Tue. Apr 23rd, 2019

ਕੰਮ ਦੇ ਨਾਲ ਨਾਲ ਖਾਣ ਪੀਣ ਦਾ ਵੀ ਰੱਖੋ ਧਿਆਨ

ਕੰਮ ਦੇ ਨਾਲ ਨਾਲ ਖਾਣ ਪੀਣ ਦਾ ਵੀ ਰੱਖੋ ਧਿਆਨ

ਸਮਾਂ ਬਹੁਤ ਤੇਜੀ ਨਾਲ ਅੱਗੇ ਵਧ ਰਿਹਾ ਹੈ। ਅੱਜ ਦਾ ਯੁੱਗ ਮਹਿੰਗਾਈ ਦਾ ਯੁੱਗ ਹੈ। ਕਿਸੇ ਸਮੇਂ ਪਰਿਵਾਰ ਦੇ ਵਿੱਚੋਂ ਮੁਖੀ ਕਮਾਉਂਦਾ ਸੀ ਬਾਕੀ ਸਭ ਖਾਂਦੇ ਸਨ। ਅੱਜ ਹਰ ਕਿਸੇ ਨੂੰ ਕਮਾਉਣਾ ਪੈ ਰਿਹਾ ਹੈ। ਸਭ ਪਾਸੇ ਭੱਜ-ਦੋੜ ਹੈ। ਪਰ ਇਸ ਭੱਜ ਦੋੜ ਵਿੱਚ ਅਸੀਂ ਆਪਣੇ ਖਾਣ ਪੀਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲਦਾ ਜਾ ਰਹੇ ਹਾਂ। ਸੋ ਕੰਮ ਕਰਨ ਦੇ ਨਾਲ-ਨਾਲ ਸਾਨੂੰ ਆਪਣੀਆਂ ਖਾਣ-ਪੀਣ ਦਾ ਆਦਤਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਅਸੀ ਸਰੀਰਕ ਅਤੇ ਮਾਨਸਿਕ ਤੌਰ ਤੇ ਪੂਰੀ ਤਰਾਂ ਤੰਦਰੁਸਤ ਨਹੀਂ ਰਹਾਂਗੇ ਅਤੇ ਸਾਨੁੰ ਦਵਾਈਆਂ ਦਾ ਸੇਵਨ ਕਰਨਾਂ ਪਵੇਗਾ। ਜਿਸ ਨਾਲ ਸਾਡਾ ਕੰਮ ਵੀ ਪ੍ਰਭਾਵਿਤ ਹੋਵੇਗਾ। ਖਾਣ-ਪੀਣ ਦੀਆਂ ਕੁਝ ਆਦਤਾਂ ਤੇ ਧਿਆਨ ਦੇਕੇ ਅਸੀਂ ਆਪਣੀ ਕੰਮ ਅਤੇ ਸਿਹਤ ਦੋਹਾਂ ਦਾ
ਧਿਆਨ ਰੱਖ ਸਕਦੇ ਹਾਂ।
? ਸਾਨੂੰ ਸਭ ਨੂੰ ਕੰਮ ਤੇ ਜਾਣ ਲੱਗੇ ਆਪਣੀ ਰੋਟੀ ਵਾਲੀ ਟਿਫ਼ਨ ਨਾਲ ਲੈਕੇ ਜਾਣਾ ਚਾਹੀਦਾ ਹੈ। ਕੁਝ ਨੋਜਵਾਨ ਵਿਅਕਤੀਆਂ ਨੂੰ ਆਪਣਾ ਰੋਟੀ ਵਾਲਾ ਡੱਬਾ ਨਾਲ ਚੁੱਕਣ ਲੱਗੇ ਸ਼ਰਮ ਮਹਿਸੂਸ ਹੁੰਦੀ ਜੋ ਕਿ ਬਹੁਤ ਗਲਤ ਗੱਲ ਹੈ। ਜਿਸ ਰੋਟੀ ਲਈ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ ਉਸ ਰੋਟੀ ਨੂੰ ਨਾਲ ਲਿਜਾਉਣ ਲੱਗੇ ਹੀ ਸਾਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ।
? ਜੇਕਰ ਅਸੀਂ ਇਸ ਕਰਕੇ ਰੋਟੀ ਵਾਲਾ ਟਿਫ਼ਨ ਨਾਲ ਨਹੀਂ ਲਿਜਾ ਰਹੇ ਕਿ ਸਾਡੇ ਦਫ਼ਤਰ ਜਾਂ ਕੰਮ ਵਾਲੀ ਜਗ੍ਹਾ ਤੇ ਰੋਟੀ ਗਰਮ ਕਰਨ ਦਾ ਕੋਈ ਉੱਚਿਤ ਪ੍ਰਬੰਧ ਨਹੀਂ ਹੈ ਤਾਂ ਇਸ ਲਈ ਇਲੈਕਟ੍ਰਾਨਿਕ ਟਿਫ਼ਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਅੱਜ ਕੱਲ ਮਾਰਕਿਟ ਵਿੱਚ ਅਜਿਹੇ ਬਾਕਸ ਵੀ ਆਉਂਦੇ ਹਨ ਜਿਸ ਵਿੱਚ ਰੋਟੀ ਦਾ ਫੁਲਕਾ ਬਿਨਾਂ ਫੋਲਡ ਕੀਤੇ ਹੀ ਪੂਰਾ ਵਿੱਚ ਆ ਜਾਂਦਾ ਹੈ।
