ਕੰਨਿਆ ਸਕੂਲ ਭਦੌੜ ਵਿਖੇ ‘ਗਾਈਡੈਂਸ ਕਮੇਟੀ’ ਦਾ ਗਠਨ

ss1

ਕੰਨਿਆ ਸਕੂਲ ਭਦੌੜ ਵਿਖੇ ‘ਗਾਈਡੈਂਸ ਕਮੇਟੀ’ ਦਾ ਗਠਨ

11-17 (2)
ਭਦੌੜ 11 ਮਈ (ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਪ੍ਰਿੰਸੀਪਲ ਸੁਖਪਾਲ ਕੌਰ ਦੀ ਅਗਵਾਈ ਵਿੱਚ ‘ਗਾਈਡੈਂਸ ਕਮੇਟੀ’ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦੀ ਚੋਣ ਇਸ ਮਕਸਦ ਨਾਲ ਕੀਤੀ ਗਈ ਤਾਂ ਜੋ ਸਮੇਂ-ਸਮੇਂ ਸਿਰ ਵਿਦਿਆਰਥੀਆਂ ਨੂੰ ਵਿਸ਼ਿਆਂ ਦੀ ਸਹੀ ਚੋਣ ਅਤੇ ਕਿੱਤਾ ਚੋਣ ਵਿੱਚ ਮਾਰਗਦਰਸ਼ਨ ਕੀਤਾ ਜਾ ਸਕੇ। ਇਸ ਕਮੇਟੀ ਵਿੱਚ ਅਮਰਿੰਦਰ ਸਿੰਘ ਬਤੌਰ ਕੈਰੀਅਰ ਮਾਸਟਰ, ਤੇਜਿੰਦਰ ਸਿੰਘ ਜੀ.ਜੀ.ਆਰ.ਪੀ. ਕਲਸਟਰ ਰਿਸੋਰਸ ਪਰਸਨ, ਲੈਕ. ਵਸੁੰਧਰਾ, ਮੈਡਮ ਸਰੋਜ ਰਾਣੀ, ਮੈਡਮ ਸ਼ੀਤੂ ਮਿੱਢਾ, ਹਰਪ੍ਰੀਤ ਕੌਰ, ਮਨਦੀਪ ਕੌਰ ਅਤੇ ਨਵੀਨਜੋਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਸਿੱਖਿਆ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਰੌਸ਼ਨੀ ਵਿੱਚ ਕਾਰਜ ਕਰੇਗੀ।

Share Button

Leave a Reply

Your email address will not be published. Required fields are marked *