ਕੰਵਰ ਸੰਧੂ ਦੀ ’ਆਪ‘ ਵਿਧਾਨਕਾਰ ਵਿੰਗ ਦੇ ਬੁਲਾਰੇ ਵਜੋਂ ਨਿਯੁਕਤੀ

ਕੰਵਰ ਸੰਧੂ ਦੀ ’ਆਪ‘ ਵਿਧਾਨਕਾਰ ਵਿੰਗ ਦੇ ਬੁਲਾਰੇ ਵਜੋਂ ਨਿਯੁਕਤੀ

 ਚੰਡੀਗੜ 6 ਜੁਲਾਈ (ਵਿਸ਼ਵ ਵਾਰਤਾ) – ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕੰਵਰ ਸੰਧੂ ਐਮ.ਐਲ.ਏ ਦੀ ਆਮ ਆਦਮੀ ਪਾਰਟੀ ਦੇ ਵਿਧਾਨਕਾਰ ਵਿੰਗ ਦੇ ਬੁਲਾਰੇ ਵਜੋਂ ਨਿਯੁਕਤੀ ਕੀਤੀ।
ਖਹਿਰਾ ਨੇ ਕਿਹਾ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇੱਕ ਪੱਤਰਕਾਰ ਵਜੋਂ ਸ. ਕੰਵਰ ਸੰਧੂ ਦਾ ਕੈਰੀਅਰ ਬੇਦਾਗ ਅਤੇ ਸ਼ਾਨਦਾਰ ਰਿਹਾ ਹੈ। ਖਹਿਰਾ ਨੇ ਦੱਸਿਆ ਕਿ ਸ. ਕੰਵਰ ਸੰਧੂ ਨੇ ਹਿੰਦੂਸਤਾਨ ਟਾਈਮਸ ਦੇ ਐਡੀਟਰ ਸਮੇਤ ਅਨੇਕਾਂ ਰਾਸ਼ਟਰੀ ਅਖਬਾਰਾਂ ਵਿੱਚ ਕੰਮ ਕੀਤਾ ਹੈ। ਖਹਿਰਾ ਨੇ ਕਿਹਾ ਕਿ ਸ. ਕੰਵਰ ਸੰਧੂ ਨੇ ਇੱਕ ਪੱਤਰਕਾਰ ਵਜੋਂ ਨਿਰਪੱਖ, ਬੇਖੌਫ ਅਤੇ ਸੱਚੀ ਸਖਸ਼ੀਅਤ ਦੇ ਮਾਲਿਕ ਹੋਣ ਦਾ ਨਾਮ ਕਮਾਇਆ ਹੈ। ਖਹਿਰਾ ਨੇ ਕਿਹਾ ਕਿ ਐਮਰਜੈਂਸੀ ਅਤੇ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਸਮੇਤ ਮੁੱਖ ਰਾਸ਼ਟਰੀ ਸਿਆਸੀ ਘਟਨਾਕ੍ਰਮਾਂ ਨੂੰ ਉਹਨਾਂ ਨੇ ਇੱਕ ਸਹੀ ਸੋਚ ਨਾਲ ਨਿਡਰਤਾ ਨਾਲ ਕਵਰ ਕੀਤਾ। ਖਹਿਰਾ ਨੇ ਕਿਹਾ ਕਿ ਇਸ ਤੋਂ ਬਾਅਦ ਉਹਨਾਂ ਨੇ ਇਲੈਕਟ੍ਰੋਨਿਕ ਮੀਡੀਆ ਦੇ ਖੇਤਰ ਵਿੱਚ ਵੀ ਕੰਮ ਕੀਤਾ ਅਤੇ ਡੇਅ ਐਂਡ ਨਾਈਟ ਨਾਮੀ ਟੈਲੀਵਿਜਨ ਚੈਨਲ ਸ਼ੁਰੂ ਕੀਤਾ ਜੋ ਕਿ ਬਦਕਿਸਮਤੀ ਨਾਲ ਬਾਦਲ ਪਰਿਵਾਰ ਵੱਲੋਂ ਸ਼ਹਿ ਦਿੱਤੇ ਜਾ ਰਹੇ ਕੇਬਲ ਨੈਟਵਰਕ ਮਾਫੀਆ ਦਾ ਸ਼ਿਕਾਰ ਹੋ ਗਿਆ।
ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਬੁਲਾਰੇ ਵਜੋਂ ਸ. ਕੰਵਰ ਸੰਧੂ ਦੀ ਨਿਯੁਕਤੀ ਕੀਤੇ ਜਾਣ ਨਾਲ ਉਹ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਮੁੱਦਿਆਂ ਨੂੰ ਹੋਰ ਵੀ ਜੋਰਦਾਰ ਢੰਗ ਨਾਲ ਉਠਾਉਣਗੇ।

Share Button

Leave a Reply

Your email address will not be published. Required fields are marked *

%d bloggers like this: