ਕੰਨਿਆ ਸਕੂਲ ਦਾਖਾ ਵਿਖੇ ਕਰਵਾਇਆ ਗਿਆ ਮਾਸ-ਕਾਊਂਸਲਿੰਗ ਪ੍ਰੋਗਰਾਮ

ss1

ਕੰਨਿਆ ਸਕੂਲ ਦਾਖਾ ਵਿਖੇ ਕਰਵਾਇਆ ਗਿਆ ਮਾਸ-ਕਾਊਂਸਲਿੰਗ ਪ੍ਰੋਗਰਾਮ

25-nov-mlp-04ਮੁੱਲਾਂਪੁਰ ਦਾਖਾ 25 ਨਵੰਬਰ(ਮਲਕੀਤ ਸਿੰਘ) ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਪੰਜਾਬ ਵੱਲੋਂ ਜਾਰੀ ਕੀਤੇ ਗਾਈਡੈਂਸ ਕਲੰਡਰ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ ਮਾਸ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਕਲੱਸਟਰ ਗਾਈਡੈਂਸ ਰਿਸੋਰਸ ਪਰਸਨ ਸ਼੍ਰੀਮਤੀ ਜਸਪ੍ਰੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਸ਼ਾ ਮਾਹਿਰਾਂ ਨੇ ਭਾਗ ਲਿਆ ਇਸ ਸਮਾਗਮ ਦੌਰਾਨ ਡਾ. ਸ਼ਿਵਜੀਤ ਸਿੰਘ ਸੇਖੋਂ ਏ.ਡੀ.ਓ., ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕੈਪਟਨ ਸੁਖਦੇਵ ਸਿੰਘ ਡਾਇਰੈਕਟਰ ਐਸ.ਐਮ.ਐਲ. ਕਾਲਜ ਆਫ ਨਰਸਿੰਗ ਭਨੋਹੜ, ਸ. ਜਸਵੀਰ ਸਿੰਘ ਸੂਦਨ ਡਾਇਰੈਕਟਰ ਰਜ਼ਿਸਟਰੇਸ਼ਨ ਲੁਧਿਆਣਾ ਗਰੁਪ ਆਫ ਕਾਲਜਿਜ ਚੌਕੀਂਮਾਨ ਆਦਿ ਬੁਲਾਰਿਆਂ ਨੇ ਆਪਣੀ-ਆਪਣੀ ਸੰਸਥਾ ਵਿੱਚ ਮੈਟ੍ਰਿਕ ਅਤੇ ਬਾਰਵੀਂ ਦੀ ਸਿੱਖਿਆ ਤੋਂ ਬਾਅਦ ਚੱਲ ਰਹੇ ਵੱਖ-ਵੱਖ ਕੋਰਸਾਂ ਬਾਰੇ ਸਕੂਲ ਦੀਆਂ ਨੌਵੀਂ ਤੋਂ ਬਾਰਵੀਂ ਜਮਾਤ ਵਿੱਚ ਪੜਦੀਆਂ ਵਿਦਿਆਰਥਣਾਂ ਨੂੰ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਇਸੇ ਸਮੇਂ ਮਾ. ਮਨਦੀਪ ਸਿੰਘ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਆਪਣੀ ਰੁਚੀ ਅਤੇ ਕਾਬਲੀਅਤ ਅਨੁਸਾਰ ਢੁਕਵੇਂ ਕਿੱਤੇ ਅਤੇ ਕੋਰਸ ਚੁਣਨ ਸਬੰਧੀ ਸੁਝਾਅ ਦਿੱਤੇ ਗਏ ਇਸ ਸਮਾਗਮ ਵਿੱਚ ਸਕੂਲ ਇੰਚਾਰਜ ਸ੍ਰੀਮਤੀ ਜਸਵਿੰਦਰ ਕੁਮਾਰੀ, ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀਮਤੀ ਰਜਨੀਤ ਕੌਰ, ਸ਼੍ਰੀਮਤੀ ਸੁਮਨਜੀਤ ਕੌਰ, ਸ਼੍ਰੀਮਤੀ ਰਮਨਜੀਤ ਕੌਰ, ਸ਼੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਰੇਸ਼ਮਜੀਤ ਕੌਰ, ਸ਼੍ਰੀਮਤੀ ਕਵਲਪ੍ਰੀਤ ਕੌਰ, ਮਿਸ ਜਸਪ੍ਰੀਤ ਕੌਰ, ਸ. ਅਮਰਜੀਤ ਸਿੰਘ ਅਤੇ ਹੋਰ ਅਧਿਆਪਕਾਂ ਨੇ ਭਾਗ ਲਿਆ।

Share Button

Leave a Reply

Your email address will not be published. Required fields are marked *