Tue. Jul 23rd, 2019

ਕੌਮੀ ਸੰਘਰਸ਼ ਪ੍ਰਾਪਤੀ ਦੀਆਂ ਬਰੂਹਾਂ ਤੇ – ਹੁੱਣ ਸੁਹਿਰਦਤਾ ਦੀ ਲੋੜ! …. ਸੁਖਮਿੰਦਰ ਸਿੰਘ ਹੰਸਰਾ

ਕੌਮੀ ਸੰਘਰਸ਼ ਪ੍ਰਾਪਤੀ ਦੀਆਂ ਬਰੂਹਾਂ ਤੇ – ਹੁੱਣ ਸੁਹਿਰਦਤਾ ਦੀ ਲੋੜ! …. ਸੁਖਮਿੰਦਰ ਸਿੰਘ ਹੰਸਰਾ

20-8 (1)
ਕਨੇਡਾ, 20 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਕੌਮਾਂ ਦਾ ਭਵਿੱਖ, ਕੌਮ ਦੀ ਸੋਚ ਦੀ ਨਿਆਈਂ ਹੁੰਦਾ ਹੈ,ਗੁਰੂ ਨਾਨਕ ਸਾਹਿਬ ਦੀ ਖਾਲਸਾ ਪੰਥ ਦੀ ਸਥਾਪਨਾ ਦੀ ਸੋਚ ਨੂੰ 230 ਸਾਲਾਂ ਬਾਅਦ ਕੇਸਗੜ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਨੋਕ ਵਿਚੋਂ ਖਾਲਸਾ ਸਾਜ ਕੇ ਸਾਕਾਰ ਕੀਤਾ। ਖਾਲਸਾ ਪੰਥ ਸਾਜਨਾ ਦਾ ਇੱਕ ਖਾਸ ਮਨੋਰਥ ਸੀ, ਇਹ ਸੀ ਕਿ ਇਸ ਹਊਮੈ, ਹੰਕਾਰ, ਪਾਖੰਡੀ, ਕ੍ਰੋਧਿਤ ਸੰਸਾਰ ਨੂੰ ਇੱਕ ਅਜਿਹੀ ਫੌਜ ਦੀ ਜਰੂਰਤ ਹੈ ਜੋ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਣਵੰਤੀ ਫਲਸਫੇ ਨੂੰ ਫੈਲਾਅ ਸਕੇ। ਅੱਜ ਦੇ ਯੁੱਗ ਵਿੱਚ ਕਿਸੇ ਵੀ ਵਿਚਾਰਧਾਰਾ ਨੂੰ ਅਸਰਦਾਇਕ ਢੰਗ ਨਾਲ ਲੋਕਾਂ ਵਿੱਚ ਲਿਜਾਣ ਲਈ ਰਾਜਨੀਤਕ ਸਕਤੀ ਦੀ ਜਰੂਰਤ ਪੈਂਦੀ ਹੈ ਰਾਜਨੀਤਕ ਸਕਤੀ ਤੋਂ ਭਾਵ ਹੈ ਰਾਜਭਾਗ ਸਾਇਦ ਇਹੀ ਕਾਰਣ ਸੀ ਕਿ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਕਿ ਰਾਜ ਬਿਨਾ ਨਹੀਂ ਧਰਮ ਚਲੇ ਹੈਂ। ਖਾਲਸਾ ਰਾਜ ਤੱਕ ਦੇ ਸਾਨਾਮੱਤੀ ਇਤਹਾਸ ਤੋਂ ਸਭ ਵਾਕਿਫ ਹਨ, ਪਰ ਉਸਤੋਂ ਬਾਅਦ 1849 ਵਿੱਚ ਜਦੋਂ ਖਾਲਸਾ ਪੰਥ ਦਾ ਰਾਜ ਸਮਾਪਤ ਹੋਇਆ ਅਤੇ ਪੰਜਾਬ ਬ੍ਰਿਟਿਸ ਰਾਜ ਦੇ ਥੱਲੇ ਆਇਆ ਤਾਂ ਖਾਲਸਾ ਪੰਥ ਦਾ ਬਾਕੀ ਭਾਰਤੀਆਂ ਵਾਂਗ ਗੋਰੇ ਨੂੰ ਪੰਜਾਬ ਚੋਂ ਕੱਢਣ ਦਾ ਸੰਘਰਸ ਸੁਰੂ ਹੋਇਆ ਬੱਬਰ ਅਕਾਲੀ ਲਹਿਰ ਦੀਆਂ ਕੁਰਬਾਨੀਆਂ ਤੋਂ ਇਲਾਵਾ ਰਾਜ ਗੁਰੂ ਸੁਖਦੇਵ, ਕਰਤਾਰਸਿੰਘ ਸਰਾਭਾ,ਸਰਦਾਰ ਊਧਮ ਸਿੰਘ ਅਤੇ ਗਰਦੀ ਬਾਬਅਿਾਂ ਨੇ ਗੋਰਅਿਾ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਜਦੋਂ ਆਜ਼ਾਦੀ ਦਾ ਮੌਕਾ ਆਇਆ ਤਾਂ ਸਾਡੇ ਆਗੂਆਂ ਨੂੰ ਝੂਠੇ, ਮਕਾਰ, ਫਰੇਬੀ ਅਤੇ ਬੇਈਮਾਨ ਕਾਲੇ ਬ੍ਰਾਹਮਣ ਨਹਿਰੂ ਅਤੇ ਗਾਂਧੀ ਤੇ ਵਿਸ਼ਵਾਸ਼ ਹੋ ਗਿਆ ਕਿ ਸਾਡੀ ਕੌਮ ਦਾ ਭਵਿੱਖ ਸ਼ਾਇਦ ਇਨਾਂ ਦੇ ਨਾਲ ਜੋੜੇ ਕੇ ਹੀ ਸੁਰੱਖਿਅਤ ਰਹਿ ਸਕਦਾ ਹੈ ਇਸ ਮੌਕੇ ਇਨਾਂ ਆਗੂਆਂ ਦੀ ਊਣੀ ਮੱਤ ਨੇ ਕੌਮ ਨੂੰ ਗੁਲਾਮੀ ਦੇ ਸੰਗਲਾਂ ਵਿੱਚ ਨੂੜ ਦਿੱਤਾ ਸੀ। 70 ਸਾਲ ਦੇ ਅਸਹਿ ਸੰਘਰਸ਼ ਤੋਂ ਬਾਅਦ ਹੁਣ ਇੱਕ ਵਾਰ ਫੇਰ ਕੌਮ ਚੌਰੱਸਤੇ ਵਿੱਚ ਆਣ ਖੜੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਅਸਰਦਾਇਕ ਢੰਗ ਨਾਲ ਚੱਲੀ ਖਾਲਿਸਤਾਨ ਦੀ ਲਹਿਰ ਸਦਕਾ ਕੌੰਮ ਨੂੰ ਆਜ਼ਾਦੀ ਦੇ ਸੂਰਜ ਦੀਆਂ ਕ੍ਰਿਣਾ ਦੀ ਗਰਮੈਸ਼ ਮਹਿਸੂਸ ਹੋਣ ਲੱਗੀ ਹੈ। ਅਜੋਕੇ ਸਮੇਂ ਦੀ ਸੰਸਾਰਕ ਸਿਆਸਤ ਅਧੀਨ ਦੋ ਢੰਗ ਨਾਲ ਆਜ਼ਾਦੀ ਹਾਸਿਲ ਕੀਤੀ ਜਾ ਸਕਦਾ ਹੈ ਪਹਿਲਾ ਢੰਗ ਕਿ ਭਾਰਤ ਸੰਸਾਰ ਪੱਧਰ ਤੇ ਹੋ ਰਹੀ ਬਦਨਾਮੀ ਤੋਂ ਮਜਬੂਰ ਹੋ ਕੇ ਮਹਿਸੂਸ ਕਰ ਲਵੇ ਕਿ ਸਾਨੂੰ ਖਾਲਿਸਤਾਨ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ, ਇਸ ਲਈ ਉਹ ਖੁਦ ਰਾਇ ਸ਼ੁਮਾਰੀ ਦਾ ਐਲਾਨ ਕਰੇ ਅਤੇ ਪੰਜਾਬ ਦੇ ਲੋਕਾਂ ਦੀ ਰਾਇ ਜਾਣੇ ਦੂਸਰਾ ਕਿ ਪੰਜਾਬ ਅਸੰਬਲੀ ਵਲੋਂ ਖੁਦਮੁਖਤਿਆਰੀ ਦਾ ਮਤਾ ਪਾਸ ਕਰਕੇ ਯੂਨ ਐਨ ਨੂੰ ਭੇਜਿਆ ਜਾਵੇ ਤਾਂ ਕਿ ਯੂ ਐਨ ਪਮਜਾਬ ਵਿੱਚ ਰਾਇ ਸ਼ੁਮਾਰੀ ਕਰਵਾਉਣ ਦੀ ਪ੍ਰਕ੍ਰਿਆ ਭਾਰਤ ਤੇ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੀ ਰਾਇ ਅਨੁਸਾਰ ਪੰਜਾਬ ਦੇ ਭਵਿੱਖ ਦਾ ਫੈਸਲੇ ਦੋਵੇ ਸੂਰਤਾਂ ਵਿੱਚ ਲੋਕਾਂ ਦੀ ਸ਼ਮੂਲੀਅਤ ਅਤੇ ਲੋਕਾਂ ਦੀ ਦ੍ਰਿੜਤਾ ਦਾ ਵੱਡਾ ਰੋਲ ਹੈ। ਪੰਜਾਬ ਵਿੱਚ 2017 ਵਿੱਚ ਹੋ ਰਹੀਆਂ ਚੋਣਾਂ ਵਿੱਚ ਪੰਥਕ ਸਰਕਾਰ ਹੋਂਦ ਵਿੱਚ ਲਿਆਂਦੀ ਜਾ ਸਕਦੀ ਹੈ ਜੋ ਪੰਜਾਬ ਅਸੰਬਲੀ ਵਿੱਚ ਖੁਦਮੁਖਤਿਆਰੀ ਦਾ ਪ੍ਰਸਤਾਵ ਪਾਸ ਕਰਕੇ ਇਸ ਲਹਿਰ ਨੂੰ ਅੱਗੇ ਤੋਰੇ ਅਗਰ ਇਸ ਵਿੱਚ ਸਫਲਤਾ ਨਹੀਂ ਹੁੰਦੀ ਤਾਂ 2020 ਵਿੱਚ ਹੋ ਰਹੀ ਰਾਇ ਸ਼ੁਮਾਰੀ ਨੂੰ ਹੋਰ ਅਸਰਦਾਇਕ ਢੰਗ ਨਾਲ ਅੱਗੇ ਵਧਾਇਆ ਜਾ ਸਕਦਾ ਹੈ। ਬਾਹਰੋਂ ਇਸ ਪ੍ਰਸਤਾਵ ਦੀ ਸੁਪੋਰਟ ਕਰਨ ਲਈ ਫਰੀ ਖਾਲਿਸਤਾਨ ਦਾ ਲਾਬੀ ਪ੍ਰਾਜੈਕਟ ਸੁਰੂ ਕੀਤਾ ਜਾ ਰਿਹਾ ਹੈ ਇਸ ਤਹਿਤ ਯੂ ਐਨ ਓ ਦੇ ਮੰਚ ਤੇ ਬੈਠੇ ਸ਼ਕਤੀਸ਼ਾਲੀ ਦੇਸ਼ਾਂ ਕੋਲ ਲਾਬੀ ਕੀਤੀ ਜਾਵੇਗੀ ਤਾਂ ਕਿ ਖਾਲਿਸਤਾਨ ਦਾ ਪ੍ਰਸਤਾਵ ਬਾਹਰਲੇ ਮੁਲਕਾਂ ਦੇ ਲੋਕਾਂ ਦੇ ਮਨਾਂ ਉਪਰ ਆਪਣਾ ਅਸਰ ਕਰ ਸਕੇ।
ਕੀ ਕਰਨ ਦੀ ਲੋੜ: ਅਕਾਲੀ ਦਲ ਅੰਮ੍ਰਿਤਸਰ ਵਲੋਂ ਪੰਜਾਬ ਵਿੱਚ ਅਤੇ ਬਾਹਰਲੇ ਮੁਲਕਾਂ ਵਿੱਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲਵੋ ਕਈ ਵਾਰ ਇਕੱਠਾਂ ਵਿੱਚ ਸ਼ਾਮਲ ਨਫਰੀ ਦੀ ਗਿਣਤੀ ਵੀ ਅਜਿਹੀ ਲਹਿਰਾਂ ਵਿੱਚ ਲੋੜੀਂਦੀ ਹੁੰਦੀ ਹੈ। 2017 ਵਿੱਚ ਪੰਜਾਬ ਵਿੱਚ ਅਕਾਲੀ ਦਲ ਅੰਮਿਤਸਰ ਅਤੇ ਸਹਿਯੋਗੀਆਂ ਜਥੇਬੰਦੀਆਂ ਜਾਂ ਹੋਰ ਪੰਥਕ ਜਥੇਬੰਦੀਆਂ ਦਾ ਦੱਬ ਕੇ ਸਹਿਯੋਗ ਦੇਵੋ ਤਾਂ ਕਿ ਦਿੱਲੀ ਦਰਬਾਰੀਆਂ ਅਤੇ ਸੰਸਾਰ ਦੇ ਲੋਕਾਂ ਨੂੰ ਸਿੱਖਾਂ ਦੀਆਂ ਇਛਾਵਾਂ ਦਾ ਗਿਆਨ ਹੋ ਸਕੇ। ਵਿਦੇਸ਼ਾਂ ਵਿੱਚ ਸਿੱਖ ਫਾਰ ਜਸਟਿਸ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦਾ ਦੱਬ ਕੇ ਸਾਥ ਦਓਿ ਤਾਂ ਕਿ ਭਾਰਤ ਰੂਪੀ ਦੈਂਤ ਨੂੰ ਬਾ-ਦਲੀਲ ਖੋਖਲਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਆ ਕੇ ਸਿੱਖਾਂ ਨੂੰ ਦੁਬਿਧਾਵਾਂ ਵਿੱਚ ਪਾਉਣ ਵਾਲੇ ਸਿਆਸਤਦਾਨਾਂ ਨੂੰ ਨਕੇਲ ਪਾਈ ਜਾ ਸਕੇ। ਫਰੀ ਖਾਲਿਸਤਾਨ ਪ੍ਰਸਤਾਵ ਦੀ ਪੂਰੀ ਸੁਪੋਰਟ ਕਰੋ ਤਾਂ ਕਿ ਇਸ ਰਾਹੀਂ ਦੁਨਿਆਂ ਭਰ ਦੀਆਂ ਸਰਕਾਰਾਂ ਤੱਕ ਪਹੁੰਚ ਕਰਕੇ ਭਾਰਤ ਦੇ ਕਰੂਪ ਚਿਰਹੇ ਦੀ ਤਵਦੀਰ ਨੂੰ ਹੋਰ ਉਘਾੜਿਆ ਜਾ ਸਕੇ।

Leave a Reply

Your email address will not be published. Required fields are marked *

%d bloggers like this: