ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਕੌਮਾਂਤਰੀ ਸਰਹੱਦ ਤੋਂ 14 ਕਰੋੜ ਦੀ ਹੈਰੋਇਨ ਤੇ ਗੋਲੀ ਸਿੱਕਾ ਬਰਾਮਦ

ਕੌਮਾਂਤਰੀ ਸਰਹੱਦ ਤੋਂ 14 ਕਰੋੜ ਦੀ ਹੈਰੋਇਨ ਤੇ ਗੋਲੀ ਸਿੱਕਾ ਬਰਾਮਦ

ਐੱਸ.ਟੀ.ਐਫ ਅਤੇ ਬੀ.ਐੱਸ.ਐਫ ਦਾ ਸਾਂਝਾ ਅਪ੍ਰੇਸ਼ਨ

ਫਿਰੋਜ਼ਪੁਰ 13 ਜੁਲਾਈ: ਐੱਸ.ਟੀ.ਐਫ ਅਤੇ ਬੀ.ਐੱਸ.ਐਫ ਵੱਲੋਂ ਬੀਤੀ ਸ਼ਾਮ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਹਿੰਦ-ਪਾਕਿ ਕੌਮਾਂਤਰੀ ਸਰਹੱਦ ਨੇੜੇ ਚੌਂਕੀ ਜਗਦੀਸ਼ ਏਰੀਆ ਵਿੱਚੋਂ 7 ਪੈਕਟ (ਕੁੱਲ ਵਜ਼ਨ 2.770 ਗ੍ਰਾਮ) ਹੈਰੋਇਨ ਅਤੇ 50 ਰੌਂਦ ਬਰਾਮਦ ਕੀਤੇ ਹਨ।

   ਬੀ.ਐਸ.ਐਫ ਅਧਿਕਾਰੀਆਂ ਦੱਸਿਆ ਕਿ ਪਾਕਿਸਤਾਨ ਤੋਂ ਸਮਗਲਰ ਹੋ ਕੇ ਆਈ ਹੈਰੋਇਨ ਦੀ ਮਿਲੀ ਗੁਪਤ ਸੂਚਨਾ ਤੇ ਐੱਸ.ਟੀ.ਐਫ ਫਿਰੋਜ਼ਪੁਰ ਵੱਲੋਂ ਬੀ.ਐਸ.ਐਫ ਦੀ 29 ਬਟਾਲੀਅਨ ਨਾਲ ਜਗਦੀਸ਼ ਚੌਂਕੀ ਏਰੀਆ ਵਿੱਚ ਕੀਤੇ ਸਰਚ ਅਪ੍ਰੇਸ਼ਨ ਦੌਰਾਨ ਕੌਮਾਂਤਰੀ ਸਰਹੱਦ ਨੇੜਿਓਂ ਜ਼ਮੀਨ ਹੇਠਾਂ ਦੱਬੇ 7 ਪੈਕਟ ਹੈਰੋਇਨ ਅਤੇ .30 ਕੈਲੀਬਰ ਦੇ 50 ਰੌਂਦ ਬਰਾਮਦ ਹੋਏ। ਹੈਰੋਇਨ ਦਾ ਵਜ਼ਨ ਕਰਨ ‘ਤੇ 2.770 ਕਿੱਲੋ ਹੋਇਆ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 14 ਕਰੋੜ ਰੁਪਏ ਦੱਸੀ ਗਈ ਹੈ।

Leave a Reply

Your email address will not be published. Required fields are marked *

%d bloggers like this: