨਾਂ ਉੱਪਰ ਮੌਹ ਮਾਇਆ ਦੇ ਜਾਲ ਦੀ ਪੱਟੀ ਬੰਨੀ ਹੋਈ ਸੀ , ਮੈਨੂੰ  ਅੱਜ ਪਤਾ ਲੱਗਿਆ  ਪਿਆਰ ਕੀ ਹੁੰਦਾ ਹੈ, ਕੀ ਕਰਨੀਆਂ ਨੇ ਵੱਡੀਆਂ ਕੋਠੀਆਂ ਜਿਨ੍ਹਾਂ  ਦੇ ਅੰਦਰੋਂ  ਆਪਣਿਆਂ ਦੇ ਪਿਆਰ ਦੀ ਖੁਸ਼ਬੋ ਨਾ ਆਵੇ । ਦੂਸਰੇ ਦਿਨ  ਉਸ ਨੇ ਕੋਠੀ ਆਪਣੇ ਛੋਟੇ ਭਰਾ ਦੇ ਨਾਂ ਕਰਵਾ ਦਿੱਤੀ ।ਹੁਣ ਸਾਰਾ ਪ੍ਰੀਵਾਰ ਇਕੱਠਾ ਕੋਠੀ ਵਿੱਚ ਰਹਿਣ ਲੱਗਿਆ ਹੁਣ ਕੋਠੀ ਵਿੱਚੋਂ ਵੀ ਕੱਚੇ ਕੋਠੇ ਦੀ ਤਰ੍ਹਾਂ ਪਿਆਰ ਦੀ ਖੁਸ਼ਬੋ ਆਉਦੀ ਸੀ।
ਹਾਕਮ ਸਿੰਘ ਮੀਤ ਬੌਂਦਲੀ 
“ਮੰਡੀ ਗੋਬਿੰਦਗੜ੍ਹ “
ਸੰਪਰਕ +974,6625,7723 ਦੋਹਾਂ ਕਤਰ
Share Button

Leave a Reply

Your email address will not be published. Required fields are marked *