? ਔਰਤਾਂ ਰੋਟੀ ਦੇ ਨਾਲ-ਨਾਲ ਫਲ ਫਰੂਟ ਵੀ ਆਪਣੇ ਪਰਸ ਵਿਚ ਆਪਣੇ ਨਾਲ ਲਿਜਾ ਸਕਦੀਆਂ ਹਨ। ਪ੍ਰੈਗਨੈਸੀ ਦੌਰਾਨ ਤਾਂ ਇਹ ਹੋਰ ਵੀ ਬਹੁਤ ਜਰੂਰੀ ਹੋ ਜਾਂਦਾ ਹੈ।
? ਕਈ ਨੌਕਰੀਪੇਸ਼ਾ ਵਿਅਕਤੀ ਜਾਣ ਬੁਝ ਕੇ ਘਰ ਬਣੀ ਰੋਟੀ ਛੱਡ ਕੇ ਆਉਂਦੇ ਹਨ ਅਤੇ ਕੰਮ ਤੇ ਆਕੇ ਦੁਪਿਹਰ ਦੇ ਖਾਣੇ ਸਮੇਂ ਓਹ ਆਪਣੇ ਦੁਜੇ ਸਹਿਕਰਮੀਆਂ ਦੀ ਰੋਟੀ ਖਾਣ ਲੱਗ ਪੈਂਦੈ ਹਨ। ਅਜਿਹਾ ਇੱਕ ਅੱਧੇ ਦਿਨ ਲਈ ਤਾਂ ਠੀਕ ਹੈ। ਪਰ ਰੋਜ-ਰੋਜ ਇੰਝ ਕਰਨਾਂ ਬਹੁਤ ਗਲਤ ਆਦਤ ਹੈ।
? ਕਈ ਵਾਰ ਨੌਕਰੀ ਪੇਸ਼ਾ ਵਿਅਕਤੀ ਡਿਊਟੀ ਦੂਰ ਹੋਣ ਕਾਰਨ ਘਰੋਂ ਰੋਟੀ ਨਹੀਂ ਖਾ ਕੇ ਜਾਂਦੇ।ਅਤੇ ਕਹਿੰਦੇ ਹਨ ਕਿ ਸਵੇਰੇ ਸਵੇਰੇ ਭੁੱਖ ਨਹੀਂ ਲਗਦੀ ਅਜਿਹੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਆਪਣੀ ਰੋਟੀ ਟਿਫਨ ਵਿੱਚ ਪਾਕੇ ਦਸ ਮਿੰਟ ਪਹਿਲਾਂ ਘਰੋਂ ਨਿਕਲ ਜਾਣ ਅਤੇ ਆਪਣੇ ਦਫ਼ਤਰ ਜਾਂ ਜਿੱਥੇ ਵੀ ੳਹ ਕੰਮ ਕਰਦੇ ਹਨ ਉੱਥੇ ਜਾਕੇ ਰੋਟੀ ਖਾ ਲੈਣ।
? ਕਈ ਨੌਕਰੀ ਪੇਸ਼ਾ ਵਿਅਕਤੀ ਰੋਟੀ ਨਾਂ ਲੈਕੇ ਜਾਣ ਦੀ ਸੂਰਤ ਵਿੱਚ ਫਾਸਟ ਫੁਡ ਦਾ ਸਹਾਰਾ ਲੈਂਦੇ ਹਨ। ਜਿਆਦਾ ਫਾਸਟ ਫੂਡ ਖਾਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ।ਜੇਕਰ ਕਿਸੇ ਕਾਰਨ ਰੋਟੀ ਨਹੀਂ ਲਿਜਾ ਸਕੇ ਤਾਂ ਫਾਸਟ ਫੂਡ ਦੀ ਜਗ੍ਹਾ ਫਲ ਫਰੂਟ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
? ਬੇ-ਟਾਈਮ ਖਾਣਾ ਖਾਣ ਤੇ ਵੀ ਪੇਟ ਖਰਾਬ ਹੋ ਜਾਂਦਾ ਹੈ ਇਸ ਲਈ ਖਾਣਾ ਉਚਿੱਤ ਸਮੇਂ ਤੇ ਖਾਣਾ ਚਾਹੀਦਾ ਹੈ।

ਚਰਨਜੀਤ ਸਿੰਘ ਕਪੂਰ
ਮੁਹੱਲਾ ਕੰਬੋਆਂ ਵਾਲਾ
ਜੀਰਾ (ਫਿਰੋਜਪੁਰ)

Share Button

Leave a Reply

Your email address will not be published. Required fields are marked *

%d bloggers like this: