Sun. Oct 20th, 2019

ਕੰਪਨੀਆਂ ਦੇ ਕਾਰਪੋਰੇਟ ਟੈਕਸ ਨੂੰ ਘੱਟ ਕਰਨ ਦਾ ਐਲਾਨ

ਕੰਪਨੀਆਂ ਦੇ ਕਾਰਪੋਰੇਟ ਟੈਕਸ ਨੂੰ ਘੱਟ ਕਰਨ ਦਾ ਐਲਾਨ

ਆਰਥਿਕ ਮੰਦੀ ਉਤੇ ਆਲੋਚਨਾ ਦਾ ਸਾਹਮਦਾ ਕਰ ਰਹੀ ਕੇਂਦਰ ਸਰਕਾਰ ਨੇ ਕੰਪਨੀਆਂ ਲਈ ਵੱਡਾ ਐਲਾਨ ਕੀਤਾ ਹੈ। ਜੀਐਸਟੀ ਕੌਸਲ ਦੀ ਮੀਟਿੰਗ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੰਪਨੀਆਂ ਲਈ ਕਾਰਪੋਰੇਟ ਟੈਕਸ ਘਟਾਉਣ ਦਾ ਐਲਾਨ ਕੀਤਾ ਹੈ। ਜੀਐਸਟੀ ਕੌਸਲ ਦੀ ਮੀਟਿੰਗ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਅਸੀਂ ਅੱਜ ਘਰੇਲੂ ਕੰਪਨੀਆਂ ਅਤੇ ਨਵੀਆਂ ਘਰੇਲੂ ਵਿਨਿਰਮਾਣ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀਆਂ ਦਰਾਂ ਨੂੰ ਘੱਟ ਕਰਨ ਦਾ ਪ੍ਰਸਤਾਵ ਦਿੰਦੇ ਹਾਂ।

ਇਸ ਨਵੇਂ ਐਲਾਨ ਮੁਤਾਬਕ, ਕੰਪਨੀਆਂ ਲਈ ਨਵਾਂ ਕਾਰਪੋਰੇਟ ਟੈਕਸ ਦਰ 25.17 ਫੀਸਦੀ ਤੈਅ ਹੋਇਆ ਹੈ। ਇਸ ਤੋਂ ਇਲਾਵਾ ਕੰਪਨੀਆਂ ਨੇ ਕੋਈ ਹੋਰ ਟੈਕਸ ਨਹੀਂ ਦੇਣਾ ਹੋਵੇਗਾ। ਖਬਰ ਏਜੰਸੀ ਪੀਟੀਆਈ ਮੁਤਾਬਕ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਬਿੱਲ ਲਿਆਕੇ ਘਰੇਲੂ ਕੰਪਨੀਆਂ, ਨਵੀ ਸਥਾਨਕ ਵਿਨਿਰਮਾਣ ਕੰਪਨੀਆਂ ਲਈ ਕਾਰਪੋਰੇਟ ਕਰ ਘੱਟ ਕਰਨ ਦਾ ਪ੍ਰਸਤਾਵ ਦਿੱਤਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਜੇਕਰ ਕੋਈ ਘਰੇਲੂ ਕੰਪਨੀ ਕਿਸੇ ਉਤਸਾਹਨ ਦਾ ਲਾਭ ਨਹੀਂ ਲਿਆ ਤਾਂ ਉਸਦੇ ਕੋਲ 22 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਭੁਗਤਾਨ ਕਰਨ ਦਾ ਵਿਕਲਪ ਹੋਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਜੋ ਕੰਪਨੀਆਂ 22 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਭੁਗਤਾਨ ਕਰਨ ਦਾ ਵਿਕਲਪ ਚੁਣ ਰਹੀ ਹੈ, ਉਨ੍ਹਾਂ ਘੱਟੋ ਘੱਟ ਵਿਕਲਪਿਕ ਟੈਕਸ ਦਾ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਸਰਪਲਸ ਅਤੇ ਸੈੱਸ ਸਮੇਤ ਪ੍ਰਭਾਵੀ ਦਰ 25.17 ਫੀਸਦੀ ਹੋਵੇਗੀ।  ਇਸ ਦੇ ਨਾਲ ਹੀ ਇਕ ਅਕਤੂਬਰ ਦੇ ਬਾਅਦ ਬਣੀ ਨਵੀਂ ਘਰੇਲੂ ਨਿਰਮਾਣ ਕੰਪਨੀਆਂ ਬਿਨਾਂ ਕਿਸੇ ਉਤਸਾਹਤ ਦੇ 15 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਨਿਰਮਾਣ ਕੰਪਨੀਆਂ ਲਈ ਸਾਰੇ ਸਰਪਲਸ ਅਤੇ ਉਪਕਰ ਸਮੇਤ ਪ੍ਰਭਾਵੀ ਦਰ 17.01 ਫੀਸਦੀ ਹੋਵੇਗੀ।

ਜ਼ਿਕਰਯੋਗ ਕਿ ਅੱਜ ਜੀਐਸਟੀ ਕੌਸਲ ਦੀ ਮੀਟਿੰਗ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਾਲੀ ਜੀਐਸਟੀ ਪਰਿਸ਼ਦ ਦੀ ਗੋਆ ਵਿਚ ਇਹ 37ਵੀਂ ਮੀਟਿੰਗ ਹੈ। ਇਸ ਵਿਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਆਰਥਿਕ ਵਾਧਾ ਚਾਲੂ ਸਾਲ ਦੀ ਪਹਿਲੀ ਤਿਮਾਹੀ ਵਿਚ ਛੇ ਸਾਲ ਦੇ ਘੱਟੋ ਘੱਟ ਪੱਧਰ 5 ਫੀਸਦੀ ਉਤੇ ਆ ਗਿਆ ਹੈ।

Leave a Reply

Your email address will not be published. Required fields are marked *

%d bloggers like this: