ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕੰਮ ਦੀਆਂ ਗੱਲਾਂ:  ਲਾਕਡਾਊਨ ‘ਚ ਨਾ ਖ਼ੁਦ ਅੱਕੋ ਨਾ ਬੱਚਿਆਂ ਨੂੰ ਅੱਕਣ ਦਵੋ

ਕੰਮ ਦੀਆਂ ਗੱਲਾਂ:  ਲਾਕਡਾਊਨ ‘ਚ ਨਾ ਖ਼ੁਦ ਅੱਕੋ ਨਾ ਬੱਚਿਆਂ ਨੂੰ ਅੱਕਣ ਦਵੋ

ਸਮਾਂ ਹੁਣ ਬਹੁਤ ਹੈ, ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਉਮਰ ਮੁਤਾਬਕ ਚੰਗੀਆਂ ਗੱਲਾਂ ਜਰੂਰ ਸਿਖਾਓ

• ਸਵੇਰੇ ਉੱਠ ਕੇ ਬਿਸਤਰਾ ਸਾਂਭਣਾ ਸਿਖਾਓ
• ਵਿਹੜੇ ‘ਚ ਬੈਠ ਕੀੜੀਆਂ , ਪਰਿੰਦਿਆਂ , ਮੱਖੀਆਂ , ਤਿਤਲੀਆਂ ਨੂੰ ਵੇਖੋ ਅਤੇ ਵਿਖਾਓ
•ਘਰੇ ਪਿਆ ਕੋਈ ਵੀ ਬੀਜ, ਗਮਲੇ ‘ਚ ਲਾਉਣਾ ਸਿਖਾਓ
• ਕਾਰ ‘ਚ ਬਿਠਾ ਕੇ ਸੀਟ ਬੈਲਟ ਦੀ ਮਹੱਤਤਾ ਦੱਸੋ
• ਰਸੋਈ ‘ਚ ਬਰਤਨ ਧੋਣ ਵੇਲੇ ਅਤੇ ਖਾਣਾ ਬਣਾਉਣ ‘ਚ ਮੱਦਦ ਲਵੋ
• ਕੱਪੜੇ ਧੋਣ ਵੇਲੇ ਮੱਦਦ ਲਵੋ ਅਤੇ ਰੁਮਾਲਾਂ, ਜੁਰਾਬਾਂ ਆਦਿ ਹੱਥ ਨਾਲ ਧੋਣੀਆਂ ਸਿਖਾਓ
• ਘਰ ਦੀ ਸਫਾਈ ‘ਚ ਮੱਦਦ ਲਵੋ
• ਸ਼ਰੀਰਕ ਸ਼ੋਸ਼ਣ ਤੋਂ ਬਚਣ ਲਈ ਸਾਵਧਾਨ ਕਿਵੇਂ ਰਹਿਣਾ ਹੈ ਬਾਰੇ ਸਮਝਾਓ, ਅਤੇ ਅਜਿਹੇ ਮੌਕੇ ਕਿਸਦੀ ਸਹਾਇਤਾ ਲੈਣੀ ਹੈ ਬਾਰੇ ਦੱਸੋ
• ਸਾਦਗੀ ਬਾਰੇ ਜ਼ਰੂਰ ਦੱਸਣ ਦੀ ਖੇਚਲ ਕਰੋ, ਦੱਸੋ ਕਿ ਤੁਸੀਂ ਕਿਹੋ ਜਿਹੇ ਹਾਲਾਤਾਂ ‘ਚ ਪਲ੍ਹੇ ਪੜ੍ਹੇ ਅਤੇ ਉਸਤੋਂ ਪਹਿਲੀਆਂ ਪੀੜ੍ਹੀਆਂ ਨੇ ਜੀਵਨ ਨਿਰਬਾਹ ਕਿਵੇਂ ਕੀਤਾ
• ਘਰ ਦੇ ਵਿੱਚ ਚੱਲਦੇ ਉਪਕਰਣ ਕਿਵੇਂ ਕੰਮ ਕਰਦੇ ਹਨ
• ਮੁਸੀਬਤਾਂ ਕੀ ਹੁੰਦੀਆਂ ਹਨ ਅਤੇ ਦੱਸੋ ਤੁਸੀਂ ਕਦੇ ਸਾਹਮਣਾ ਕੀਤਾ ਹੋਵੇ
• ਪੜ੍ਹਾਈ ਦੀ ਮਹੱਤਤਾ ਕੀ ਹੈ ਅਤੇ ਇਮਤਿਹਾਨਾਂ ‘ਚ ਨੰਬਰਾਂ ਦੀ ਕੀ ਮਹੱਤਤਾ ਹੈ ਅਤੇ ਨੰਬਰਾਂ ਦੀ ਮਹੱਤਤਾ ਨਾਲ਼ੋਂ ਜ਼ਿੰਦਗੀ ਦੀ ਕੀ ਮਹੱਤਤਾ ਹੈ
• ਮੁਸੀਬਤ ‘ਚ ਕਿਸੇ ਦਾ ਸਾਥ ਕਿਵੇਂ ਦੇਣਾ ਹੈ
• ਦੋਸਤ ਕਿਹੋ ਜਿਹੇ ਹੋਣੇ ਚਾਹੀਦੇ ਹਨ
• ਬੱਚੇ ਨੂੰ ਉਸਦੇ ਸ਼ੌਂਕ/ਰੁਚੀਆਂ ਬਾਰੇ ਪੁੱਛੋ ਅਤੇ ਇਹਨਾਂ ਨੂੰ ਪੂਰੇ ਕਰਨ ਬਾਰੇ ਸੋਚੋ
• ਅੱਜ-ਕੱਲ੍ਹ ਵਾਤਾਵਰਣ ਸਾਫ਼ ਕਿਉਂ ਹੈ ਬਾਰੇ ਦੱਸੋ
• ਧਾਰਮਿਕ ਸਥਾਨਾਂ ‘ਤੇ ਕਿਉਂ ਜਾਈਦੈ, ਤੁਸੀਂ ਅੱਜ ਤੱਕ ਧਾਰਮਿਕ ਸਥਾਨਾਂ ‘ਚੋਂ ਖੱਟਿਆ ਹੈ ਅਤੇ ਅਸਲੀ ਧਰਮ ਕੀ ਹੈ
• ਅਫ਼ਵਾਹਾਂ ਕੀ ਹੁੰਦੀਆਂ ਹਨ ਅਤੇ ਕਿਵੇਂ ਸੁਚੇਤ ਰਹਿਣਾ ਹੈ
• ਡਾਕਟਰ, ਪੁਲਿਸ, ਵਕੀਲ ਅਤੇ ਜੱਜਾਂ ਦੇ ਕੰਮ-ਕਾਰ ਬਾਰ ਚਾਨਣਾ ਪਾਉ ਅਤੇ ਜ਼ਿੰਦਗੀ ‘ਚ ਝਗੜਿਆਂ ਤੋਂ ਕਿਵੇਂ ਬਚਣਾ ਹੈ
• ਸੌਦਾ ਪੱਤਾ ਕਿਵੇਂ ਖਰੀਦਣਾ ਹੈ ਅਤੇ ਪੈਸੇ ਦੀ ਬੱਚਤ ਕਿਵੇਂ ਕੀਤੀ ਜਾ ਸਕਦੀ ਹੈ
• ਜ਼ਿੰਦਗੀ ਦੇ ਅਗਲੇ ਸਮੇਂ ਲਈ ਬੱਚਤ ਕਰਨੀ ਕਿਉਂ ਜ਼ਰੂਰੀ ਹੈ, ਜੋ ਮਿਲਿਆ ਉਸ ਵਿੱਚ ਗੁਜ਼ਾਰਾ ਕਿਵੇਂ ਹੁੰਦਾ ਹੈ
• ਵਾਧੂ ਖ਼ਰੀਦਾਰੀ ਕੀ ਹੁੰਦੀ ਹੈ ਅਤੇ ਵਾਧੂ ਖ਼ਰਚੇ ਕੀ ਹੁੰਦੇ ਹਨ
• ਰਿਸ਼ਤੇ ਕੀ ਹੁੰਦੇ ਹਨ
• ਅਮੀਰੀ ਅਸਲ ਦੀ ਕੀ ਹੁੰਦੀ ਹੈ ਅਤੇ ਵਿਖਾਵੇ ਦੀ ਕਿਹੜੀ
• ਗੁਰੂਆਂ , ਯੋਧਿਆਂ ਦੀ ਕਹਾਣੀਆਂ ਸੁਣਾਓ ਅਤੇ ਜ਼ਿੰਦਗੀ ‘ਚ ਕਾਮਯਾਬ ਵਿਅਕਤੀਆਂ ਦੀਆਂ ਕਹਾਣੀਆਂ ਜ਼ਰੂਰ ਸੁਣਾਓ
• ਅਪਣੇ ਡਾਕੂਮੈਂਟਸ (ਅਧਾਰ, ਪਾਸਪੋਰਟ, ਡਰਾਈਵਿੰਗ ਲਾਈਸੈਂਸ ਆਦਿ ਦੀ ਮਹੱਤਤਾ ਅਤੇ ਸਾਂਭ-ਸੰਭਾਲ਼ ਬਾਰੇ ਦੱਸੋ
• ਇੰਟਰਨੈਟ ਦੀ ਵਰਤੋਂ ਕਿਵੇਂ ਕਰਨੀ ਹੈ, ਚੰਗਾ ਅਤੇ ਮਹੱਤਵਪੂਰਨ ਕਿਵੇਂ ਖੋਜਣਾ ਹੈ ਅਤੇ ਇਸਦੇ ਮਾੜੇ ਪਹਿਲੂ ਕਿਹੜੇ ਹਨ
• ਘਰ ਦੇ ਵਿੱਚ ਹਰ ਇੱਕ ਦੇ ਵਰਤੋਂ ‘ਚ ਆਉਣ ਵਾਲ਼ੀਆਂ ਚੀਜ਼ਾਂ (ਨੇਲਕਟਰ ਆਦਿ) ਵਰਤਕੇ ਉਸੇ ਹੀ ਜਗ੍ਹਾ ਕਿਉਂ ਰੱਖਣੀਆਂ ਜ਼ਰੂਰੀ ਹਨ
•ਅਖਬਾਰ ਦੀ ਕੀ ਮਹੱਤਤਾ ਹੈ ਅਤੇ ਗਿਆਨ ‘ਚ ਕੀਤਾ ਵਾਧਾ ਕਿਸ ਵੇਲ਼ੇ ਕੰਮ ਆਉਂਦਾ ਹੈ
• ਨਸ਼ੇ ਕੀ ਹਨ ਅਤੇ ਜ਼ਿੰਦਗੀਆਂ ਦੀ ਤਬਾਹੀ ਕਿਸ ਤਰ੍ਹਾਂ ਹੁੰਦੀ ਹੈ, ਨਸ਼ਿਆਂ ‘ਤੇ ਲੱਗਦਾ ਕੌਣ ਹੈ, ਲਾਉਂਦਾ ਕੌਣ ਹੈ ਅਤੇ ਬਚਣਾ ਕਿਵੇਂ ਹੈ
• ਤਨ ਅਤੇ ਮਨ ਦੀ ਭੁੱਖ ‘ਚ ਕੀ ਅੰਤਰ ਹੈ
• ਤਨ ਅਤੇ ਮਨ ਦੇ ਰੋਗਾਂ ਦਾ ਅੰਤਰ ਕੀ ਹੈ ਅਤੇ ਕਿਉਂ ਲੱਗਦੇ ਹਨ
• ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ‘ਤੇ ਵੀ ਚਾਨਣਾ ਜ਼ਰੂਰ ਪਾਓ
ਜੇਕਰ ਘਰ ‘ਚ ਗੱਲਾਂ ਚੱਲ ਪਈਆਂ ਤਾਂ ਹੋਰ ਵਿਸ਼ੇ ਵੀ ਲੱਭ ਪੈਣਗੇ ਅਤੇ ਸਭਤੋਂ ਤਕੜੇ ਦੋਸਤ ਘਰ ਵਿੱਚ ਹੀ ਉਪਜ ਪੈਣਗੇ
• ਰਾਤ ਨੂੰ ਇਕੱਠੇ ਬੈਠ ਚੰਨ-ਤਾਰਿਆਂ ਵੱਲ ਜ਼ਰੂਰ ਵੇਖਣਾ

ਇਹ ਲਾਈਨਾਂ ਦਾ ਸਰੋਤ: ਸੋਸ਼ਲ ਮੀਡੀਆ

ਪੇਸ਼ਕਸ਼: ਅਸ਼ੋਕ ਧੀਰ ਪੱਤਰਕਾਰ ਜੈਤੋ

Leave a Reply

Your email address will not be published. Required fields are marked *

%d bloggers like this: