Sun. Aug 18th, 2019

ਕੱਚਾ ਕੇਲਾ ਸਿਹਤ ਲਈ ਬਹੁਤ ਲਾਹੇਵੰਦ

ਕੱਚਾ ਕੇਲਾ ਸਿਹਤ ਲਈ ਬਹੁਤ ਲਾਹੇਵੰਦ

* ਕੱਚੇ ਕੇਲੇ `ਚ ਪੋਟਾਸ਼ੀਅਮ ਅਤੇ ਐਂਟੀ ਆਕਸੀਡੇਂਟ ਬਹੁਤ ਪਾਇਆ ਜਾਂਦਾ ਹੈ। ਕੱਚੇ ਕੇਲੇ ਦੀ ਸਬਜ਼ੀ ਖਾਣ ਨਾਲ ਦਿਨ ਭਰ ਚੁਸਤੀ ਬਣੀ ਰਹਿੰਦੀ ਹੈ।

* ਕੱਚਾ ਕੇਲਾ ਖਾਣਾ ਕਬਜ਼ ਨੂੰ ਵੀ ਦੂਰ ਹੁੰਦੀ ਹੈ। ਕੱਚਾ ਕੇਲਾ ਅੰਤੜੀਆਂ ਨੂੰ ਸਾਫ ਕਰਦਾ ਹੈ। ਇਸ ਨਾਲ ਜੋ ਮਲ ਜਮ੍ਹਾਂ ਰਹਿੰਦਾ ਹੈ, ਉਹ ਬਾਹਰ ਨਿਕਲ ਜਾਂਦਾ ਹੈ

* ਕੱਚਾ ਕੇਲਾ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

* ਇਸ `ਚ ਭਰਪੂਰ ਮਾਤਰਾ `ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜਿਨ੍ਹਾਂ ਨੂੰ ਜਿ਼ਆਦਾ ਭੁੱਖ ਲੱਗਣ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਵੀ ਕੱਚਾ ਕੇਲਾ ਖਾਣਾ ਚਾਹੀਦਾ। ਇਹ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਦੇਰ ਤੱਕ ਭੁੱਖ ਨਹੀਂ ਲੱਗਣ ਦਿੰਦਾ।

* ਕੇਲੇ ਵਿੱਚ ਫਾਈਬਰ ਹੁੰਦਾ ਹਨ ਜੋ ਬੇਲੋੜਾ ਫੈਟ ਸੈੱਲਾਂ ਅਤੇ ਅਸ਼ੁੱਧੀਆਂ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੁੰਦੇ ਹਨ ਅਤੇ ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਆਪਣਾ ਭਾਰ ਆਸਾਨੀ ਨਾਲ ਘੱਟ ਕਰਨਾ ਚਾਹੁੰਦੇ ਹੈ ਤਾਂ ਕੱਚੇ ਕੇਲੇ ਦਾ ਸੇਵਨ ਕਰੋ।

* ਇੱਕ ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਕੱਚੇ ਕੇਲੇ ਵਿੱਚ ਐਮੀਨੋ ਐਸਿਡ ਪਾਇਆ ਜਾਂਦਾ ਹੈ, ਜੋ ਦਿਮਾਗ਼ ਵਿੱਚ ਹੋਣ ਵਾਲੇ ਰਾਸਾਇਨਿਕ ਤਬਦੀਲੀ ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ।

Leave a Reply

Your email address will not be published. Required fields are marked *

%d bloggers like this: