ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਕ੍ਰਿਸ਼ਨ ਮਹਿਤਾ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਬਣਨ ਦੀ ਖੁਸ਼ੀ ਵਿੱਚ ਵੰਡੇ ਲੱਡੂ

ਕ੍ਰਿਸ਼ਨ ਮਹਿਤਾ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਬਣਨ ਦੀ ਖੁਸ਼ੀ ਵਿੱਚ ਵੰਡੇ ਲੱਡੂ

6-53 (1)
ਰਾਜਪੁਰਾ (ਧਰਮਵੀਰ ਨਾਗਪਾਲ) ਭਾਜਪਾ ਦੇ ਪੁਰਾਣੇ ਤੇ ਸੀਨੀਅਰ ਆਗੂ ਸ੍ਰੀ ਕ੍ਰਿਸ਼ਨ ਮਹਿਤਾ ਨੂੰ ਨਗਰ ਸੁਧਾਰ ਟਰਸਟ ਦਾ ਚੇਅਰੈਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿੱਚ ਮਿਤੀ 6 ਅਗਸਤ ਨੂੰ ਸ਼ਾਮੀ ਪ੍ਰਭਾਕਰ ਚੌਕ ਵਿੱਖੇ ਲੰਡੂ ਵੰਡੇ ਗਏ ਤੇ ਇਹ ਲੱਡੂ ਵੰਡ ਸਮਾਰੋਹ ਭਾਜਪਾ ਦੇ ਜਿਲਾ ਉਤਰੀ ਪਟਿਆਲਾ ਦੇਹਾਤੀ ਦੇ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਅਤੇ ਦੇਖ ਰੇਖ ਵਿੱਚ ਕੀਤਾ ਗਿਆ ਤੇ ਇਸ ਖੁਸ਼ੀਆਂ ਭਰੇ ਮਾਹੋਲ਼ ਵਿੱਚ ਆਤਿਸ਼ਬਾਜੀ ਵੀ ਕੀਤੀ ਗਈ ਤੇ ਸਾਰਿਆ ਨੇ ਸ੍ਰੀ ਕ੍ਰਿਸ਼ਨ ਮਹਿਤਾ ਜੀ ਨੂੰ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਬਣਨ ਦੀ ਖੁਸ਼ੀ ਵਿੱਚ ਹਾਰਦਿਕ ਵਧਾਇਆਂ ਦਿੱਤੀਆ ਤੇ ਖੁਸ਼ੀਆਂ ਭਰੇ ਮਾਹੌਲ ਵਿੱਚ ਉਹਨਾਂ ਦਾ ਮਿੱਠਾ ਮੂੰਹ ਵੀ ਕਰਵਾਇਆ ਗਿਆ ਅਤੇ ਜਨਤਾ ਵਿੱਚ ਲੱਡੂ ਵੰਡੇ ਗਏ। ਇਸ ਸਮੇੰ ਮੀਡੀਆ ਨਾਲ ਗਲਬਾਤ ਕਰਦਿਆ ਸ਼੍ਰੀ ਮਹਿਤਾ ਨੇ ਕਿਹਾ ਕਿ ਮੈਂ ਰਾਜਪੁਰਾ ਦੇ ਵਿਕਾਸ ਇਮਾਨਦਾਰੀ ਤੇ ਜਿਆਦਾ ਤੋ ਜਿਆਦਾ ਵਿਕਾਸ ਕਰਵਾਵਾਂਗਾ ਤਾਂ ਕਿ ਰਾਜਪੁਰਾ ਵੀ ਦੂਸਰੇ ਡਿਵੈਲਪ ਹੋਏ ਵੱਡੇ ਸ਼ਹਿਰਾ ਵਾਂਗ ਆਪਣੀ ਇੱਕ ਨੁਵੇਕਲੀ ਪਛਾਣ ਬਣਾ ਸਕੇ ।ਇਸ ਮੌਕੇ ਸ੍ਰੀ ਕ੍ਰਿਸ਼ਨ ਮਹਿਤਾ ਨੇ ਸਭ ਤੋ ਪਹਿਲਾਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਉਨਾ ਕਿਹਾ ਕਿ ਜੋ ਜਿੰਮੇਵਾਰੀ ਪਾਰਟੀ ਵੱਲੋ ਉਨਾ ਨੂੰ ਦਿੱਤੀ ਗਈ ਹੈ ਉਹ ਉਸ ਨੂੰ ਇਮਾਨਦਾਰੀ ਅਤੇ ਤੰਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨਗੇ।

ਇਸ ਮੌਕੇ ਪਟਿਆਲਾ ਉਤਰੀ ਦੇ ਪ੍ਰਧਾਨ ਨਰਿੰਦਰ ਨਾਗਪਾਲ ਨੇ ਪੱਤਰਕਾਰਾ ਨੂੰ ਦਸਿਆ ਕਿ ਪੰਜਾਬ ਪ੍ਰਧਾਨ ਵਿਜਯ ਸਾਂਪਲਾ, ਉਪ ਪ੍ਰਧਾਨ ਹਰਜੀਤ ਗਰੇਵਾਲ ਅਤੇ ਪੰਜਾਬ ਦੇ ਸੰਗਠਨ ਮਹਾ ਮੰਤਰੀ ਦਿਨੇਸ਼ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੀ ਭਾਜਪਾ ਦੇ ਸਭ ਤੋਂ ਪੁਰਾਣੇ ਅਤੇ ਮਿਹਨਤੀ ਵਰਕਰ ਕ੍ਰਿਸ਼ਨ ਮਹਿਤਾ ਜੀ ਨੂੰ ਪਾਰਟੀ ਪ੍ਰਤੀ ਉਹਨਾਂ ਦੀਆਂ ਸੇਵਾਵਾ ਨੂੰ ਦੇਖਦਿਆ ਇਸ ਸੀਟ ਤੇ ਨਵਾਜਿਆ ਗਿਆ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਪੂਰੀ ਤਨਦੇਹੀ ਨਾਲ ਸ਼ਹਿਰ ਵਾਸੀਆਂ ਦੀ ਭਲਾਈ ਲਈ ਕੰਮ ਕਰਨਗੇ। ਇਸ ਮੌਕੇ ਉਹਨਾਂ ਵਲੋਂ ਵੀ ਭਾਜਪਾ ਹਾਈਕਮਾਨ ਦਾ ਵੀ ਧੰਨਵਾਦ ਕੀਤਾ ਗਿਆ।ਉਹਨਾਂ ਕਿਹਾ ਕਿ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਲਦੀ ਹੀ ਸ਼੍ਰੀ ਮਹਿਤਾ ਜੀ ਦੀ ਤਾਜਪੋਸ਼ੀ ਕੀਤੀ ਜਾਵੇਗੀ ਤੇ ਇਸ ਸਮੇਂ ਭਾਜਪਾ ਦੇ ਬਹੁਤ ਵੱਡੇ ਲੀਡਰ ਪਹੁੰਚਣਗੇ। ਇਸ ਮੌਕੇ ਭਾਜਪਾ ਦੇ ਪੁਰਾਣੇ ਆਗੂ ਕ੍ਰਿਸ਼ਨ ਕੁਮਾਰ, ਪੰਡਿਤ ਲ਼ਛਮਨ ਦਾਸ, ਰੰਜਨ ਹੰਸ, ਰਿੰਕੂ ਮਹਿਤਾ, ਰਿੰਕੂ ਚੋਧਰੀ, ਨਰੇਸ਼ ਧਿਮਾਨ ਪ੍ਰਧਾਨ ਭਾਜਪਾ, ਜਨਰਲ ਸੈਕਟਰੀ ਜਿਲਾ ਪਟਿਆਲਾ ਦੇਹਾਤੀ ਦੇ ਕਮਲਦੀਪ ਜਿੰਦਲ, ਜਸਵਿੰਦਰ ਕੌਰ, ਮੈਡਮ ਪਾਸੀ, ਰਮੇਸ਼ ਝਾਮ ਖਜਾਨਚੀ, ਵਿਨੋਦ ਚਾਵਲਾ, ਰਿੰਕੂ ਚੌਧਰੀ, ਭਾਜਪਾ ਵਰਕਰ ਤੇ ਹੋਰ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

%d bloggers like this: