Fri. Oct 18th, 2019

ਕੌਰ ਬੀ ਦੇ ਇਟਲੀ ‘ਚ 19 ਅਕਤੂਬਰ ਤੋਂ ਸ਼ੋਅ ਹੋਣਗੇ

ਕੌਰ ਬੀ ਦੇ ਇਟਲੀ ‘ਚ 19 ਅਕਤੂਬਰ ਤੋਂ ਸ਼ੋਅ ਹੋਣਗੇ

ਵਿਚੈਂਸਾ 23 ਸਤੰਬਰ (ਪੱਤਰ ਪ੍ਰੇਰਕ): ਪ੍ਰਸਿੱਧ ਪੰਜਾਬੀ ਗਾਇਕਾ ਕੌਰ ਬੀ ਆਪਣੇ ਪ੍ਰੋਗਰਾਮ ਕਰਨ ਲਈ 13 ਅਕਤੂਬਰ ਤੋਂ ਯੂਰਪ ਵਿਖੇ ਪਹੁੰਚ ਰਹੀ ਹੈ।ਜਿਸ ਤਹਿਤ ਪਹਿਲਾ ਸ਼ੋਅ 13 ਅਕਤੂਬਰ ਨੂੰ ਗ੍ਰੀਸ ਵਿਖੇ ਹੋਵੇਗਾ।

ਇਹ ਜਾਣਕਾਰੀ ਦਿੰਦਿਆਂ ਕੌਰ ਬੀ ਏ ਯੂਰਪ ਸ਼ੋਅਜ ਦੇ ਪ੍ਰਮੋਟਰ ਸੱਤੀ ਕੰਵਰ ਨੇ ਦੱਸਿਆ ਕਿ 19 ਅਕਤੂਬਰ ਨੂੰ ਵਿਚੈਂਸਾ ਨੇੜਲੇ ਸ਼ਹਿਰ ਮੌਤੇਕੀਓ ਵਿਖੇ ਅਤੇ ਇਸੇ ਪ੍ਰਕਾਰ ਰੋਮ, ਬ੍ਰੇਸ਼ੀਆ ਅਤੇ ਇਟਲੀ ਦੇ ਹੋਰ ਸ਼ਹਿਰਾਂ ਵਿੱਚ ਕੌਰ ਬੀ ਦੇ ਸ਼ੋਅਜ ਰੱਖੇ ਜਾਣਗੇ। ਦੱਸਣਯੋਗ ਹੈ ਕਿ ਕੌਰ ਬੀ ਪਹਿਲੀ ਵਾਰੀ ਇਟਲੀ ਚ ਸ਼ੋਅਜ ਕਰਨ ਲਈ ਪਹੁੰਚ ਰਹੀ ਹੈ। ਪ੍ਰਮੋਟਰ ਸੱਤੀ ਕੰਵਰ ਨੇ ਦੱਸਿਆ ਕੌਰ ਬੀ ਦੇ ਸ਼ੋਅਜ ਨੂੰ ਲੈ ਕੇ ਇਟਲੀ ਅਤੇ ਯੂਰਪ ਭਰ ਦੇ ਸਰੋਤਿਆਂ ਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਉਨਾਂ ਦੱਸਿਆ ਕਿ ਇਟਲੀ ਦੇ ਸਾਰੇ ਸ਼ੋਅਜ ਦੀਆਂ ਤਰੀਕਾਂ ਦਾ ਐਲਾਨ ਬਹੁਤ ਜਲਦ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: