ਕੌਸਲਰਾਂ ਵੱਲੋਂ ਧਰਨਾ ਅੱਜ

ss1

ਕੌਸਲਰਾਂ ਵੱਲੋਂ ਧਰਨਾ ਅੱਜ

img-20161202-wa0104ਬਰੇਟਾ (ਰੀਤਵਾਲ) ਸਥਾਨਕ ਸ਼ਹਿਰ ਦੇ ਕੁਝ ਕੌਸਲਰਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਅੱਜ ਦਿਨ ਸ਼ਨੀਵਾਰ ਨੂੰ ਨਗਰ ਕੌਸਲ ਬਰੇਟਾ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ ।ਕੌਸਲਰ ਸ਼ੁਮੇਸ ਬਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਧਰਨਾਂ ਨਗਰ ਕੌਸਲ ਦੇ ਜੇ.ਈ,ਐੱਸ ਡੀ.ਓ ਅਤੇ ਅਧਿਕਾਰੀਆ ਦੀ ਢਿੱਲੀ ਕਾਰਗੁਜਾਰੀ ਦੇ ਵਿੱਰੁਧ ਇਸ ਲਗਾਇਆ ਜਾ ਰਿਹਾ ਕਿ 31 ਜੁਲਾਈ ਨੂੰ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਵੱਲੋਂ ਸੰਗਤ ਦਰਸ਼ਨ ਕਰਦੇ ਹੋਏ ਬਰੇਟਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਕੰਮ ਪਾਸ ਕੀਤੇ ਗਏ ਸਨ ।ਉਨਾਂ੍ਹ ਕੰਮਾ ਨੂੰ ਚਲਾਉਣ ਲਈ ਠੇਕੇਦਾਰਾਂ ਨੇ ਸੜਕਾ ਦੀਆ ਸਾਇਡਾ ਪੁੱਟ ਕੇ ਸੁੱਟ ਦਿੱਤੀਆ । ਕੌਸਲਰਾਂ ਵੱਲੋਂ ਵਾਰ.ਵਾਰ ਬਨੇਤੀ ਕਰਨ ਤੇ ਵੀ ਕੰਮ ਨਹੀਂ ਚਲਾਏ ਗਏ ।ਉਨਾਂ੍ਹ ਦੋਸ਼ ਲਗਾਇਆ ਕਿ ਸਬੰਧਿਤ ਅਧਿਕਾਰੀਆਂ ਨੇ ਆਪਣਾ ਮੋਟਾ ਕਮਿਸ਼ਨ ਲੈਣ ਲਈ ਇਹ ਕੰਮ ਰੁਕਵਾਏ ਗਏ ਹਨ ।ਜੋ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ ਅਤੇ ਇਹ ਅਧਿਕਾਰੀ ਡਿਪਟੀ ਕਮਿਸ਼ਨਰ ਦੀ ਮੀਟਿੰਗ ਵਿੱਚ ਗਲਤ ਰਿਪੋਟ ਪੇਸ ਕਰਦੇ ਹਨ ।ਇਸ ਲਈ ਇਹ ਧਰਨਾ ਅੱਜ 3 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ ।ਜਦੋ ਇਸ ਸਬੰਧੀ ਐੱਸ ਡੀ.ਓ ਲਾਲ ਚੰਦ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਠੇਕੇਦਾਰਾਂ ਵੱਲੋਂ ਕੰਮ ਸਹੀ ਨਾ ਕਰਨ ਤੇ ਅਸੀ ਉੇਨਾਂ੍ਹ ਦੀ ਬਣਦੀ ਰਕਮ ਰੋਕ ਦਿੱਤੀ ਹੈ ਜਿਸ ਕਰਕੇ ਠੇਕੇਦਾਰਾਂ ਨੇ ਇਨਾਂ੍ਹ ਕੰਮਾ ਨੂੰ ਅਧੂਰਾ ਛੱਡ ਰੱਖਿਆ ਹੈ ।

Share Button

Leave a Reply

Your email address will not be published. Required fields are marked *