ਕ੍ਰਿਕਟ ਸਿਖਲਾਈ ਕੈਂਪ ਅਤੇ ਕ੍ਰਿਕਟ ਟੂਰਨਾਮੈਂਟ ਕਰਵਾਏ

ss1

ਕ੍ਰਿਕਟ ਸਿਖਲਾਈ ਕੈਂਪ ਅਤੇ ਕ੍ਰਿਕਟ ਟੂਰਨਾਮੈਂਟ ਕਰਵਾਏ

ਬਰੇਟਾ 1 ਜੁਲਾਈ(ਰੀਤਵਾਲ/ਦੀਪ) ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਲ੍ਹਾਂ ਕ੍ਰਿਕਟ ਐਸ਼ੋਸੀਏਸ਼ਨ ਦੇ ਕੋਚਿੰਗ ਸੈਂਟਰ ਤੇ ਧਰੁਵ ਪਾਂਡਵ ਅਕੈਡਮੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕ੍ਰਿਕਟ ਸਿਖਲਾਈ ਕੈਂਪ ਅਤੇ ਕ੍ਰਿਕਟ ਟੂਰਨਾਮੈਂਟ ਕਰਵਾਏ ਗਏ ਕੌਚਿੰਗ ਸੈਂਟਰ ਦੇ ਇੰਚਾਰਜ ਕੁਲਵਿੰਦਰ ਸਿੰਘ ਡੀ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਛੜੇ ਇਲਾਕੇ ਵਿੱਚ ਖਿਡਾਰੀਆਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ 1 ਜੂਨ ਤੋਂ 30 ਜੂਨ ਤੱਕ ਸਿਖਲਾਈ ਕੈਂਪ ਚੱਲਿਆ ਅਤੇ ਖਿਡਾਰੀਆਂ ਨੂੰ ਉਤਸ਼ਾਹ ਕਰਨ ਲਈ ਕ੍ਰਿਕਟ ਟੂਰਨਾਮੈਂਟ ਕਰਵਾਏ ਗਏ। ਟੂਰਨਾਮੈਨਟ ਵਿੱਚ ਪੰਜਾਬ ਅਤੇ ਹਰਿਆਣੇ ਦੇ ਵੱਖ-ਵੱਖ ਜਿਲ੍ਹਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਅੰਡਰ-14 ਸੈਮੀ ਫਾਈਨਲ ਵਿੱਚ ਬਰੇਟਾ ਤੇ ਜਾਖਲ ਟੀਮ ਦੇ ਮੈਚ ਹੋਏ। ਬਰੇਟਾ ਨੇ 114 ਰਨ ਬਣਾਏ।ਜਾਖਲ ਨੇ 118 ਰਨ ਬਣਾਏ ਤੇ ਬਰੇਟਾ ਦੀ ਟੀਮ ਜੇਤੂ ਰਹੀ। ਮੌੜ ਮੰਡੀ ਤੇ ਜਲੰਧਰ ਦੇ ਮੈਚ ਵਿੱਚੋਂ ਮੌੜ ਮੰਡੀ ਨੇ 143 ਰਨ ਬਣਾਏ ਤੇ ਜਲੰਧਰ ਨੇ 100 ਰਨ ਬਣਾਏ ਤੇ ਮੌੜ ਮੰਡੀ ਦੀ ਟੀਮ ਜੇਤੂ ਰਹੀ। ਅੰਡਰ-17 ਵਿੱਚ ਜਲੰਧਰ ਤੇ ਭੀਖੀ ਦੇ ਮੈਚ ਹੋਏ, ਜਲੰਧਰ ਨੇ 164 ਰਨ ਬਣਾਏ ਤੇ ਭੀਖੀ ਨੇ 158 ਰਨ ਬਣਾਏ ਜਿਸ ਵਿੱਚੋਂ ਜਲੰਧਰ ਦੀ ਟੀਮ ਜੇਤੂ ਰਹੀ। ਚੰਡੀਗੜ੍ਹ ਤੇ ਬਰੇਟਾ ਦੇ ਮੈਚ ਹੋਏ ਚੰਡੀਗੜ੍ਹ ਨੇ 120 ਰਨ ਬਣਾਏ ਤੇ ਬਰੇਟਾ ਨੇ 121 ਰਨ ਬਣਾਏ ਜਿਸ ਵਿੱਚੋਂ ਬਰੇਟਾ ਦੀ ਟੀਮ ਜੇਤੂ ਰਹੀ। ਅੰਡਰ-14 ਫਾਈਨਲ ਮੈਚ ਵਿੱਚ ਮੌੜ ਮੰਡੀ ਤੇ ਬਰੇਟਾ ਦੇ ਹੋਏ। ਮੌੜ ਮੰਡੀ ਨੇ 182 ਰਨ ਬਣਾਏ ਤੇ ਬਰੇਟਾ ਨੇ 165 ਰਨ ਬਣਾਏ ਜਿਸ ਵਿੱਚੋਂ ਮੌੜ ਮੰਡੀ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਅੰਡਰ-17 ਫਾਈਨਲ ਮੈਚ ਵਿੱਚ ਜਲੰਧਰ ਤੇ ਬਰੇਟਾ ਦੇ ਹੋਏ, ਜਲੰਧਰ ਨੇ 130 ਰਨ ਬਣਾਏ ਤੇ ਬਰੇਟਾ 122 ਰਨ ਬਣਾਏ ਜਿਸ ਵਿੱਚੋਂ ਜਲੰਧਰ ਨੇ ਪਹਿਲਾਂ ਸਥਾਨ ਅਤੇ ਬਰੇਟਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਡਰ-14 ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 2500/- ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 1500/- ਅਤੇ ਅੰਡਰ-17 ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 5100/- ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 2500/- ਰੁਪਏ ਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਨਗਰ ਕੌਂਸਲ ਬਰੇਟਾ ਦੇ ਪ੍ਰਧਾਨ ਵਿਕਾਸ ਗੋਇਲ ਨੇ ਅਦਾ ਕੀਤੀ ਇਸ ਮੌਕੇ ਹੈਪੀ ਬਰੇਟਾ, ਗੁਰਪ੍ਰੀਤ ਸਿੰਘ ਮਾਹੀਆਂ ਬਹਾਦਰਪੁਰ, ਪ੍ਰਕਾਸ਼ ਚੰਦ ਕੁਲਰੀਆਂ, ਗੋਪਾਲ ਸ਼ਰਮਾ, ਰਾਜਵਿੰਦਰ ਦਿਓਲ, ਮਨੀ ਖੁਡਾਲ, ਰਾਜੂ, ਅਸ਼ੋਕ, ਲਵਲੀ, ਗੋਰਾ, ਕਰਨਵੀਰ ਡੇਵੀ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *