Sat. Apr 20th, 2019

ਕੰਵਰ ਸਰਬਜੀਤ ਸਿੰਘ ਉਰਫ, ਸੈਡੀ ਨੇ ਵੀਜ਼ੇ ਫਰਾਡ ਕਰਕੇ ਅਮਰੀਕਾ ਚ’ਭੋਲੇ ਭਾਲਿਆਂ ਲੋਕਾਂ ਨੂੰ ਖੂਬ ਲੁੱਟਿਆ

ਕੰਵਰ ਸਰਬਜੀਤ ਸਿੰਘ ਉਰਫ, ਸੈਡੀ ਨੇ ਵੀਜ਼ੇ ਫਰਾਡ ਕਰਕੇ ਅਮਰੀਕਾ ਚ’ਭੋਲੇ ਭਾਲਿਆਂ ਲੋਕਾਂ ਨੂੰ ਖੂਬ ਲੁੱਟਿਆ

ਵਰਜੀਨੀਆ, 19 ਸਤੰਬਰ (ਰਾਜ ਗੋਗਨਾ) – ਭਾਰਤ ਦਾ ਰਹਿਣ ਵਾਲਾ ਕੰਵਰ ਸਰਬਜੀਤ ਸਿੰਘ ਜਿਸ ਨੂੰ ਬਹੁਤੇ ਲੋਕ ਸੈਡੀ ਦੇ ਨਾਮ ਨਾਲ ਜਾਣਦੇ ਸਨ। ਜੋ ਸੋਸ਼ਲ ਮੀਡੀਏ (ਵਟਸ ਐਪ, ਫੇਸਬੁਕ) ਰਾਹੀਂ ਵੀਜ਼ਾ ਦਿਵਾਉਣ ਦੀਆਂ ਸਕੀਮਾਂ ਦਿਖਾਉਂਦਾ ਸੀ। ਉਹ ਆਪਣੇ ਆਪ ਨੂੰ ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਮਹਿਕਮੇ ਦਾ ਕਰਮਚਾਰੀ ਦੱਸਦਾ ਹੁੰਦਾ ਸੀ, ਪ੍ਰਤੀ ਵਿਅਕਤੀ ਤਿੰਨ ਤੋਂ 4000 ਹਜ਼ਾਰ ਡਾਲਰ ਫੀਸ ਬਟੋਰਦਾ ਹੁੰਦਾ ਸੀ।
ਜ਼ਿਕਰਯੋਗ ਹੈ ਕਿ ਜਾਅਲੀ ਦਸਤਾਵੇਜ਼ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਭਰਮਾਉਂਦਾ ਸੀ ਜਦੋਂ ਉਸਦੇ ਅਕਾਊਂਟ ਵਿੱਚ ਪੈਸੇ ਆ ਜਾਂਦੇ ਤਾਂ ਉਹ ਝੂਠੇ ਵੀਜ਼ੇ ਪੇਪਰ ਭੇਜਦਾ ਸੀ। ਅਜਿਹੀ ਚਾਲ ਵਿੱਚ ਜ਼ਿਆਦਾਤਰ ਅਮਰੀਕਾ ਸਥਿਤ ਵੀ ਕਾਫੀ ਲੋਕ ਇਸ ਦੇ ਚੁੰਗਲ ਵਿੱਚ ਫਸ ਗਏ। ਕੋਰਟ ਮੁਤਾਬਕ ਇਸ ਨੇ ਬਾਈ ਕੇਸਾਂ ਵਿੱਚ ਤਿੰਨ ਲੱਖ ਚਾਲੀ ਹਜ਼ਾਰ ਡਾਲਰ ਕਮਾਏ ਹਨ।ਇਸ ਫਰਾਡ ਸਬੰਧੀ ਉਸਨੇ ਆਪਣਾ ਜੁਰਮ ਕੋਰਟ ਵਿੱਚ ਕਬੂਲ ਕਰ ਲਿਆ ਹੈ ਜਿਸ ਸਬੰਧੀ ਉਸਨੂੰ 20 ਸਾਲ ਦੀ ਕੈਦ ਅਤੇ ਭਾਰੀ ਜੁਰਮਾਨਾ ਹੋਣ ਦੀ ਤਰੀਕ ੧੪ ਦਸੰਬਰ ਨਿਯਤ ਹੋਈ ਹੈ। ਇਸ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਵਿਅਕਤੀ ਇਸ ਦੇ ਚੁੰਗਲ ਵਿੱਚ ਫਸੇ ਹਨ ਉਹ ਕੋਰਟ ਨੂੰ ਦੱਸਣ ਤਾਂ ਜੋ ਇਸ ਤੇ ਸਖਤ ਕਾਰਵਾਈ ਹੋਰ ਹੋ ਸਕੇ। ਲੋਕਾਂ ਵਲੋਂ ਬਰਬਾਦ ਕੀਤੇ ਡਾਲਰਾਂ ਦੀ ਵਾਪਸੀ ਕਰਵਾਈ ਜਾਵੇ।ਹਾਲ ਦੀ ਘੜੀ ਕੰਵਰ ਸਰਬਜੀਤ ਸਿੰਘ ਸੈਡੀ ਪੁਲਿਸ ਦੀ ਹਿਰਾਸਤ ਵਿੱਚ ਹੈ। ਆਸ ਹੈ ਕਿ ਅਜਿਹੇ ਡਰਾਮੇਬਾਜ਼ ਨੂੰ ਜੇਲ੍ਹ ਉਪਰੰਤ ਦੇਸ਼ ਨਿਕਾਲਾ ਵੀ ਮਿਲਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹਾ ਕੁਝ ਕਰਨ ਤੋਂ ਹਰ ਕੋਈ ਗੁਰੇਜ਼ ਕਰੇ।

Share Button

Leave a Reply

Your email address will not be published. Required fields are marked *

%d bloggers like this: