Wed. Apr 24th, 2019

ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ

ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ

25-16 (1)
ਕੀਰਤਪੁਰ ਸਾਹਿਬ 25 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ) ਸਥਾਨਕ ਸ੍ਰੀ ਰਾਮ ਮੰਦਰ ਕੀਰਤਪੁਰ ਸਾਹਿਬ ਤੋਂ ਅੱਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ (ਜਨਮ ਅਸ਼ਟਮੀ ) ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਜੋ ਸ੍ਰੀ ਰਾਮ ਮੰਦਰ ਤੋਂ ਸ਼ੁਰੂ ਕੀਤੀ ਗਈ ਅਤੇ ਮੇਨ ਬਜ਼ਾਰ ਅੰਬ ਵਾਲਾ ਚੌਂਕ ਬਿਲਾਸਪੁਰ ਰੋਡ ਤੋਂ ਹੁੰਦੀ ਹੋਈ ਆਪਣੇ ਅਗਲੇ ਨਵਾ ਬੱਸ ਅੱਡਾ ਅਤੇ ਪੁਰਾਣਾ ਬੱਸ ਅੱਡਾ ਅਤੇ ਸੀਤਲਾ ਮਾਤਾ ਮੰਦਿਰ ਜਾਵੇਗੀ ਜਿਸ ਦੀ ਸਮਾਪਤੀ ਵਾਪਸ ਸ੍ਰੀ ਰਾਮ ਮੰਦਿਰ ਵਿਖੇ ਹੋਵੇਗੀ । ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਵੀ ਸਜਾਈਆਂ ਗਈ ਅਤੇ ਸਗਤਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਗੁਣਗੁਣ ਵੀ ਕੀਤਾ । ਇਸ ਮੌਕੇ ਪੰਡਿਤ ਬ੍ਰਹਮਾ ਨੰਦ, ਸੋਮ ਦੱਤ ਜੋਸ਼ੀ, ਭਾਜਪਾ ਮੰਡਲ ਪ੍ਰਧਾਨ ਕੈਪਟਨ ਬਲਵੀਰ ਸਿੰਘ ਡਾਢੀ, ਰਜਨੀਸ਼ ਜੋਸ਼ੀ, ਅਸੋਕ ਕੁਮਾਰ ਸ਼ਾਰਧਾ, ਸੁਰਿੰਦਰ ਮੋਹਨ ਟੰਡਨ, ਸੁਰੇਸ ਮੋਹਨ ਟੰਡਨ, ਆਸ਼ੂਤੋਸ਼ ਸ਼ਰਮਾ, ਸੁਨੀਲ ਦਵੇਦੀ, ਨਰਿੰਦਰ ਭੱਲਾ, ਸੁਸ਼ੀਲ ਬੇਦੀ, ਤਰਸੇਮ ਲਾਲ ਬਾਵਾ, ਗਿਆਨ ਚੰਦ ਭਾਗੀਰਥ, ਲਾਡੀ, ਰਾਮ ਕੁਮਾਰ ਕੋੜਾ, ਪਰਸ ਬਾਵਾ, ਧਨਵੰਤ ਸਿੰਘ ਪਰੁਥੀ, ਸਜੈ ਸਰਮਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: