Fri. Apr 26th, 2019

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ
ਹਾਈਬ੍ਰਿਡ ਬੀਜਾਂ ਨੂੰ ਛੱਡਕੇ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਬੀਜ ਹੀ ਬੀਜੇ ਜਾਣ: ਡਾ:ਵਿਪਨ ਰਾਮਪਾਲ

ਸ੍ਰੀ ਅਨੰਦਪੁਰ ਸਾਹਿਬ 12 ਮਈ(ਦਵਿੰਦਰਪਾਲ ਸਿੰਘ/ਅੰਕੁਸ਼): ਕਿਸਾਨਾਂ ਨੂੰ ਹਾਈ ਬਰਿਡ ਦੋਗਲਾ ਕਿਸਮ ਦਾ ਝੋਨਾ ਬਿਜਣ ਤੋਂ ਰੋਕਣ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਅਗਮਪੁਰ ਦੇ ਕਮਿਊਨਿਟੀ ਸੈਂਟਰ ਵਿਖੇ ਸ਼ੈਲਰ, ਆੜਤੀ ਐਸੋਸੀਏਸ਼ਨ, ਕ੍ਰਿਸੀ ਵਿਗਿਆਨ ਕੇਂਦਰ ਰੂਪਨਗਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਜਾਗਰੂਕਤਾ ਕੈਪ ਲਗਾਇਆ ਗਿਆ ਜਿਸ ਵਿਚ ਇਸ ਕਿਸਮ ਦਾ ਝੌਨਾ ਬਿਜਣ ਤੋਂ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਕ੍ਰਿਸੀ ਵਿਗਿਆਨ ਰੂਪਨਗਰ ਦੇ ਵਿਗਿਆਨੀਆਂ ਡਾ. ਵਿਪਨ ਕੁਮਾਰ ਰਾਮਪਾਲ, ਡਾ ਅਸ਼ੋਕ ਕੁਮਾਰ, ਡਾ ਪੋਭਿੰਦਰ ਸਿੰਘ, ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਖੇਤੀਬਾੜੀ ਅਫਸਰ ਡਾ:ਅਵਤਾਰ ਸਿੰਘ ਨੇ ਕਿਸਾਨਾਂ ਨੂੰ ਆਉਣ ਵਾਲੀ ਸੋਹਣੀ ਦੀ ਫਸਲ ਸਬੰਧੀ ਸੰਪੂਰਨ ਜਾਣਕਾਰੀ ਦਿੱਤੀ। ਡਾ. ਵਿਪਨ ਰਾਮਪਾਲ ਨੇ ਦੱਸਿਆ ਕਿ ਝੋਨੇ ਦੀਆਂ ਵੱਖ ਵੱਖ ਕਿਸਮਾਂ ਅਤੇ ਉਹਨਾਂ ਦੀ ਬਿਜਾਈ ਦਾ ਢੰਗ, ਖਾਦਾ ਦੀ ਵਰਤੋਂ ਅਤੇ ਨਦੀਨ ਨਾਸ਼ਕਾ ਦੀ ਸਪਰੇ ਸਬੰਧੀ ਜੋ ਕਿਸਾਨਾ ਨੂੰ ਸਿਫਾਰਸ਼ਾ ਕੀਤੀਆਂ ਜਾਦੀਆਂ ਹਨ ਉਹਨਾਂ ਨੂੰ ਹੀ ਅਪਣਾਉਣਾ ਚਾਹੀਦੀ ਹੈ। ਡਾ. ਪੋਭਿੰਦਰ ਨੇ ਮਿੱਟੀ ਦੀ ਪਰਖ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਕਿਸਾਨਾਂ ਨੂੰ ਖਾਦਾ ਦੀ ਵਰਤੋ ਮਿੱਟੀ ਦੀ ਪਰਖ ਅਨੁਸਾਰ ਹੀ ਕਰਨੀ ਚਾਹੀਦੀ ਹੈ। ਡਾ. ਅਸੋਕ ਕੁਮਾਰ ਨੇ ਫਸਲਾਂ ਦੀ ਸਾਂਭ ਸੰਭਾਲ, ਝੌਨਿਆ ਦੀ ਬੀਮਾਰੀਆ ਅਤੇ ਕੀੜੇ ਮਕੋੜਿਆਂ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਿਹਾ ਕਿ ਪੀ ਆਰ ਬੀਜ ਹੀ ਬੀਜੇ ਜਾਣ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ ਅਤੇ ਇਸਦੀਆਂ 121, 122, 127 ਅਤੇ 144 ਨੰਬਰ ਦੀਆਂ ਕਿਸਮਾਂ ਹੀ ਬੀਜੀਆਂ ਜਾਣ। ਇਸ ਦੌਰਾਨ ਉਹਨਾਂ ਬੀਜਾਂ ਦੀਆਂ ਇਹਨਾਂ ਕਿਸਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਵੀ ਦਿੱਤੀ। ਉਹਨਾਂ ਦੱਸਿਆ ਕਿ ਇਹਨਾਂ ਬੀਜਾਂ ਦਾ ਝਾੜ 32-37 ਕੁਇੰਟਲ ਤੱਕ ਹੁੰਦਾ ਹੈ। ਜਿਸ ਨਾਲ ਨਾਂ ਹੀ ਆੜਤੀਆਂ ਨੂੰ, ਨਾਂ ਸੈਲਰ ਵਾਲਿਆਂ ਅਤੇ ਨਾਂ ਹੀ ਕੋਈ ਜਿੰਮੀਦਾਰਾਂ ਨੂੰ ਦਿੱਕਤ ਆਉਂਦੀ ਹੈ। ਉਹਨਾਂ ਦੱਸਿਆ ਕਿ ਇਹਨਾਂ ਬੀਜਾਂ ਵਿਚ ਬਰੋਕਨ ਵੀ ਬਹੁਤ ਘੱਟ ਹੁੰਦਾ ਹੈ ਅਤੇ ਕਿਸੇ ਨੂੰ ਕਿਸੇ ਕਿਸਮ ਦੀ ਬਿਮਾਰੀ ਲੱਗਣ ਦਾ ਡਰ ਘੱਟ ਜਾਂਦਾ ਹੈ।

ਡਾ. ਅਵਤਾਰ ਸਿੰਘ ਖੇਤੀਬਾੜੀ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਕਿਸਾਨ ਭਲਾਈ ਸਕੀਮਾ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਹ ਕੋਈ ਵੀ ਖਾਦ ਬਿਜ ਜਾਂ ਨਦੀਨ ਨਾਸ਼ਕ ਕੀੜੇ ਮਾਰ ਦਵਾਈ ਬਜਾਰ ਵਿਚੋ ਖਰੀਦਣ ਤਾਂ ਉਸਦਾ ਪੱਕਾ ਬਿਲ ਜਰੂਰ ਲੈ ਲੈਣ। ਜਿਹੜੇ ਵੀ ਦੁਕਾਨਦਾਰ ਕਿਸਾਨ ਨੂੰ ਬਿੱਲ ਦੇਣ ਤੋਂ ਇਨਕਾਰ ਕਰਨ ਉਹਨਾਂ ਦੀ ਜਾਣਕਾਰੀ ਤੁਰੰਤ ਖੇਤੀਬਾੜੀ ਦੇ ਵਿਭਾਗ ਦੇ ਅਧਿਕਾਰੀਆ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਵਿਰੁਧ ਉਚਿੱਤ ਕਾਰਵਾਈ ਕੀਤੀ ਜਾ ਸਕੇ
ਇਸ ਮੋਕੇ ਸੰਜੇ ਕੁਮਾਰ ਸ਼ੈਲਰ ਐਸੋਸੀਏਸ਼ਨ, ਮਨਿੰਦਰ ਵਰਮਾ ਰੂਪਨਗਰ, ਗਗਨ ਰਾਣਾ, ਲੱਬੀ ਤਖਤਗੜ, ਮੁਕੇਸ਼ ਨੱਡਾ ਆੜਤੀ ਐਸੋਸੀਏਸ਼ਨ, ਸਮੀਰ ਕੁਮਾਰ ਨੇ ਕਿਸਾਨਾਂ ਨੂੰ ਹਾਈ ਬਰੀਡ ਝੋਨਾ ਨਾ ਬਿਜਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਝੋਨੇ ਦੀ ਮੰਡੀਆਂ ਵਿਚ ਵੇਚਣ ਸਮੇਂ ਭਾਰੀ ਔਕੜ ਆਵੇਗੀ। ਇਸ ਮੋਕੇ ਖੁਸ਼ਪਾਲ ਰਾਣਾ, ਗੁਰਮੀਤ ਭੱਠਲ, ਰਾਮ ਗੋਪਾਲ ਮਟੌਰ, ਜਸਵੰਤ ਸਿੰਘ ਸੁਰੇਵਾਲ, ਤਰਸੇਮ ਲਾਲ ਖਮੇੜਾ, ਹੁਸਨ ਚੰਦ ਗਰਾ, ਰਜੇਸ਼ ਰਾਣਾ, ਦਵਿੰਦਰ ਕੁਮਾਰ, ਜਰਨੈਲ ਸਿੰਘ ਮਾਗੇ ਵਾਲੀਆਂ, ਧਰਮਿੰਦਰ ਕਾਲੀਆਂ, ਅਸੋਕ ਕੁਮਾਰ ਅਤੇ ਇਲਾਕੇ ਦੇ ਅਗਾਹ ਵਧੂ ਕਿਸਾਨ ਅਤੇ ਪੰਤਵੱਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: